ਟੀ-20 ਵਿਸ਼ਵ ਕੱਪ 2022: ਸ਼੍ਰੀਲੰਕਾ ਨੇ ਆਇਰਲੈਂਡ ਨੂੰ 9 ਵਿਕਟਾਂ ਨਾਲ ਹਰਾਇਆ, ਗੇਂਦਬਾਜ਼ਾਂ ਦੇ ਧਮਾਕੇ ਤੋਂ ਬਾਅਦ ਕੁਸਲ ਮੈਂਡਿਸ ਨੇ ਲਗਾਇਆ ਅਰਧ ਸੈਂਕੜਾ
ਕੁਸਲ ਮੈਂਡਿਸ ਦੇ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਹੋਬਾਰਟ 'ਚ ਖੇਡੇ ਗਏ ICC T20 ਵਿਸ਼ਵ ਕੱਪ 2022 ਦੇ ਸੁਪਰ 12 ਦੌਰ 'ਚ ਸ਼੍ਰੀਲੰਕਾ ਨੇ ਆਇਰਲੈਂਡ ਨੂੰ 9 ਵਿਕਟਾਂ ਨਾਲ ਹਰਾਇਆ। ਆਇਰਲੈਂਡ ਦੇ 128 ਦੌੜਾਂ ਦੇ ਜਵਾਬ ਵਿੱਚ ਸ੍ਰੀਲੰਕਾ ਨੇ 15 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਜਿੱਤ ਦਰਜ ਕਰ ਲਈ।
ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਕੁਸਲ ਮੈਂਡਿਸ ਨੇ ਧਨੰਜੈ ਡੀ ਸਿਲਵਾ ਨਾਲ ਮਿਲ ਕੇ ਪਹਿਲੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ। ਮੈਂਡਿਸ ਨੇ 43 ਗੇਂਦਾਂ 'ਤੇ ਪੰਜ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਅਜੇਤੂ 68 ਦੌੜਾਂ ਦੀ ਪਾਰੀ ਖੇਡੀ। ਇਸ ਵਿਸ਼ਵ ਕੱਪ ਵਿੱਚ ਇਹ ਉਸਦਾ ਲਗਾਤਾਰ ਦੂਜਾ ਅਰਧ ਸੈਂਕੜਾ ਹੈ। ਇਸ ਤੋਂ ਇਲਾਵਾ ਡੀ ਸਿਲਵਾ ਨੇ 31 ਦੌੜਾਂ ਅਤੇ ਚਰਿਤ ਅਸਲੰਕਾ ਨੇ ਅਜੇਤੂ 31 ਦੌੜਾਂ ਬਣਾਈਆਂ।
ਆਇਰਲੈਂਡ ਲਈ ਗੈਰੇਥ ਡੇਲਾਨੀ ਨੇ ਇਕਲੌਤਾ ਵਿਕਟ ਲਿਆ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਆਇਰਲੈਂਡ ਨੇ ਨਿਰਧਾਰਤ 20 ਓਵਰਾਂ 'ਚ ਵਿਕਟਾਂ ਦੇ ਨੁਕਸਾਨ 'ਤੇ 128 ਦੌੜਾਂ ਬਣਾਈਆਂ। ਆਇਰਲੈਂਡ ਲਈ ਹੈਰੀ ਟੈਕਟਰ ਨੇ 42 ਗੇਂਦਾਂ ਵਿੱਚ 45 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਪਾਲ ਸਟਰਲਿੰਗ ਨੇ 25 ਗੇਂਦਾਂ 'ਚ 34 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ।
ਸ਼੍ਰੀਲੰਕਾ ਲਈ ਮਹਿਸ਼ ਤੀਕਸ਼ਾਨਾ, ਵਨਿੰਦੂ ਹਸਾਰੰਗਾ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਬਿਨੁਰਾ ਫਰਨਾਂਡੋ, ਲਾਹਿਰੂ ਕੁਮਾਰਾ ਅਤੇ ਧਨੰਜੇ ਡੀ ਸਿਲਵਾ ਨੇ ਇਕ-ਇਕ ਵਿਕਟ ਲਈ।