ਇਹ ਹਨ 17 ਅਪ੍ਰੈਲ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਦਿੱਲੀ ਦੀ ਟੀਮ ਲਗਾਤਾਰ ਪੰਜਵਾਂ ਮੈਚ ਹਾਰੀ
Top-5 Cricket News of the Day : 17 ਅਪ੍ਰੈਲ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. ਦਿੱਲੀ ਕੈਪਿਟਲਸ ਲਈ ਮੌਜੂਦਾ ਆਈਪੀਐਲ ਸੀਜਨ ਵਿਚ ਕੁੱਝ ਵੀ ਸਹੀ ਹੁੰਦਾ ਨਹੀਂ ਦਿਖ ਰਿਹਾ ਹੈ। ਕਪਤਾਨ ਡੇਵਿਡ ਵਾਰਨਰ ਦੇ ਬੱਲੇ ਤੋਂ ਦੌੜਾਂ ਨਿਕਲ ਰਹੀਆਂ ਹਨ ਪਰ ਉਸ ਦੀ ਸਟ੍ਰਾਈਕ ਰੇਟ ਚਿੰਤਾ ਦਾ ਵਿਸ਼ਾ ਹੈ। ਆਰਸੀਬੀ ਖ਼ਿਲਾਫ਼ ਪਿਛਲੇ ਮੈਚ ਵਿੱਚ ਦਿੱਲੀ ਦੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੇ ਟੀਮ ਨੂੰ ਲਗਾਤਾਰ ਪੰਜਵੀਂ ਹਾਰ ਦਿੱਤੀ। ਇਸ ਪੰਜਵੀਂ ਹਾਰ ਤੋਂ ਬਾਅਦ ਮੁੱਖ ਕੋਚ ਰਿਕੀ ਪੋਂਟਿੰਗ ਨੇ ਡਰੈਸਿੰਗ ਰੂਮ ਵਿੱਚ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਕੁਝ ਖਿਡਾਰੀਆਂ ਦੀ ਤਾਰੀਫ਼ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਸੌਰਵ ਗਾਂਗੁਲੀ ਵੀ ਮੌਜੂਦ ਸਨ।
2. ਆਰਸੀਬੀ ਅਤੇ ਦਿੱਲੀ ਵਿਚਕਾਰ ਮੈਚ ਦੌਰਾਨ ਸੌਰਵ ਅਤੇ ਵਿਰਾਟ ਵਿਚਕਾਰ ਜੋ ਕੁੱਝ ਵੀ ਦੇਖਿਆ ਗਿਆ ਉਸ ਤੋਂ ਪਤਾ ਚੱਲ ਗਿਆ ਕਿ ਇਹਨਾਂ ਦੋਵਾਂ ਵਿਚਕਾਰ ਸਭ ਕੁਝ ਠੀਕ ਨਹੀਂ ਹੈ। ਕਪਤਾਨੀ ਵਿਵਾਦ ਦੇ ਬਾਅਦ ਤੋਂ ਹੀ ਦੋਹਾਂ ਦੇ ਸਬੰਧਾਂ 'ਚ ਖਟਾਸ ਆ ਗਈ ਸੀ ਅਤੇ ਇਹ ਉਸੇ ਖਟਾਸ ਦਾ ਨਤੀਜਾ ਸੀ ਜੋ ਸਾਨੂੰ ਆਰਸੀਬੀ ਅਤੇ ਦਿੱਲੀ ਦੇ ਮੈਚ 'ਚ ਦੇਖਣ ਨੂੰ ਮਿਲਿਆ। ਹਾਲਾਂਕਿ, ਹੁਣ ਵਿਰਾਟ ਨੇ ਇਕ ਕਦਮ ਅੱਗੇ ਵਧ ਕੇ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਕਦਮ ਚੁੱਕਿਆ ਹੈ, ਜਿਸ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਵਿਰਾਟ ਕੋਹਲੀ ਨੇ ਸੌਰਵ ਗਾਂਗੁਲੀ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਅਨਫਾਲੋ ਕਰ ਦਿੱਤਾ ਹੈ। ਜੀ ਹਾਂ, ਪਹਿਲਾਂ ਵਿਰਾਟ ਗਾਂਗੁਲੀ ਨੂੰ ਫਾਲੋ ਕਰਦੇ ਸਨ ਪਰ ਹੁਣ ਉਨ੍ਹਾਂ ਨੇ ਆਪਣੀ ਨਫਰਤ ਨੂੰ ਇੱਕ ਕਦਮ ਅੱਗੇ ਲੈ ਕੇ ਇੰਸਟਾ ਤੋਂ ਉਨ੍ਹਾਂ ਨੂੰ ਅਨਫਾਲੋ ਕਰ ਦਿੱਤਾ ਹੈ।
3. ਮੁੰਬਈ ਇੰਡੀਅਨਜ਼ ਦੇ ਕਪਤਾਨ ਸੂਰਿਆਕੁਮਾਰ ਯਾਦਵ 'ਤੇ ਐਤਵਾਰ (16 ਅਪ੍ਰੈਲ) ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਖੇਡੇ ਗਏ IPL 2023 ਦੇ ਮੈਚ 'ਚ ਹੌਲੀ ਓਵਰ-ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
4. IPL 2023 ਦੇ 23ਵੇਂ ਮੈਚ 'ਚ ਰਾਜਸਥਾਨ ਰਾਇਲਜ਼ ਨੇ ਕਪਤਾਨ ਸੰਜੂ ਸੈਮਸਨ ਅਤੇ ਸ਼ਿਮਰੋਨ ਹੇਟਮਾਇਰ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਗੁਜਰਾਤ ਟਾਈਟਨਸ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। IPL ਵਿੱਚ ਰਾਜਸਥਾਨ ਨੇ ਪਹਿਲੀ ਵਾਰ ਗੁਜਰਾਤ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ ਤਿੰਨ ਮੈਚ ਹੋਏ ਸਨ ਅਤੇ ਗੁਜਰਾਤ ਨੇ ਸਾਰੇ ਮੈਚ ਜਿੱਤੇ ਸਨ।
Also Read: Cricket Tales
5. IPL 2023 ਦਾ 23ਵਾਂ ਮੈਚ ਗੁਜਰਾਤ ਟਾਇਟਨਸ ਅਤੇ ਰਾਜਸਥਾਨ ਰਾਇਲਸ ਦੀ ਟੀਮ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ, ਜਿਸ ਨੂੰ ਸੰਜੂ ਸੈਮਸਨ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਜ਼ ਦੀ ਟੀਮ ਨੇ ਆਖਰੀ ਓਵਰ ਵਿੱਚ 3 ਵਿਕਟਾਂ ਨਾਲ ਜਿੱਤ ਲਿਆ। ਇਸ ਮੈਚ 'ਚ ਕੈਪਟਨ ਸੰਜੂ ਦਾ ਬੱਲਾ ਜ਼ਬਰਦਸਤ ਬੋਲਿਆ। ਸੈਮਸਨ ਨੇ 32 ਗੇਂਦਾਂ 'ਤੇ 60 ਦੌੜਾਂ ਬਣਾਈਆਂ ਜਿਸ ਦੌਰਾਨ ਇਕ ਮੌਕਾ ਅਜਿਹਾ ਆਇਆ ਜਦੋਂ ਰਾਸ਼ਿਦ ਉਨ੍ਹਾਂ ਦੇ ਸਾਹਮਣੇ ਸਨ। ਇੱਥੇ ਅਜਿਹਾ ਲੱਗ ਰਿਹਾ ਸੀ ਕਿ ਜਾਦੂਗਰ ਖਾਨ ਕਰਿਸ਼ਮਾ ਕਰ ਕੇ ਸੈਮਸਨ ਨੂੰ ਪੈਵੇਲੀਅਨ ਭੇਜ ਦੇਣਗੇ, ਪਰ ਅਜਿਹਾ ਕੁਝ ਨਹੀਂ ਹੋਇਆ ਅਤੇ ਸੈਮਸਨ ਨੇ ਵਿਕਟਾਂ ਦੀ ਹੈਟ੍ਰਿਕ ਲੈਣ ਵਾਲੇ ਗੇਂਦਬਾਜ਼ ਦੇ ਖਿਲਾਫ ਛੱਕੇ ਦੀ ਹੈਟ੍ਰਿਕ ਮਾਰ ਦਿੱਤੀ।