ਧੋਨੀ ਨਾਲ ਬਿਤਾਏ ਪਲ ਮੈਂ ਪੂਰੀ ਜ਼ਿੰਦਗੀ ‘ਖ਼ਜ਼ਾਨੇ’ ਵਾਂਗ ਸੰਭਾਲ ਕੇ ਰਖਾਂਗਾ- ਕੇਐਲ ਰਾਹੁਲ
ਭਾਰਤ ਦੇ ਬੱਲੇਬਾਜ਼ ਕੇ.ਐਲ. ਰਾਹੁਲ ਨੇ ਐਮ ਐਸ ਧੋਨੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਹਾਨ ਵਿਕਟਕੀਪਰ ਬੱਲੇਬਾਜ਼ ਆਪਣੇ ਸ਼ਾਂਤ ਵਿਵਹਾਰ ਨਾਲ ਪ੍ਰੇਰਣਾ ਰਿਹਾ ਹੈ ਅਤੇ ਮਾਹੀ ਨੇ ਖਿਡਾਰੀਆਂ ਤੋਂ ਸਰਬੋਤਮ ਪ੍ਰਦਰਸ਼ਨ ਲਿਆ ਹੈ। 15 ਅਗਸਤ ਨੂੰ, ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ, ਜਿਸ ਨਾਲ ਉਹਨਾਂ ਦੇ 16 ਸਾਲਾਂ ਦੇ ਸ਼ਾਨਦਾਰ ਕਰੀਅਰ ਦਾ ਅੰਤ ਹੋ ਗਿਆ.
ਰਾਹੁਲ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੁਆਰਾ ਜਾਰੀ ਇਕ ਵੀਡੀਓ ਵਿਚ ਕਿਹਾ, "ਐਮਐਸ ਧੋਨੀ ਨਾਲ ਖੇਡਣਾ ਇਕ ਮਾਣ ਵਾਲੀ ਗੱਲ ਹੈ ਅਤੇ ਹਰ ਦਿਨ ਬਹੁਤ ਕੁਝ ਸਿੱਖਣ ਨੂੰ ਮਿਲੀਆ ਅਤੇ ਇਹ ਉਹ ਚੀਜ ਹੈ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਵਿਚ ਖਜ਼ਾਨੇ ਵਾਂਗ ਸੰਭਾਲ ਕੇ ਰਖਾਂਗਾ. ਕਈ ਵਾਰ ਅਜਿਹਾ ਹੋਇਆ ਹੈ ਜਦੋਂ ਸਾਡੀ ਵਿਚਕਾਰ ਚੰਗੀ ਸਾਂਝੇਦਾਰੀ ਹੁੰਦੀ ਸੀ,”.
ਉਨ੍ਹਾਂ ਕਿਹਾ, '' ਜਿਸ ਤਰ੍ਹਾਂ ਧੋਨੀ ਸ਼ਾਂਤ ਹੈ ਅਤੇ ਜਿਸ ਤਰ੍ਹਾਂ ਉਸ ਨੇ ਹਰੇਕ ਖਿਡਾਰੀ 'ਚੋਂ ਵਧੀਆ ਪ੍ਰਦਰਸ਼ਨ ਨਿਕਲਵਾਇਆ ਹੈ, ਹਰ ਕੋਈ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰੇਗਾ। ਧੋਨੀ ਮੇਰੇ ਵਰਗੇ ਮੁੰਡੇ ਲਈ ਪ੍ਰੇਰਣਾ ਹੈ ਜੋ ਇਕ ਛੋਟੇ ਜਿਹੇ ਸ਼ਹਿਰ ਤੋਂ ਆਉਂਦੇ ਹਨ।”
ਰਾਹੁਲ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਵਾਲੇ ਆਈਪੀਐਲ ਐਡੀਸ਼ਨ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਅਗਵਾਈ ਕਰਣਗੇ।
ਉਨ੍ਹਾਂ ਅੱਗੇ ਕਿਹਾ ਕਿ ਕੋਚ ਅਨਿਲ ਕੁੰਬਲੇ ਨੇ ਪੰਜਾਬ ਅਧਾਰਤ ਫਰੈਂਚਾਇਜ਼ੀ ਵਿਚ ਕਪਤਾਨ ਵਜੋਂ ਉਸਦੀ ਜ਼ਿੰਦਗੀ “ਬਹੁਤ ਸੌਖੀ” ਕਰ ਦਿੱਤੀ ਹੈ। ਰਾਹੁਲ ਨੇ ਕਿਹਾ, "ਅਨਿਲ ਭਾਈ ਮੇਰੀ ਬਹੁਤ ਮਦਦ ਕਰਦੇ ਹਨ ਕਿਉਂਕਿ ਮੈਂ ਮੈਦਾਨ ਤੋਂ ਬਾਹਰ ਵੀ ਉਹਨਾ ਨਾਲ ਬਹੁਤ ਚੰਗਾ ਰਿਸ਼ਤਾ ਸਾਂਝਾ ਕਰਦਾ ਹਾਂ ਕਿਉਂਕਿ ਅਸੀਂ ਇੱਕੋ ਰਾਜ ਦੇ ਹਾਂ ਅਤੇ (ਉਸ ਨੇ) ਕਪਤਾਨ ਵਜੋਂ ਮੇਰੀ ਜ਼ਿੰਦਗੀ ਬੜੀ ਸੌਖੀ ਬਣਾ ਦਿੱਤੀ ਹੈ। ਮੈਂ ਜਾਣਦਾ ਹਾਂ ਕਿ ਅਨਿਲ ਕੁੰਬਲੇ ਜ਼ਿਆਦਾਤਰ ਯੋਜਨਾਵਾਂ ਬਣਾਉਣਗੇ ਅਤੇ ਮੈਨੂੰ ਬੱਸ ਮੈਦਾਨ ਵਿਚ ਜਾ ਕੇ ਇਸ ਨੂੰ ਪੂਰਾ ਕਰਨਾ ਪਏਗਾ।”