Top-5 Cricket News: ਇਹ ਹਨ ਕ੍ਰਿਕਟ ਨਾਲ ਜੁੜੀਆਂ ਅੱਜ ਦੀਆਂ ਟਾੱਪ-5 ਖਬਰਾਂ
Top-5 Cricket News of the Day : 22 ਨਵੰਬਰ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਦੇਸ਼-ਵਿਦੇਸ਼ ਦੀਆਂ ਟਾੱਪ 5 ਖਬਰਾਂ।
1. ਰਿਸ਼ਭ ਪੰਤ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਆਜ਼ਮਾਇਆ ਗਿਆ ਪਰ ਨਤੀਜਾ ਫਿਰ ਜ਼ੀਰੋ ਨਿਕਲਿਆ। ਪੰਤ ਟੀ-20 ਸੀਰੀਜ਼ 'ਚ ਖੇਡੇ ਗਏ ਦੋ ਮੈਚਾਂ 'ਚ ਸਿਰਫ 17 ਦੌੜਾਂ ਹੀ ਬਣਾ ਸਕੇ। ਨੇਪੀਅਰ 'ਚ ਖੇਡੇ ਗਏ ਆਖਰੀ ਮੈਚ 'ਚ ਵੀ ਪੰਤ ਆਪਣਾ ਵਿਕਟ ਸੁੱਟ ਕੇ ਚਲੇ ਗਏ ਸਨ। ਪੰਤ ਨੇ ਟਿਮ ਸਾਊਥੀ ਦੇ ਹੱਥੋਂ ਆਊਟ ਹੋਣ ਤੋਂ ਪਹਿਲਾਂ 5 ਗੇਂਦਾਂ 'ਚ 11 ਦੌੜਾਂ ਬਣਾਈਆਂ।
2. ਭਾਰਤ ਦੇ ਖਿਲਾਫ ਤੀਜੇ ਟੀ-20 ਮੈਚ ਵਿਚ ਗਲੇਨ ਫਿਲਿਪਸ ਦੇ ਬੱਲੇ ਤੋਂ 5 ਚੌਕੇ ਅਤੇ 3 ਛੱਕੇ ਵੀ ਦੇਖਣ ਨੂੰ ਮਿਲੇ। ਇਸ ਦੌਰਾਨ ਇੱਕ ਛੱਕਾ ਇੰਨਾ ਲੰਬਾ ਸੀ ਕਿ ਗੇਂਦ ਸਟੇਡੀਅਮ ਦੇ ਬਾਹਰ ਜਾ ਡਿੱਗੀ। ਇਹ ਛੱਕਾ 14ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਉਸ ਸਮੇਂ ਦੇਖਿਆ ਗਿਆ ਜਦੋਂ ਫਿਲਿਪਸ ਨੇ ਭੁਵਨੇਸ਼ਵਰ ਦੀ ਗੇਂਦ 'ਤੇ ਜ਼ਬਰਦਸਤ ਸ਼ਾਟ ਲਗਾਇਆ ਅਤੇ ਗੇਂਦ ਡੀਪ ਸਕੁਆਇਰ ਲੈੱਗ ਦੇ ਉਪਰੋਂ ਜਾ ਕੇ ਸਟੇਡੀਅਮ ਦੀ ਛੱਤ 'ਤੇ ਜਾ ਡਿੱਗੀ।
3. ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ 22 ਨਵੰਬਰ, 2022 ਨੂੰ 23 ਸਾਲ ਦੇ ਹੋ ਗਏ। ਕਈ ਦਿੱਗਜਾਂ ਨੇ ਉਮਰਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਇਸ ਕੜੀ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀ ਉਨ੍ਹਾਂ ਨੂੰ ਜਨਮਦਿਨ 'ਤੇ ਵਧਾਈ ਦਿੱਤੀ ਪਰ ਇਹ ਬੀਸੀਸੀਆਈ ਨੂੰ ਮਹਿੰਗਾ ਪੈ ਗਿਆ। ਕਿਉੰਕਿ ਫੈਂਸ ਨੇ ਉਮਰਾਨ ਨੂੰ ਪਲੇਇੰਗ ਇਲੈਵਨ ਵਿਚ ਨਾ ਖਿਡਾਉਣ ਦੇ ਚਲਦੇ ਬੀਸੀਸੀਆਈ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
4. ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਸੰਜੂ ਸੈਮਸਨ ਨੂੰ ਤੀਜੇ ਟੀ-20 'ਚ ਮੌਕਾ ਦਿੱਤਾ ਜਾਵੇਗਾ ਪਰ ਕੀਵੀ ਟੀਮ ਖਿਲਾਫ ਤੀਜੇ ਮੈਚ 'ਚ ਅਜਿਹਾ ਨਹੀਂ ਹੋਇਆ। ਜਿਸ ਤੋਂ ਬਾਅਦ ਪ੍ਰਸ਼ੰਸਕ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ।
5. ਸਭ ਦੀਆਂ ਨਜ਼ਰਾਂ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਫਿਨ ਐਲਨ 'ਤੇ ਹਨ। ਇਹ 23 ਸਾਲ ਦਾ ਨੌਜਵਾਨ ਬੱਲੇਬਾਜ਼ ਹਮਲਾਵਰ ਕ੍ਰਿਕਟ ਖੇਡਦਾ ਹੈ। ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਖੇਡੀ ਜਾ ਰਹੀ ਟੀ-20 ਸੀਰੀਜ਼ 'ਚ ਫਿਨ ਐਲਨ ਨੂੰ ਨਿਊਜ਼ੀਲੈਂਡ ਦੇ ਤਜਰਬੇਕਾਰ ਬੱਲੇਬਾਜ਼ ਮਾਰਟਿਨ ਗੁਪਟਿਲ ਦੀ ਥਾਂ 'ਤੇ ਚੁਣਿਆ ਗਿਆ ਹੈ। ਇਸ ਦੌਰਾਨ ਫਿਨ ਨੇ ਆਪਣੇ ਪਸੰਦੀਦਾ ਕ੍ਰਿਕਟਰਾਂ ਬਾਰੇ ਦੱਸਿਆ ਹੈ। ਅਸਲ ਵਿੱਚ, ਫਿਨ ਐਲਨ ਦਾ ਮੰਨਣਾ ਹੈ ਕਿ ਉਹ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਪ੍ਰਸ਼ੰਸਾ ਕਰਦਾ ਹੈ, ਪਰ ਸੂਰਿਆਕੁਮਾਰ ਯਾਦਵ ਇੱਕ ਅਜਿਹਾ ਖਿਡਾਰੀ ਹੈ ਜੋ ਉਹ ਬਣਨਾ ਚਾਹੁੰਦਾ ਹੈ।