'ਜਦੋਂ ਵੀ ਮੈਂ ਆਪਣੇ ਪਿੰਡ ਜਾਂਦਾ ਹਾਂ, ਮੈਂ ਟੈਨਿਸ ਬਾਲ ਨਾਲ ਜ਼ਰੂਰ ਖੇਡਦਾ ਹਾਂ', IPL ਤੋੰ ਪਹਿਲਾਂ ਨਟਰਾਜਨ ਨੇ ਖੋਲੇ ਰਾਜ਼
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਦੀ ਕਹਾਣੀ ਕਿਸੇ ਨੂੰ ਵੀ ਪ੍ਰੇਰਿਤ ਕਰਨ ਲਈ ਕਾਫੀ ਹੈ। ਜਿਸ ਤਰ੍ਹਾਂ ਉਹਨਾਂ ਨੇ ਭਾਰਤੀ ਟੀਮ ਵਿਚ ਅਚਾਨਕ ਦਾਖਲਾ ਲਿਆ, ਕਿਸੇ ਲਈ ਪ੍ਰੇਰਣਾ ਤੋਂ ਘੱਟ ਨਹੀਂ ਹੈ। ਇਕ ਛੋਟੇ ਜਿਹੇ ਪਿੰਡ ਤੋਂ ਆਉਣ ਤੋਂ ਬਾਅਦ ਭਾਰਤੀ ਟੀਮ ਵਿਚ ਆਪਣੀ ਪਛਾਣ ਬਣਾਉਣ ਵਾਲੇ ਨਟਰਾਜਨ ਨੇ ਆਪਣੀ ਸਫਲਤਾ ਦੀ ਕਹਾਣੀ ਸੁਣਾਉਂਦੇ ਹੋਏ ਕਈ ਖੁਲਾਸੇ ਕੀਤੇ ਹਨ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਆਸਟਰੇਲੀਆ ਦੌਰੇ ਦੌਰਾਨ ਭਾਰਤ ਲਈ ਤਿੰਨੋਂ ਫਾਰਮੈਟ ਵਿਚ ਡੈਬਿਯੂ ਕੀਤਾ ਸੀ ਅਤੇ ਉਨ੍ਹਾਂ ਨੇ ਕਈ ਅਹਿਮ ਮੌਕਿਆਂ 'ਤੇ ਭਾਰਤ ਲਈ ਵਿਕਟਾਂ ਵੀ ਲਈਆਂ ਸੀ। ਪਿਛਲੇ ਪੰਜ ਮਹੀਨਿਆਂ ਵਿਚ ਇੰਨਾ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ, ਹੁਣ ਨਟਰਾਜਨ ਆਰੇਂਜ ਆਰਮੀ ਲਈ ਆਈਪੀਐਲ 2021 ਵਿਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।
ਨਿਉ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਦੌਰਾਨ ਨਟਰਾਜਨ ਨੇ ਕਿਹਾ, "ਮੈਂ ਆਪਣੇ ਕਰੀਅਰ ਦੇ ਸੁਨਹਿਰੀ ਪੜਾਅ ਵਿੱਚ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਭਾਰਤ ਲਈ ਤਿੰਨੋਂ ਫਾਰਮੈਟਾਂ ਵਿੱਚ ਖੇਡਾਂਗਾ। ਇਸ ਸਮੇਂ ਮੈਂ ਸ਼ਾਨਦਾਰ ਮਹਿਸੂਸ ਕਰ ਰਿਹਾ ਹਾਂ ਅਤੇ ਮੈਂ ਸਨਰਾਈਜ਼ਰਜ਼ ਹੈਦਰਾਬਾਦ ਲਈ ਤਿਆਰ ਹੋਣਾ ਚਾਹੁੰਦਾ ਹਾਂ।"
ਇਸ ਤੋਂ ਇਲਾਵਾ, ਹੋਰ ਜਾਣਕਾਰੀ ਦਿੰਦਿਆਂ ਨਟਰਾਜਨ ਨੇ ਕਿਹਾ, “ਜਦੋਂ ਵੀ ਮੈਂ ਆਪਣੇ ਪਿੰਡ ਜਾਂਦਾ ਹਾਂ, ਮੈਂ ਨਿਸ਼ਚਤ ਤੌਰ 'ਤੇ ਟੈਨਿਸ ਗੇਂਦ ਨਾਲ ਖੇਡਦਾ ਹਾਂ। ਇਹੀ ਜਗ੍ਹਾ ਹੈ ਜਿੱਥੇ ਮੇਰਾ ਕੈਰੀਅਰ ਸ਼ੁਰੂ ਹੋਇਆ ਸੀ। ਮੈਂ ਅਜੇ ਵੀ ਉਹੀ ਪੁਰਾਣਾ ਨਟਰਾਜਨ ਹਾਂ ਆਪਣੇ ਪਿੰਡ ਵਿਚ ਲੋਕ ਅਜੇ ਵੀ ਮੈਨੂੰ ਉਨਾ ਹੀ ਪਿਆਰ ਕਰਦੇ ਸਨ ਜਿੰਨਾ ਉਹ ਪਹਿਲਾਂ ਕਰਦੇ ਸਨ।”