ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ ਐਲ ਰਾਹੁਲ ਨੇ ਕਿਹਾ, ਇਕ ਵਾਧੂ ਗੇਂਦਬਾਜ਼ ਨੂੰ ਸ਼ਾਮਲ ਕਰਨ ਬਾਰੇ ਕੋਚ ਨਾਲ ਕਰਣਗੇ ਗੱਲਬਾਤ
ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਨੇ ਵੀਰਵਾਰ ਨੂੰ ਕਿਹਾ ਕਿ ਉਹ ਟੀਮ ਪ੍ਰਬੰਧਨ ਨਾਲ ਇਕ ਵਾਧੂ ਗੇਂਦਬਾਜ਼ ਨੂੰ ਪਲੇਇੰਗ ਇਲੇਵਨ ਵਿਚ ਸ਼ਾਮਲ ਕਰਨ ਬਾਰੇ ਗੱਲ ਕਰਣਗੇ. ਰਾਹੁਲ ਨੇ ਇਹ ਬਿਆਨ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਖਿਲਾਫ 48 ਦੌੜਾਂ ਦੀ ਹਾਰ ਤੋਂ ਬਾਅਦ ਦਿੱਤਾ।
ਇਸ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੇ 4 ਵਿਕਟਾਂ ਦੇ ਨੁਕਸਾਨ 'ਤੇ 191 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਸੀ. ਇਸਦੇ ਜਵਾਬ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 143 ਦੌੜਾਂ ਹੀ ਬਣਾ ਸਕੀ.
ਰਾਹੁਲ ਨੇ ਕਿਹਾ, "ਮੈਂ ਇਹ ਨਹੀਂ ਕਹਾਂਗਾ ਕਿ ਮੈਂ ਘਬਰਾ ਰਿਹਾ ਹਾਂ ਪਰ ਹਾਂ, ਨਿਰਾਸ਼ਾ ਹੈ. ਅਸੀਂ ਗਲਤੀਆਂ ਕੀਤੀਆਂ ਹਨ ਅਤੇ ਹੁਣ ਜ਼ਰੂਰੀ ਹੈ ਕਿ ਅਸੀਂ ਮਜ਼ਬੂਤੀ ਨਾਲ ਵਾਪਸੀ ਕਰੀਏ.”
ਉਹਨਾਂ ਨੇ ਕਿਹਾ, "ਨਵੀਂ ਗੇਂਦ ਨਾਲ ਵਿਕਟ ਵਧੀਆ ਲੱਗ ਰਿਹਾ ਸੀ. ਇਹ ਨਹੀਂ ਪਤਾ ਕਿ ਇਹ ਕਦੋਂ ਹੌਲੀ ਹੋ ਗਈ. ਇਕ ਹੋਰ ਗੇਂਦਬਾਜ਼ ਦਾ ਵਿਕਲਪ ਵਧੀਆ ਹੁੰਦਾ. ਇਕ ਆਲਰਾਉਂਡਰ ਜੋ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵੇਂ ਕਰ ਸਕਦਾ ਹੈ. ਕੋਚ ਦੇ ਨਾਲ ਬੈਠ ਕੇ ਇਹ ਤੈਅ ਕਰਾਂਗੇ ਕਿ ਕੀ ਅਸੀਂ ਵਾਧੂ ਗੇਂਦਬਾਜ਼ ਨਾਲ ਖੇਡ ਸਕਦੇ ਹਾਂ ਜਾਂ ਨਹੀਂ. "
ਕਿੰਗਜ਼ ਇਲੈਵਨ ਪੰਜਾਬ ਆਪਣਾ ਅਗਲਾ ਮੈਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਐਤਵਾਰ (4 ਅਕਤੂਬਰ) ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇਗਾ