
Cricket Image for Cricket History - ਜਦੋਂ ਭਾਰਤ ਦੀ ਪਾਰਸੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਦਿੱਤੀ ਸੀ ਚੁਣੌਤੀ (Image Source - Google)
ਜੇਕਰ ਭਾਰਤ ਦੇ ਟੈਸਟ ਇਤਿਹਾਸ ਦੀ ਗੱਲ ਕਰੀਏ ਤਾਂ ਕਿਹਾ ਜਾੰਦਾ ਹੈ ਕਿ ਭਾਰਤ ਨੇ ਆਪਣਾ ਪਹਿਲਾ ਟੈਸਟ ਮੈਚ 1932 ਵਿਚ ਇੰਗਲੈਂਡ ਖ਼ਿਲਾਫ਼ ਖੇਡਿਆ ਸੀ, ਪਰ ਭਾਰਤੀ ਕ੍ਰਿਕਟ ਇਤਿਹਾਸ ਦੇ ਪੰਨੇ ਕੁਝ ਹੋਰ ਹੀ ਕਹਿੰਦੇ ਹਨ। ਦਰਅਸਲ, ਜਿਹੜ੍ਹੇ ਭਾਰਤੀਆਂ ਨੇ ਪਹਿਲੀ ਵਾਰ ਕ੍ਰਿਕਟ ਖੇਡਿਆ ਸੀ ਉਹ ਪੇਸ਼ੇਵਰ ਖਿਡਾਰੀ ਨਹੀਂ ਸਨ ਬਲਕਿ ਪਾਰਸੀ ਭਾਈਚਾਰੇ ਦੇ ਲੋਕ ਸਨ।
ਪਾਰਸੀਆਂ ਦੀ ਇਹ ਟੀਮ ਅਕਸਰ ਬੰਬੇ ਦੇ ਮੈਦਾਨ 'ਤੇ ਕ੍ਰਿਕਟ ਖੇਡਦੀ ਸੀ ਅਤੇ ਇਸ ਦੌਰਾਨ ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਉਨ੍ਹਾਂ ਨੇ ਬੱਲੇ ਦੀ ਵਰਤੋਂ ਕਰਨ ਦੀ ਬਜਾਏ ਸੂਰਜ ਅਤੇ ਮੀਂਹ ਤੋਂ ਬਚਾਉਣ ਵਾਲੀਆਂ ਛੱਤਰੀਆਂ ਦੀ ਵਰਤੋਂ ਕੀਤੀ ਸੀ।
1848 ਵਿਚ, ਭਾਰਤ ਦੇ ਪਾਰਸੀਆਂ ਨੇ 'ਓਰੀਐਂਟਲ ਕਲੱਬ' ਬਣਾਇਆ ਅਤੇ ਫਿਰ ਦੋ ਸਾਲ ਬਾਅਦ, 1850 ਵਿਚ, ਉਨ੍ਹਾਂ ਨੇ 'ਯੰਗ ਜ਼ੋਰਾਸਟ੍ਰੀਅਨ ਕਲੱਬ' ਬਣਾਇਆ। ਫਿਰ ਉਹਨਾਂ ਨੇ ਉਸ ਵੇਲੇ ਦੇ ਮਸ਼ਹੂਰ ਬੰਬੇ ਜਿਮਖਾਨਾ ਕਲੱਬ ਵਿਖੇ ਖੇਡ ਰਹੇ ਬ੍ਰਿਟਿਸ਼ ਕ੍ਰਿਕਟਰਾਂ ਨੂੰ ਚੁਣੌਤੀ ਦੇਣਾ ਸ਼ੁਰੂ ਕਰ ਦਿੱਤਾ।