Will pucovski
ਸਿਡਨੀ ਟੈਸਟ: ਵਿਲ ਪੁਕੋਵਸਕੀ, ਮਾਰਨਸ ਲਾਬੁਸ਼ੇਨ ਨੇ ਲਗਾਈਆਂ ਹਾਫ ਸੇਂਚੁਰੀ, ਪਹਿਲੇ ਦਿਨ ਦੇ ਅੰਤ ਤਕ ਆਸਟਰੇਲੀਆ ਮਜਬੂਤ ਸਥਿਤੀ ਵਿਚ
ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਤੀਜਾ ਟੈਸਟ ਮੈਚ ਸਿਡਨੀ ਕ੍ਰਿਕਟ ਗ੍ਰਾਉਂਡ ਵਿਖੇ ਖੇ਼ਡਿਆ ਜਾ ਰਿਹਾ ਹੈ। ਕੰਗਾਰੂ ਟੀਮ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਦਿਨ ਦਾ ਅੰਤ ਹੋਣ ਤੱਕ 2 ਵਿਕਟਾਂ ਦੇ ਨੁਕਸਾਨ ਤੇ 166 ਦੌੜ੍ਹਾਂ ਬਣਾ ਲਈਆਂ। ਆਸਟ੍ਰੇਲੀਨਸ ਲਈ ਕ੍ਰੀਜ ਤੇ ਮਾਰਨਸ ਲਾਬੂਸ਼ੇਨ 67 ਅਤੇ ਸਟੀਵ ਸਮਿਥ 31 ਦੌੜਾਂ ਬਣਾ ਕੇ ਟਿਕੇ ਹੋਏ ਹਨ।
ਆਸਟ੍ਰੇਲੀਆ ਲਈ ਲਾਬੂਸ਼ੇਨ ਤੋੰ ਅਲਾਵਾ ਡੈਬਯੂ ਕਰ ਰਹੇ ਵਿਲ ਪੁਕੋਵਸਕੀ ਨੇ ਵੀ ਹਾਫ ਸੇਂਚੁਰੀ ਲਗਾਈ। ਪੁਕੋਵਸਕੀ ਨੂੰ ਭਾਰਤੀ ਟੀਮ ਨੇ ਚਾਰ ਜੀਵਨਦਾਨ ਦਿੱਤੇ ਜਿਸਦਾ ਇਸ ਯੁਵਾ ਖਿਡਾਰੀ ਨੇ ਭਰਪੂਰ ਫਾਇਦਾ ਚੁੱਕਿਆ। ਹਾਲਾਂਕਿ, ਟੀਮ ਵਿਚ ਵਾਪਸੀ ਕਰ ਰਹੇ ਓਪਨਰ ਡੇਵਿਡ ਵਾਰਨਰ ਕੁਝ ਖਾਸ ਨਹੀਂ ਕਰ ਪਾਏ ਅਤੇ ਮੁਹੰਮਦ ਸਿਰਾਜ ਦੀ ਗੇਂਦ ਤੇ ਆਉਟ ਹੋ ਗਏ। ਵਾਰਨਰ ਨੇ ਸਿਰਫ 5 ਦੌੜਾਂ ਬਣਾਈਆਂ।
Related Cricket News on Will pucovski
-
'ਡੁੱਬਦੇ ਕੰਗਾਰੂਆਂ ਨੂੰ ਡੇਵਿਡ ਵਾਰਨਰ ਦਾ ਸਹਾਰਾ', 100% ਫਿਟ ਨਾ ਹੋਣ ਦੇ ਬਾਵਜੂਦ ਸਿਡਨੀ ਟੇਸਟ ਖੇਡੇਗਾ ਇਹ ਵਿਸਫੋਟਕ…
ਡੇਵਿਡ ਵਾਰਨਰ ਦੇ ਭਾਰਤ ਖ਼ਿਲਾਫ਼ ਸਿਡਨੀ ਟੈਸਟ ਖੇਡਣ ਦੀ ਸੰਭਾਵਨਾ ਵੱਧ ਗਈ ਹੈ। ਪੂਰੀ ਤਰ੍ਹਾਂ ਫਿੱਟ ਨਾ ਹੋਣ ਦੇ ਬਾਵਜੂਦ, ਉਮੀਦ ਕੀਤੀ ਜਾ ਰਹੀ ਹੈ ਕਿ ਵਾਰਨਰ ਤੀਜਾ ਟੈਸਟ ਮੈਚ ਖੇਡ ...
Cricket Special Today
-
- 06 Feb 2021 04:31