ਆਈਪੀਐਲ -13 ਦੇ ਇਸ ਸੀਜ਼ਨ ਵਿਚ ਪੰਜਾਬ ਨੂੰ ਤੂਫ਼ਾਨੀ ਸ਼ੁਰੂਆਤ ਦੇਣ ਵਾਲੇ ਮਯੰਕ ਅਗਰਵਾਲ ਨੇ ਕ੍ਰਿਸ ਗੇਲ ਨੂੰ ਲੈ ਕੇ ਆਪਣੇ ਦਿਲ ਦੀਆਂ ਗੱਲਾਂ ਬਾਹਰ ਕੱਢੀਆਂ ਹਨ. ਮਯੰਕ ਨੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵਿਚ ਕ੍ਰਿਸ ਗੇਲ ਦੀ ਜਗ੍ਹਾ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਈ ਹੈ. ਮਯੰਕ ਨੇ ਕਿਹਾ ਹੈ ਕਿ ਬੇਸ਼ਕ ਉਹਨਾਂ ਨੂੰ ਟੀਮ ਨੇ ਗੇਲ ਦੀ ਜਗ੍ਹਾ ਓਪਨਿੰਗ ਕਰਾਉਣ ਦਾ ਫੈਸਲਾ ਕੀਤਾ ਹੈ, ਪਰ ਇਸ ਨਾਲ ਉਨ੍ਹਾਂ ਦੇ ਰਿਸ਼ਤੇ' ਤੇ ਕੋਈ ਅਸਰ ਨਹੀਂ ਹੋਇਆ ਹੈ. ਅਗਰਵਾਲ ਨੇ ਖੁਲਾਸਾ ਕੀਤਾ ਹੈ ਕਿ ਅਨੁਭਵੀ ਕ੍ਰਿਸ ਗੇਲ ਉਹਨਾਂ ਨੂੰ ਮੈਦਾਨ ਤੇ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਕਿਵੇਂ ਮਾਰਗਦਰਸ਼ਨ ਕਰਦੇ ਹਨ.
ਕ੍ਰਿਸ ਗੇਲ ਨੇ ਪਿਛਲੇ ਸੀਜ਼ਨ ਵਿਚ ਕਿੰਗਜ਼ ਇਲੈਵਨ ਲਈ ਪਾਰੀ ਦੀ ਸ਼ੁਰੂਆਤ ਕੀਤੀ ਸੀ. ਪਰ ਕਿਉਂਕਿ ਉਹਨਾਂ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਕੋਈ ਮੁਕਾਬਲਾ ਨਹੀਂ ਖੇਡਿਆ ਹੈ, ਇਸ ਲਈ ਉਹਨਾਂ ਦੀ ਜਗ੍ਹਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਨਿਯਮਤ ਤੌਰ ਤੇ ਖੇਡ ਰਹੇ ਮਯੰਕ ਅਗਰਵਾਲ ਨੂੰ ਕੇ ਐਲ ਰਾਹੁਲ ਨਾਲ ਓਪਨਿੰਗ ਦੀ ਭੂਮਿਕਾ ਦਿੱਤੀ ਹੈ.
ਯੁਵਾ ਭਾਰਤੀ ਕ੍ਰਿਕਟਰ ਨੇ ਕਿਹਾ ਕਿ ਹਾਲਾਂਕਿ ਕ੍ਰਿਸ ਗੇਲ ਨਹੀਂ ਖੇਡ ਰਹੇ ਹਨ, ਪਰ ਉਹ ਮੇਰੀ ਅਤੇ ਹੋਰ ਖਿਡਾਰੀਆਂ ਨੂੰ ਮੈਂਟੋਰ ਕਰਨ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ. ਮਯੰਕ ਨੇ ਦੱਸਿਆ ਕਿ ਹਰ ਮੈਚ ਤੋਂ ਪਹਿਲਾਂ ਯੂਨਿਵਰਸ ਬਾੱਸ ਆਪਣੀ ਸਲਾਹ ਉਸ ਨਾਲ ਸਾਂਝਾ ਕਰਦੇ ਹਨ.
ਮਯੰਕ ਨੇ ਨਿਉਜ਼ ਏਜੇਂਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ, “ਗੇਲ KXIP ਦਾ ਮਹੱਤਵਪੂਰਨ ਅੰਗ ਹਨ ਭਾਵੇਂ ਖੇਡਣਾ ਹੋਵੇ ਜਾਂ ਸਲਾਹ ਦੇਣਾ. ਉਹ ਸਾਡੇ ਸਾਰਿਆਂ ਨਾਲ ਗੱਲ ਕਰ ਰਹੇ ਹਨ, ਬੱਲੇਬਾਜ਼ਾਂ ਦੀ ਮੀਟਿੰਗ ਵਿਚ ਹਿੱਸਾ ਲੈਂਦੇ ਹਨ ਅਤੇ ਆਪਣੇ ਅਨੁਭਵ ਨੂੰ ਸਾਂਝਾ ਵੀ ਕਰ ਰਹੇ ਹਨ, ਜੋ ਕਿ ਬਹੁਤ ਜ਼ਰੂਰੀ ਹੈ. ਮੈਂ ਗੇਲ ਨਾਲ ਵਧੀਆ ਗੱਲਬਾਤ ਹੋਈ ਹੈ. ਅਸੀਂ ਪਹਿਲਾਂ ਆਰਸੀਬੀ ਵਿਚ ਇਕੱਠੇ ਖੇਡੇ ਸੀ ਅਤੇ ਉਹਨਾਂ ਨੂੰ ਖੇਡਦੇ ਵੇਖਣਾ ਅਤੇ ਉਹਨਾਂ ਨਾਲ ਗੱਲਬਾਤ ਕਰਨਾ ਸ਼ਾਨਦਾਰ ਹੈ.”
ਅੱਗੇ ਗੱਲ ਕਰਦਿਆਂ ਇਸ ਸਲਾਮੀ ਬੱਲੇਬਾਜ਼ ਨੇ ਕਿਹਾ, “ਇੱਥੋਂ ਤੱਕ ਕਿ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਕੁਝ ਵੀ ਅਸਾਧਾਰਨ ਕਰਨ ਦੀ ਲੋੜ੍ਹ ਨਹੀਂ ਹੈ, ਬੱਸ ਆਪਣੀ ਕੁਸ਼ਲਤਾ ਤੇ ਭਰੋਸਾ ਰੱਖੋ ਅਤੇ ਮੈਦਾਨ ਤੇ ਉਹਦਾ ਇਸਤੇਮਾਲ ਕਰੋ. ਉਹ ਮੈਨੂੰ ਮੈਦਾਨ ਤੇ ਖੇਡ ਦਾ ਅਨੰਦ ਲੈਣ ਲਈ ਕਹਿੰਦੇ ਹਨ. ਆਖਰੀ ਮੈਚ ਤੋਂ ਪਹਿਲਾਂ, ਉਹਨਾਂ ਨੇ ਕਿਹਾ ਕਿ ਤੁਸੀਂ ਵਧੀਆ ਬੱਲੇਬਾਜ਼ੀ ਕਰ ਰਹੇ ਹੋ ਅਤੇ ਇਹ ਜਾਰੀ ਰੱਖੋ.”
ਅਗਰਵਾਲ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ਗੇਲ ਨੇ ਮੈਨੂੰ ਕਿਹਾ ਕਿ ਜੇ ਤੁਸੀਂ ਵਧੀਆ ਪ੍ਰਦਰਸ਼ਨ ਕਰ ਰਹੇ ਹੋ, ਤਾਂ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਦੌੜਾਂ ਬਣਾਉਣਾ ਜਾਰੀ ਰੱਖੋ. ਇਹ ਉਹ ਬਹੁਤ ਸਾਰੀਆਂ ਚੰਗੀਆਂ ਗੱਲਾਂ ਵਿੱਚੋਂ ਕੁਝ ਹਨ ਜੋ ਉਹ ਕਹਿੰਦੇ ਹਨ. ਉਹ ਸਿਰਫ ਮੇਰੀ ਮਦਦ ਨਹੀਂ ਕਰ ਰਹੇ ਬਲਕਿ ਬਹੁਤ ਸਾਰੇ ਬੱਲੇਬਾਜ਼ਾਂ ਦੀ ਮਦਦ ਕਰ ਰਹੇ ਹਨ.
ਹੁਣ ਤੱਕ, ਅਗਰਵਾਲ ਨੇ ਤਿੰਨ ਮੈਚਾਂ ਵਿਚ 221 ਦੌੜਾਂ ਬਣਾਈਆਂ ਹਨ, ਜਿਸ ਵਿਚ ਆਈਪੀਐਲ ਦਾ ਪਹਿਲਾ ਸੈਂਕੜਾ ਸ਼ਾਮਲ ਹੈ. ਉਹ ਅਗਲੇ ਮੈਚ ਵਿਚ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਖੇਡਣ ਜਾ ਰਹੇ ਹਨ.