ਆਈਪੀਐਲ ਦੇ 13ਵੇਂ ਸੀਜ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ. ਦਿੱਲੀ ਕੈਿਪਟਲਸ ਦੇ ਖਿਲਾਫ ਸੁਪਰ ਓਵਰ ਵਿਚ ਮਿਲੀ ਹਾਰ ਤੋਂ ਬਾਅਦ ਇਸ ਟੀਮ ਨੇ ਕੇ ਐਲ ਰਾਹੁਲ ਦੀ ਕਪਤਾਨੀ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਰਾਇਲ ਚੈਲੇਂਜ਼ਰਜ਼ ਨੂੰ ਹਰਾ ਕੇ ਇਹ ਐਲਾਨ ਕਰ ਦਿੱਤਾ ਹੈ ਕਿ ਇਸ ਵਾਰ ਟੀਮ ਸਿਰਫ ਪਲੇਆੱਫ ਨਹੀਂ ਬਲਕਿ ਟਰਾਫੀ ਜਿੱਤਣ ਦੇ ਇਰਾਦੇ ਨਾਲ ਇਸ ਸੀਜ਼ਨ ਵਿਚ ਉਤਰੀ ਹੈ. ਇਸ ਵਾਰ ਟੀਮ ਦਾ ਸੰਤੁਲਨ ਵੀ ਸ਼ਾਨਦਾਰ ਨਜ਼ਰ ਆ ਰਿਹਾ ਹੈ. ਬੈਂਗਲੌਰ ਦੇ ਖਿਲਾਫ ਮੈਚ ਵਿਚ ਪੰਜਾਬ ਨੇ ਨਿਉਜ਼ੀਲੈਂਡ ਦੇ ਆੱਲਰਾਉਂਡਰ ਜ਼ੇਮਸ ਨੀਸ਼ਮ ਨੂੰ ਸ਼ਾਮਿਲ ਕੀਤਾ ਸੀ ਅਤੇ ਉਹਨਾਂ ਨੇ ਆਪਣੀ ਟੀਮ ਲਈ ਗੇਂਦਬਾਜ਼ੀ ਵਿਚ ਅਹਿਮ ਯੋਗਦਾਨ ਵੀ ਦਿੱਤਾ.ਇਸ ਸੀਜ਼ਨ ਵਿਚ ਨੀਸ਼ਮ ਪੰਜਾਬ ਦੇ ਲਈ ਮਹੱਤਵਪੂਰਨ ਖਿਡਾਰੀ ਹੋ ਸਕਦੇ ਹਨ. ਨੀਸ਼ਮ ਨੇ ਕਿੰਗਜ਼ ਇਲੈਵਨ ਪੰਜਾਬ ਦੇ ਆੱਫੀਸ਼ਿਅਲ ਡਿਜ਼ੀਟਲ ਕੰਟੇਂਟ ਪਾਰਟਨਰ cricketnmore.com  ਨੂੰ ਇਕ ਸਪੈਸ਼ਲ ਇੰਟਰਵਿਉ ਦਿੱਤਾ ਤੇ ਉਸ ਵਿਚ ਉਹਨਾਂ ਨੇ ਰੈਪਿਡ ਫਾਇਰ ਰਾਉਂਡ ਖੇਡਦੇ ਹੋਏ ਕਈ ਸਵਾਲਾਂ ਦਾ ਜਵਾਬ ਦਿੱਤਾ.

Advertisement

ਪੰਜਾਬ ਦੇ ਇਸ ਆੱਲਰਾਉਂਡਰ ਨੂੰ ਜਦੋਂ ਪੁੱਛਿਆ ਗਿਆ ਕਿ ਆਈਪੀਐਲ ਦੇ ਵਿਚ ਉਹਨਾਂ ਦੀ ਸਭ ਤੋਂ ਪਸੰਦੀਦਾ ਯਾਦ ਕਿਹੜ੍ਹੀ ਹੈ ? ਇਸ ਸਵਾਲ ਦੇ ਜਵਾਬ ਵਿਚ ਨੀਸ਼ਮ ਨੇ ਕਿਹਾ ਕਿ ਉਹਨਾਂ ਲਈ ਆਈਪੀਐਲ ਦੀ ਸਭ ਤੋਂ ਸੋਹਣੀ ਤੇ ਪਸੰਦੀਦਾ ਯਾਦ ਬ੍ਰੈਂਡਨ ਮੈਕੁਲਮ ਦੀ ਆਈਪੀਐਲ ਦੀ ਸ਼ੁਰੂਆਤ ਵਿਚ ਖੇਡੀ ਗਈ ਪਾਰੀ ਸੀ ਜਿਸ ਵਿਚ ਉਹਨਾਂ ਨੇ ਰਾਇਲ ਚੈਲੇਂਜ਼ਰਜ਼ ਦੇ ਖਿਲਾਫ 158 ਦੌੜ੍ਹਾਂ ਦੀ ਪਾਰੀ ਖੇਡੀ ਸੀ ਤੇ ਆਈਪੀਐਲ ਦਾ ਧਮਾਕੇਦਾਰ ਆਗਾਜ਼ ਕੀਤਾ ਸੀ. ਇਸ ਤੋਂ ਅਲਾਵਾ ਵੀ ਨੀਸ਼ਮ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ, ਆਉ ਦੇਖਦੇ ਹਾਂ ਕਿ ਨੀਸ਼ਮ ਨੇ ਰੈਪਿਡ ਫਾਇਰ ਰਾਉਂਡ ਵਿਚ ਕਿਹੜ੍ਹੇ-ਕਿਹੜ੍ਹੇ ਸਵਾਲਾਂ ਦੇ ਜਵਾਬ ਦਿੱਤੇ.

Advertisement

ਸਵਾਲ- ਆਈਪੀਐਲ ਵਿਚ ਤੁਹਾਡੀ ਸਭ ਤੋਂ ਪਸੰਦੀਦਾ ਯਾਦ ਕਿਹੜ੍ਹੀ ਰਹੀ ਹੈ ?

ਜਵਾਬ- ਸ਼ਾਇਦ, ਬ੍ਰੈਂਡਨ ਮੈਕੁਲਮ ਦੀ ਉਹ ਸੇਂਚੁਰੀ, ਜੋ ਉਹਨਾਂ ਨੇ ਪਹਿਲੇ ਮੈਚ ਵਿਚ ਲਗਾਈ ਸੀ.

ਸਵਾਲ- ਤੁਹਾਡਾ ਪਸੰਦੀਦਾ ਸਪੋਰਟਸ ਖਿਡਾਰੀ ਕੌਣ ਹੈ ?

ਜਵਾਬ- ਲੈਬਰੋਨ ਜ਼ੇਮਸ ( ਅਮੇਰੀਕਨ ਬਾਸਕੇਟਬਾੱਲ ਖਿਡਾਰੀ)

Advertisement

ਸਵਾਲ- ਕਿੰਗਜ਼ ਇਲੈਵਨ ਵਿਚ ਤੁਹਾਡਾ ਪਸੰਦੀਦਾ ਖਿਡਾਰੀ ਕੌਣ ਹੈ ?

ਜਵਾਬ- ਗਲੈਨ ਮੈਕਸਵੈਲ

ਸਵਾਲ- ਤੁਹਾਡੇ ਪਸੰਦੀਦਾ ਐਕਟਰ ਅਤੇ ਐਕਟ੍ਰੇਸ ਕੌਣ ਹਨ?

Advertisement

ਜਵਾਬ- ਮੈਨੂੰ ਡਾਇਰੈਕਟਰ ਪਾੱਲ ਰਾਈਟ ਅਤੇ ਐਕਟ੍ਰੇਸ ਵਿਚ ਜੈਨਿਫਰ ਲਾੱਰੈਂਸ ਪਸੰਦ ਹਨ.

ਇਸ ਤੋਂ ਅਲਾਵਾ ਵੀ ਨੀਸ਼ਮ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ. ਤੁਸੀਂ ਨੀਸ਼ਮ ਦਾ ਇਹ ਮਜ਼ੇਦਾਰ ਇੰਟਰਵਿਉ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹੋ.

 

Advertisement

 

About the Author

Shubham Yadav
Shubham Yadav - A cricket Analyst and fan, Shubham has played cricket for the state team and He is covering cricket for the last 5 years and has worked with Various News Channels in the past. His analytical skills and stats are bang on and they reflect very well in match previews and article reviews Read More
Latest Cricket News