ਸਿਡਨੀ ਟੈਸਟ: ਵਿਲ ਪੁਕੋਵਸਕੀ, ਮਾਰਨਸ ਲਾਬੁਸ਼ੇਨ ਨੇ ਲਗਾਈਆਂ ਹਾਫ ਸੇਂਚੁਰੀ, ਪਹਿਲੇ ਦਿਨ ਦੇ ਅੰਤ ਤਕ ਆਸਟਰੇਲੀਆ ਮਜਬੂਤ ਸਥਿਤੀ ਵਿਚ

Updated: Thu, Jan 07 2021 15:25 IST
Image Credit : Twitter

ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਤੀਜਾ ਟੈਸਟ ਮੈਚ ਸਿਡਨੀ ਕ੍ਰਿਕਟ ਗ੍ਰਾਉਂਡ ਵਿਖੇ ਖੇ਼ਡਿਆ ਜਾ ਰਿਹਾ ਹੈ। ਕੰਗਾਰੂ ਟੀਮ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਦਿਨ ਦਾ ਅੰਤ ਹੋਣ ਤੱਕ 2 ਵਿਕਟਾਂ ਦੇ ਨੁਕਸਾਨ ਤੇ 166 ਦੌੜ੍ਹਾਂ ਬਣਾ ਲਈਆਂ। ਆਸਟ੍ਰੇਲੀਨਸ ਲਈ ਕ੍ਰੀਜ ਤੇ ਮਾਰਨਸ ਲਾਬੂਸ਼ੇਨ 67 ਅਤੇ ਸਟੀਵ ਸਮਿਥ 31 ਦੌੜਾਂ ਬਣਾ ਕੇ ਟਿਕੇ ਹੋਏ ਹਨ।

ਆਸਟ੍ਰੇਲੀਆ ਲਈ ਲਾਬੂਸ਼ੇਨ ਤੋੰ ਅਲਾਵਾ ਡੈਬਯੂ ਕਰ ਰਹੇ ਵਿਲ ਪੁਕੋਵਸਕੀ ਨੇ ਵੀ ਹਾਫ ਸੇਂਚੁਰੀ ਲਗਾਈ। ਪੁਕੋਵਸਕੀ ਨੂੰ ਭਾਰਤੀ ਟੀਮ ਨੇ ਚਾਰ ਜੀਵਨਦਾਨ ਦਿੱਤੇ ਜਿਸਦਾ ਇਸ ਯੁਵਾ ਖਿਡਾਰੀ ਨੇ ਭਰਪੂਰ ਫਾਇਦਾ ਚੁੱਕਿਆ। ਹਾਲਾਂਕਿ, ਟੀਮ ਵਿਚ ਵਾਪਸੀ ਕਰ ਰਹੇ ਓਪਨਰ ਡੇਵਿਡ ਵਾਰਨਰ ਕੁਝ ਖਾਸ ਨਹੀਂ ਕਰ ਪਾਏ ਅਤੇ ਮੁਹੰਮਦ ਸਿਰਾਜ ਦੀ ਗੇਂਦ ਤੇ ਆਉਟ ਹੋ ਗਏ। ਵਾਰਨਰ ਨੇ ਸਿਰਫ 5 ਦੌੜਾਂ ਬਣਾਈਆਂ।

ਇਸ ਵਿਚਕਾਰ ਬਾਰਿਸ਼ ਨੇ ਵੀ ਮੈਚ ਵਿਚ ਖਲਲ ਪਾਇਆ ਅਤੇ ਅੱਠਵੇਂ ਓਵਰ ਦੀ ਪਹਿਲੀ ਗੇਂਦ ਤੇ ਮੈਚ ਨੂੰ ਰੋਕਣਾ ਪਿਆ। ਬਾਰਿਸ਼ ਕਾਰਨ ਮੈਚ ਲੰਬੇ ਸਮੇਂ ਤੱਕ ਰੁੱਕਿਆ ਰਿਹਾ ਅਤੇ ਪਹਿਲੇ ਸੈਸ਼ਨ ਦੇ ਅੰਤ ਤੱਕ ਆਸਟ੍ਰੇਲੀਆ ਨੇ 7.1 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ਤੇ 21 ਦੌੜ੍ਹਾਂ ਬਣਾ ਲਈਆਂ ਸਨ।

ਭਾਰਤ ਦੇ ਵੱਲੋਂ ਟੈਸਟ ਡੈਬਯੂ ਕਰ ਰਹੇ ਨਵਦੀਪ ਸੈਨੀ ਨੇ ਦਿਨ ਦੇ ਆਖਰੀ ਸੈਸ਼ਨ ਵਿਚ ਪੁਕੋਵਸਕੀ ਨੂੰ ਆਉਟ ਕਰਕੇ ਆਸਟ੍ਰੇਲੀਆ ਨੂੰ ਦੂਜਾ ਝਟਕਾ ਦਿੱਤਾ। 110 ਗੇਂਦਾਂ ਤੇ ਚਾਰ ਚੌਕਿਆਂ ਦੀ ਮਦਦ ਨਾਲ 62 ਦੌੜਾਂ ਬਣਾਉਣ ਵਾਲੇ ਪੁਕੋਵਸਕੀ 106 ਦੇ ਕੁੱਲ ਸਕੋਰ ਤੇ ਐਲ ਬੀ ਡਬਲਯੂ ਹੋ ਗਏ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤੀ ਗੇਂਦਬਾਜ਼ ਕਿੰਨੀ ਛੇਤੀ ਕੰਗਾਰੂ ਬੱਲੇਬਾਜ਼ਾਂ ਨੂੰ ਆਉਟ ਕਰਦੇ ਹਨ।

TAGS