ਇਹ ਹਨ 13 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਰਾਜਸਥਾਨ ਨੇ ਚੇੱਨਈ ਨੂੰ 3 ਦੌੜ੍ਹਾਂ ਨਾਲ ਹਰਾਇਆ
Top-5 Cricket News of the Day : 13 ਅਪ੍ਰੈਲ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਪਾਕਿਸਤਾਨ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਕਰ ਰਿਹਾ ਹੈ, ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਨੇ ਉੱਥੇ ਆਪਣੀ ਟੀਮ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ 'ਚ ਹੁਣ ਆਗਾਮੀ ਏਸ਼ੀਆ ਕੱਪ ਨੂੰ ਲੈ ਕੇ ਪੀਸੀਬੀ ਅਤੇ ਬੀਸੀਸੀਆਈ ਆਹਮੋ-ਸਾਹਮਣੇ ਹਨ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਜਾਵੇਦ ਮਿਆਂਦਾਦ ਨੇ ਅਜਿਹਾ ਵਿਵਾਦਿਤ ਬਿਆਨ ਦਿੱਤਾ ਹੈ ਜੋ ਸੁਰਖੀਆਂ 'ਚ ਹੈ। ਮਿਆਂਦਾਦ ਦਾ ਕਹਿਣਾ ਹੈ ਕਿ ਭਾਰਤੀ ਟੀਮ ਨੂੰ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਪਾਕਿਸਤਾਨ ਆਉਣਾ ਚਾਹੀਦਾ ਹੈ ਕਿਉਂਕਿ ਸਾਡਾ ਮੰਨਣਾ ਹੈ ਕਿ ਜ਼ਿੰਦਗੀ ਅਤੇ ਮੌਤ ਅੱਲ੍ਹਾ ਦੇ ਹੱਥ ਵਿੱਚ ਹੈ।
2. IPL 2023 ਦੇ 17ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ (CSK) ਨੇ ਰਾਜਸਥਾਨ ਰਾਇਲਜ਼ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਸਖ਼ਤ ਟੱਕਰ ਦਿੱਤੀ, ਪਰ ਇੱਕ ਬਹੁਤ ਹੀ ਰੋਮਾਂਚਕ ਮੈਚ ਦੇ ਅੰਤ ਵਿੱਚ, ਸੰਜੂ ਸੈਮਸਨ ਦੀ ਅਗਵਾਈ ਵਾਲੀ RR ਦੀ ਟੀਮ ਨੇ ਇਹ ਮੈਚ 3 ਦੌੜ੍ਹਾਂ ਨਾਲ ਜਿੱਤ ਲਿਆ। ਇਸ ਮੈਚ 'ਚ ਮਹਿੰਦਰ ਸਿੰਘ ਧੋਨੀ ਨੇ ਸਿਰਫ 17 ਗੇਂਦਾਂ 'ਚ 32 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜੋ ਪ੍ਰਸ਼ੰਸਕਾਂ ਦਾ ਦਿਨ ਬਣਾ ਗਈ।
3. ਰਾਜਸਥਾਨ ਖਿਲਾਫ ਹਾਰ ਤੋਂ ਬਾਅਦ ਚੇਨੱਈ ਦੇ ਲਈ ਇਕ ਹੋਰ ਬੁਰੀ ਖਬਰ ਸਾਮਣੇ ਆ ਰਹੀ ਹੈ। ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਐਮ ਐਸ ਧੋਨੀ ਨੂੰ ਤੁਰਦੇ ਹੋਏ ਮੁਸ਼ਕਲਾਂ ਵਿਚ ਦੇਖਿਆ ਜਾ ਸਕਦਾ ਹੈ। 11 ਸੈਕਿੰਡ ਦੀ ਇਹ ਵੀਡਿਓ ਫੈਂਸ ਨੂੰ ਕਾਫੀ ਪਰੇਸ਼ਾਨ ਕਰ ਰਹੀ ਹੈ।
4. ਚੇਨੱਈ ਅਤੇ ਰਾਜਸਥਾਨ ਮੈਚ ਤੋਂ ਬਾਅਦ ਇੰਗਲੈਂਡ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਕਪਤਾਨ ਇਓਨ ਮੋਰਗਨ ਨੇ ਵੱਡੀ ਭਵਿੱਖਬਾਣੀ ਕੀਤੀ ਹੈ। ਮੋਰਗਨ ਦਾ ਮੰਨਣਾ ਹੈ ਕਿ ਧੋਨੀ ਆਈਪੀਐਲ ਪਲੇਆਫ ਵਿੱਚ ਆਪਣੇ ਆਪ ਨੂੰ ਬੱਲੇਬਾਜ਼ੀ ਕ੍ਰਮ ਵਿੱਚ ਅੱਗੇ ਵਧਾ ਸਕਦਾ ਹੈ।
Also Read: Cricket Tales
5. ਚੇਨੱਈ ਅਤੇ ਰਾਜਸਥਾਨ ਵਿਚਾਲੇ ਮੈਚ ਦੌਰਾਨ ਫੀਲਡਿੰਗ ਕਰਦੇ ਸਮੇਂ ਦੱਖਣੀ ਅਫ਼ਰੀਕਾ ਦੀ ਗੇਂਦਬਾਜ਼ ਸਿਸੰਡਾ ਮਗਾਲਾ ਜ਼ਖ਼ਮੀ ਹੋ ਗਏ ਸੀ। ਮਗਾਲਾ ਨੇ ਰਵੀਚੰਦਰਨ ਅਸ਼ਵਿਨ ਦਾ ਕੈਚ ਫੜਿਆ ਜਿਸ ਦੌਰਾਨ ਉਨ੍ਹਾਂ ਦੀ ਉਂਗਲੀ 'ਤੇ ਸੱਟ ਲੱਗ ਗਈ ਸੀ। ਮੈਚ ਤੋਂ ਬਾਅਦ ਟੀਮ ਦੇ ਕੋਚ ਸਟੀਫਨ ਫਲੇਮਿੰਗ ਨੇ ਤੇਜ਼ ਗੇਂਦਬਾਜ਼ ਦੀ ਸੱਟ ਬਾਰੇ ਅਪਡੇਟ ਦਿੱਤੀ ਅਤੇ ਦੱਸਿਆ ਕਿ ਮਗਾਲਾ ਕਰੀਬ ਇੱਕ ਤੋਂ ਦੋ ਹਫ਼ਤੇ ਤੱਕ ਕੋਈ ਮੈਚ ਨਹੀਂ ਖੇਡ ਸਕਣਗੇ।