BBL-10 : ਦੱਖਣੀ ਅਫਰੀਕਾ ਦੇ ਸਪਿੰਨਰ ਜੋਹਾਨ ਬੋਥਾ ਨੇ ਵਾਪਸ ਲਿਆ ਸੰਨਿਆਸ, ਬਿਗ ਬੈਸ਼ ਲੀਗ ਵਿੱਚ ਹੋਬਾਰਟ ਹਰਿਕੇਂਸ ਲਈ ਖੇਡਦੇ ਆਉਣਗੇ ਨਜਰ
ਦੱਖਣੀ ਅਫਰੀਕਾ ਦੇ ਸਾਬਕਾ ਸਪਿਨਰ ਜੋਹਾਨ ਬੋਥਾ ਨੇ ਆਪਣੀ ਰਿਟਾਇਰਮੇਂਟ ਤੋਂ ਵਾਪਸ ਆਉਣ ਦਾ ਫੈਸਲਾ ਕੀਤਾ ਹੈ ਅਤੇ ਹੁਣ ਉਹ ਬਿਗ ਬੈਸ਼ ਲੀਗ (ਬੀਬੀਐਲ) 2020-21 ਵਿਚ ਹੋਬਾਰਟ ਹਰਿਕੇਂਸ ਲਈ ਖੇਡਦੇ ਹੋਏ ਨਜਰ ਆਉਣਗੇ। 38 ਸਾਲਾ ਜੋਹਨ ਬੋਥਾ ਸਾਲ 2016 ਤੋਂ ਆਸਟਰੇਲੀਆ ਦੇ ਨਾਗਰਿਕ ਹਨ। ਤਸਮਾਨੀਆ ਦੇ ਕੋਚ ਬੋਥਾ ਸਥਾਨਕ ਖਿਡਾਰੀ ਦੇ ਤੌਰ 'ਤੇ ਪਹਿਲਾ ਮੈਚ ਖੇਡਣ ਲਈ ਤਿਆਰ ਹਨ।
ਜੋਹਨ ਬੋਥਾ ਦਾ ਬੀਬੀਐਲ ਵਿੱਚ ਖੇਡਣ ਦਾ ਇੱਕ ਚੰਗਾ ਤਜਰਬਾ ਹੈ। ਹਰਿਕੇਂਸ ਟੀਮ ਤੋਂ ਇਲਾਵਾ, ਉਹ ਐਡੀਲੇਡ ਸਟਰਾਈਕਰਜ਼ ਅਤੇ ਸਿਡਨੀ ਸਿਕਸਰਜ਼ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਹਨ। ਦੱਖਣੀ ਅਫਰੀਕਾ ਲਈ, ਉਹਨਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 100 ਤੋਂ ਵੱਧ ਮੈਚ ਖੇਡਦੇ ਹੋਏ 126 ਵਿਕਟਾਂ ਲਈਆਂ ਹਨ। ਬੋਥਾ ਨੇ 21 ਮੈਚਾਂ ਵਿਚ ਦੱਖਣੀ ਅਫਰੀਕਾ ਦੀ ਕਪਤਾਨੀ ਵੀ ਕੀਤੀ ਹੈ, ਜਿਸ ਵਿਚ ਵਨਡੇ ਅਤੇ ਟੀ -20 ਅੰਤਰਰਾਸ਼ਟਰੀ ਮੈਚ ਵੀ ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ ਸਾਲ 2019 ਦੇ ਸ਼ੁਰੂ ਵਿੱਚ ਹੋਬਾਰਟ ਹਰਿਕੇਂਸ ਲਈ ਖੇਡਦਿਆਂ ਹੀ, ਬੋਥਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।
ਇਸ ਤੋਂ ਅਲਾਵਾ ਤੁਹਾਨੂੰ ਦੱਸ ਦੇਈਏ ਕਿ ਸਿਡਨੀ ਸਿਕਸਰਜ਼ ਲਈ ਖੇਡਣ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਟੌਮ ਕੁਰੇਨ ਪਰਿਵਾਰ ਨਾਲ ਸਮਾਂ ਬਿਤਾਉਣ ਕਾਰਨ ਬਿਗ ਬੈਸ਼ ਸੀਜ਼ਨ ਤੋਂ ਹਟ ਗਏ ਹਨ। ਕੁਰੇਨ ਜੁਲਾਈ ਤੋਂ ਹੀ ਬਾਇਓ-ਬਬਲ 'ਚ ਹੈ।
ਬੀਬੀਐਲ ਵਿਚ ਨੇਪਾਲ ਦੇ ਸਟਾਰ ਸਪਿਨਰ ਸੰਦੀਪ ਲਾਮੀਛਨੇ ਵੀ ਟੂਰਨਾਮੈਂਟ ਦਾ ਉਦਘਾਟਨ ਮੈਚ ਨਹੀਂ ਖੇਡ ਸਕਣਗੇ। ਯਾਦ ਹੋਵੇ ਕਿ ਸੰਦੀਪ ਕੋਰੋਨਾ ਪਾੱਜੀਟਿਵ ਪਾਏ ਗਏ ਸੀ ਅਤੇ ਇਸ ਵੇਲੇ ਉਹ ਕਵਾਰੰਟੀਨ ਵਿਚ ਹਨ।