BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕੀਤਾ ਵੱਡਾ ਐਲਾਨ, ਭਾਰਤ ਅਤੇ ਇੰਗਲੈਂਡ ਦੀ ਲੜੀ ਵਿਚ ਇਕ ਟੈਸਟ ਘਟਾ ਕੇ ਵਧਾਏ ਦੋ ਟੀ -20 ਮੈਚ

Updated: Wed, Nov 25 2020 13:48 IST
Image - Google Search

ਭਾਰਤੀ ਟੀਮ ਨੂੰ ਅਗਲੇ ਸਾਲ ਦੀ ਸ਼ੁਰੂਆਤ ਵਿਚ ਇੰਗਲੈਂਡ ਦੇ ਖਿਲਾਫ ਘਰੇਲੂ ਸੀਰੀਜ ਖੇਡਣੀ ਹੈ. ਹੁਣ ਇਸ ਸੀਰੀਜ ਦੇ ਸ਼ੈਡਯੂਲ ਵਿਚ ਬਦਲਾਅ ਕੀਤਾ ਗਿਆ ਹੈ. ਬੀਸੀਸੀਆਈ ਪ੍ਰੇਜੀਡੇਂਟ ਸੈਰਵ ਗਾਂਗੁਲੀ ਨੇ ਇਕ ਔਨਲਾਈਨ ਪ੍ਰੋਗਰਾਮ ਦੇ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ. ਹੁਣ ਟੀਮ ਇੰਡੀਆ ਨੂੰ ਇੰਗਲੈਂਡ ਦੇ ਖਿਲਾਫ ਹੋਣ ਵਾਲੀ ਘਰੇਲੂ ਸੀਰੀਜ ਵਿਚ 5 ਦੀ ਜਗ੍ਹਾ 4 ਟੈਸਟ ਮੈਚ ਹੀ ਖੇਡਣੇ ਹਨ ਤੇ ਇਕ ਟੈਸਟ ਮੈਚ ਦੀ ਜਗ੍ਹਾ 2 ਟੀ 20 ਮੈਚਾਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ.

ਫਰਵਰੀ-ਮਾਰਚ ਵਿਚ ਹੋਣ ਵਾਲੀ ਇਸ ਸੀਰੀਜ ਦੇ ਬਾਰੇ ਗੱਲ ਕਰਦੇ ਹੋਏ ਸੌਰਵ ਗਾਂਗੁਲੀ ਨੇ ਕਿਹਾ, 'ਇੰਗਲੈਂਡ ਦੀ ਟੀਮ ਚਾਰ ਟੈਸਟ, ਤਿੰਨ ਵਨਡੇ ਅਤੇ ਪੰਜ ਟੀ 20 ਮੈਚਾਂ ਦੇ ਲਈ ਭਾਰਤ ਦੇ ਦੌਰੇ ਤੇ ਆ ਰਹੀ ਹੈ. ਦੋ ਦੇਸ਼ਾਂ ਦੇ ਵਿਚਕਾਰ ਸੀਰੀਜ ਕਰਾਉਣ ਵਿਚ ਦਿੱਕਤ ਨਹੀਂ ਆਉਂਦੀ ਹੈ ਕਿਉਂਕਿ ਇਸਦੇ ਵਿਚ ਲੋਕਾਂ ਦੀ ਗਿਣਤੀ ਘੱਟ ਹੁੰਦੀ ਹੈ. ਪਰ ਜੇ ਕਿਸੇ ਟੂਰਨਾਮੇਂਟ ਵਿਚ 8,9 ਜਾਂ 10 ਟੀਮਾਂ ਹੁੰਦੀਆਂ ਹਨ ਤਾਂ ਇਹ ਮੁਸ਼ਕਲਾਂ ਪੈਦਾ ਕਰ ਸਕਦਾ ਹੈ.'

ਸੌਰਵ ਨੇ ਅੱਗੇ ਕਿਹਾ, 'ਸਾਨੂੰ ਸਥਿਤੀ ਦਾ ਜਾਇਜਾ ਲੈਂਦੇ ਰਹਿਣਾ ਹੋਵੇਗਾ, ਪਰ ਹੁਣ ਤੱਕ ਕੋਰੋਨਾ ਖਤਮ ਨਹੀਂ ਹੋਇਆ ਹੈ. ਬੋਰਡ ਦੀ ਨਜਰ ਲਗਾਤਾਰ ਇਸ ਤੇ ਬਣੀ ਹੋਈ ਹੈ.'

ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਤਿੰਨ ਟੀ 20, ਤਿੰਨ ਵਨਡੇ ਮੈਚਾਂ ਦੇ ਨਾਲ 5 ਟੇਸਟ ਮੈਚਾਂ ਦੀ ਸੀਰੀਜ ਖੇਡੀ ਜਾਣੀ ਸੀ, ਪਰ ਹੁਣ ਇਕ ਟੇਸਟ ਮੈਚ ਘਟਾ ਕੇ ਦੋ ਟੀ 20 ਮੈਚਾਂ ਨੂੰ ਵਧਾਇਆ ਗਿਆ ਹੈ.

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਸੀਰੀਜ ਇਸੇ ਸਾਲ ਸਤੰਬਰ ਮਹੀਨੇ ਦੇ ਵਿਚ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਦੇ ਚਲਦੇ ਇਸਨੂੰ ਟਾਲ ਦਿੱਤਾ ਗਿਆ ਸੀ. ਖਬਰਾਂ ਦੀ ਮੰਨੀਏ ਤਾਂ ਬੀਸੀਸੀਆਈ ਨੇ ਇਸ ਸੀਰੀਜ ਵਿਚ ਟੀ 20 ਮੈਚਾਂ ਦੀ ਗਿਣਤੀ ਵਿਚ ਇਜਾਫਾ ਅਗਲੇ ਸਾਲ ਹੋਣ ਵਾਲੇ ਟੀ 20 ਵਰਲਡ ਕਪ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਹੈ.

TAGS