ਕੋਲਕਾਤਾ ਨਾਈਟ ਰਾਈਡਰਜ ਦੇ ਖਿਲਾਫ ਬੇਸ਼ਕ ਕਿੰਗਜ ਇਲੈਵਨ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਸ ਮੈਚ ਵਿਚ ਪੰਜਾਬ ਦੇ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਪਤਾਨ ਕੇ ਐਲ ਰਾਹੁਲ ਦੀ ਪਰੇਸ਼ਾਨੀਆਂ ਨੂੰ ਕੁਝ ਹੱਦ ਤੱਕ ਘੱਟ ਜਰੂਰ ਕੀਤਾ. ਇਸ ਮੈਚ ਵਿਚ ਯੁਵਾ ਤੇਜ ਗੇਂਦਬਾਜ ਅਰਸ਼ਦੀਪ ਸਿੰਘ ਨੇ ਬਹੁਤ ਵਧੀਆ ਗੇਂਦਬਾਜੀ ਕੀਤੀ ਅਤੇ ਅੰਤਿਮ ਓਵਰਾਂ ਵਿਚ ਸ਼ਾਨਦਾਰ ਯੌਰਕਰਸ ਅਤੇ ਸਲੋਅਰ ਵਨ ਸੁੱਟ ਕੇ ਕੇਕੇਆਰ ਦੇ ਬੱਲੇਬਾਜਾਂ ਨੂੰ ਬਹੁਤ ਤੰਗ ਕੀਤਾ. ਆਪਣੇ 4 ਓਵਰਾਂ ਵਿਚ ਅਰਸ਼ਦੀਪ ਨੇ 25 ਦੌੜਾਂ ਦੇ ਕੇ ਆਂਦਰੇ ਰਸਲ ਦਾ ਵੱਡਾ ਵਿਕਟ ਵੀ ਹਾਸਲ ਕੀਤਾ. 

Advertisement

ਉਹਨਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਕਈ ਦਿੱਗਜ ਖਿਡਾਰੀ ਉਹਨਾਂ ਦੀ ਤਾਰੀਫ ਕਰ ਰਹੇ ਹਨ. ਇਸੇ ਕੜੀ ਵਿਚ ਦਿੱਲੀ ਕੈਪਿਟਲਸ ਵੱਲੋਂ ਖੇਡ ਰਹੇ ਆੱਫ ਸਪਿਨਰ ਆਰ ਅਸ਼ਵਿਨ ਵੀ ਸ਼ਾਮਲ ਹਨ. ਅਸ਼ਵਿਨ ਨੇ ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜੀ ਤੋਂ ਬਾਅਦ ਆਪਣੇ ਟ੍ਵਿਟਰ ਅਕਾਉਂਟ ਤੋਂ ਟ੍ਵੀਟ ਕਰਕੇ ਉਹਨਾਂ ਦੀ ਤਾਰੀਫ ਕੀਤੀ. 

Advertisement

ਅਰਸ਼ਦੀਪ ਨੇ ਇਸ ਮੁਕਾਬਲੇ ਤੋਂ ਪਹਿਲਾਂ ਸਨਰਾਈਜਰਸ ਹੈਦਰਾਬਾਦ ਦੇ ਖਿਲਾਫ ਵੀ 2 ਵਿਕਟਾਂ ਹਾਸਲ ਕੀਤੀਆਂ ਸੀ. ਉਹਨਾਂ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਆਰ ਅਸ਼ਵਿਨ, ਇਰਫਾਨ ਪਠਾਨ ਅਤੇ ਹਰਸ਼ਾ ਭੋਗਲੇ ਵਰਗੇ ਕਈ ਦਿੱਗਜ ਖਿਡਾਰੀ ਤੇ ਕਮੈਂਟੇਟਰ ਉਹਨਾਂ ਦੀ ਪ੍ਰਸ਼ੰਸਾ ਕਰ ਰਹੇ ਹਨ.

 

 

 

Advertisement

ਪੰਜਾਬ ਲਈ ਮੁਹੰਮਦ ਸ਼ਮੀ ਨਾਲ ਅਰਸ਼ਦੀਪ ਸਿੰਘ ਨੇ ਨਵੀਂ ਗੇਂਦ ਨਾਲ ਕੇਕੇਆਰ ਖਿਲਾਫ ਗੇਂਦਬਾਜੀ ਦੀ ਕਮਾਨ ਸੰਭਾਲੀ ਸੀ. ਇਸ ਦੌਰਾਨ ਅਰਸ਼ਦੀਪ ਨੇ ਆਪਣੇ ਪਹਿਲੇ ਓਵਰ ਵਿਚ ਰਾਹੁਲ ਤ੍ਰਿਪਾਠੀ ਨੂੰ ਬਹੁਤ ਪਰੇਸ਼ਾਨ ਕੀਤੀ. ਇਸ ਓਵਰ ਵਿਚ ਉਹਨਾਂ ਨੇ ਤ੍ਰਿਪਾਠੀ ਦੇ ਬੱਲੇ ਤੇ ਗੇਂਦ ਤੱਕ ਨਹੀਂ ਲੱਗਣ ਦਿੱਤੀ. ਉਹਨਾਂ ਨੇ ਆਪਣਾ ਪਹਿਲਾ ਓਵਰ ਮੇਡਨ ਸੁੱਟਿਆ ਸੀ. ਇਸ ਖੱਬੇ ਹੱਥ ਦੇ ਗੇਂਦਬਾਜ਼ ਨੇ ਫਿਰ ਆਪਣੇ ਦੂਜੇ ਓਵਰ ਵਿਚ ਸਿਰਫ 2 ਦੌੜਾਂ ਦਿੱਤੀਆਂ ਸੀ.
 

About the Author

Shubham Yadav
Shubham Yadav - A cricket Analyst and fan, Shubham has played cricket for the state team and He is covering cricket for the last 5 years and has worked with Various News Channels in the past. His analytical skills and stats are bang on and they reflect very well in match previews and article reviews Read More
Latest Cricket News