ਮਹਾਨ ਫੁੱਟਬਾੱਲਰ ਡਿਏਗੋ ਮੈਰਾਡੋਨਾ ਦੇ ਦੇਹਾਂਤ ਤੋਂ ਬਾਅਦ ਭਾਵੁਕ ਹੋਏ ਸੌਰਵ ਗਾਂਗੁਲੀ, ਕਿਹਾ- ਮੇਰੇ ਅਸਲੀ ਹੀਰੋ ਨਹੀਂ ਰਹੇ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮਹਾਨ ਫੁੱਟਬਾੱਲਰ ਡਿਏਗੋ ਮੈਰਾਡੋਨਾ ਦੇ ਦੇਹਾਂਤ ਤੇ ਸੋਗ ਜਤਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਦਾ ਹੀਰੋ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ.
ਗਾਂਗੁਲੀ ਨੇ ਟਵੀਟ ਕਰਦੇ ਹੋਏ ਮੈਰਾਡੋਨਾ ਨੂੰ ਯਾਦ ਕੀਤਾ ਅਤੇ ਲਿਖਿਆ, 'ਮੇਰਾ ਹੀਰੋ ਨਹੀਂ ਰਿਹਾ. ਮੇਰਾ ਮੈਡ ਜੀਨਿਅਸ ਹੁਣ ਜੀਵਨ-ਮਰਣ ਦੇ ਚੱਕਰ ਤੋਂ ਮੁਕਤ ਹੋ ਗਿਆ ਹੈ. ਮੈਂ ਤਾਂ ਸਿਰਫ ਤੁਹਾਡੇ ਲਈ ਫੁੱਟਬਾੱਲ ਦੇਖਿਆ ਕਰਦਾ ਸੀ.'
ਆਪਣੇ ਟਵੀਟ ਦੇ ਨਾਲ ਗਾਂਗੁਲੀ ਨੇ ਇਕ ਫੋਟੋ ਸਾੰਝਾ ਕੀਤਾ ਜਿਸ ਵਿਚ ਉਹ ਮੈਰਾਡੋਨਾ ਦੇ ਨਾਲ ਦਿਖਾਈ ਦੇ ਰਹੇ ਹਨ. ਮੈਰਾਡੋਨਾ ਫੁੱਟਬਾੱਲ ਕ੍ਰੇਜੀ ਕੋਲਕਾਤਾ ਦਾ ਕਈ ਬਾਰ ਦੌਰਾ ਕਰ ਚੁੱਕੇ ਸਨ.
ਤੁਹਾਨੂੰ ਦੱਸ ਦੇਈਏ ਕਿ ਮਹਾਨ ਫੁੱਟਬਾੱਲ ਖਿਡਾਰੀ ਮੈਰਾਡੋਨਾ ਦੀ ਉਮਰ 60 ਸਾਲ ਦੀ ਸੀ ਅਤੇ ਦਿਲ ਦਾ ਦੌਰਾ ਪੈਣ ਨਾਲ ਅਰਜੇਨਟੀਨਾ ਵਿਚ ਉਹਨਾਂ ਦਾ ਦੇਹਾਂਤ ਹੋ ਗਿਆ. ਫੁੱਟਬਾਲ ਦੇ ਇਸ ਕਰਿਸ਼ਮਾਈ ਖਿਡਾਰੀ ਨੇ 1986 ਵਿਚ ਅਰਜੇਨਟੀਨਾ ਨੂੰ ਚੈੰਪਿਅਨ ਬਣਾਇਆ ਸੀ.
ਉਹਨਾਂ ਦੇ ਦੇਹਾਂਤ ਤੋਂ ਕੁਝ ਦਿਨ ਪਹਿਲਾਂ ਇਸੇ ਮਹੀਨੇ ਹੀ ਉਹਨਾਂ ਦੇ ਸਿਰ ਵਿਚ ਬਲੱਡ ਕਲੋਟ ਦੀ ਸਰਜਰੀ ਹੋਈ ਸੀ. ਅਰਜੇਨਟੀਨਾ ਦੇ ਸਾਬਤਾ ਮਿਡ-ਫੀਲਡਰ ਅਤੇ ਮੈਨੇਜਰ ਦਾ ਨਾਮ ਖੇਡ ਦੇ ਮਹਾਨਤਮ ਖਿਡਾਰੀਆਂ ਵਿਚ ਗਿਣੀਆ ਜਾਂਦਾ ਹੈ.