BCCI ਧੋਨੀ ਲਈ ਵਿਦਾਈ ਮੈਚ ਦੀ ਮੇਜ਼ਬਾਨੀ ਲਈ ਤਿਆਰ, IPL ਦੇ ਵਿਚਕਾਰ ਹੋ ਸਕਦਾ ਹੈ ਐਲਾਨ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਲਈ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਵਿਦਾਈ ਮੈਚ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ, ਜੋ ਹਾਲ ਹੀ ਵਿਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਆਈਏਐਨਐਸ ਨੂੰ ਦੱਸਿਆ ਕਿ ਬੋਰਡ ਆਈਪੀਐਲ ਦੌਰਾਨ ਧੋਨੀ ਨਾਲ ਇਸ ਮਾਮਲੇ ‘ਤੇ ਗੱਲ ਕਰੇਗਾ ਅਤੇ ਫਿਰ ਉਸ ਦੇ ਅਨੁਸਾਰ ਹੀ ਭਵਿੱਖ ਵਿਚ ਘੋਸ਼ਣਾ ਕਰੇਗਾ.
ਅਧਿਕਾਰੀ ਨੇ ਕਿਹਾ, "ਫਿਲਹਾਲ ਕੋਈ ਅੰਤਰਰਾਸ਼ਟਰੀ ਲੜੀ ਨਹੀਂ ਹੈ। ਹੋ ਸਕਦਾ ਹੈ ਕਿ ਆਈਪੀਐਲ ਤੋਂ ਬਾਅਦ ਅਸੀਂ ਦੇਖੀਏ ਕਿ ਕੀ ਹੋ ਸਕਦਾ ਹੈ ਕਿਉਂਕਿ ਧੋਨੀ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ ਅਤੇ ਉਹ ਇਸ ਸਨਮਾਨ ਦੇ ਹੱਕਦਾਰ ਹਨ। ਅਸੀਂ ਹਮੇਸ਼ਾ ਉਹਨਾਂ ਲਈ ਇੱਕ ਵਿਦਾਈ ਮੈਚ ਚਾਹੁੰਦੇ ਸੀ, ਪਰ ਧੋਨੀ ਇਕ ਵੱਖਰਾ ਖਿਡਾਰੀ ਹੈ। ਜਦੋਂ ਉਸਨੇ ਆਪਣੀ ਸੰਨਿਆਸ ਦੀ ਘੋਸ਼ਣਾ ਕੀਤੀ ਤਾਂ ਕਿਸੇ ਨੇ ਇਸ ਬਾਰੇ ਨਹੀਂ ਸੋਚਿਆ ਸੀ.”
Trending
ਇਹ ਪੁੱਛੇ ਜਾਣ 'ਤੇ ਕਿ ਧੋਨੀ ਨੇ ਹੁਣ ਤਕ ਇਸ ਬਾਰੇ ਕੁਝ ਕਿਹਾ ਹੈ, ਅਧਿਕਾਰੀ ਨੇ ਕਿਹਾ, "ਨਹੀਂ। ਬੇਸ਼ਕ ਅਸੀਂ ਆਈਪੀਐਲ ਦੌਰਾਨ ਉਸ ਨਾਲ ਗੱਲ ਕਰਾਂਗੇ ਅਤੇ ਮੈਚ ਜਾਂ ਸੀਰੀਜ਼ ਬਾਰੇ ਉਸ ਦੀ ਰਾਇ ਲੈਣ ਲਈ ਇਹ ਸਹੀ ਜਗ੍ਹਾ ਹੋਵੇਗੀ।” ਖ਼ੈਰ, ਉਹਨਾਂ ਲਈ ਇਕ ਚੰਗਾ ਸਨਮਾਨ ਸਮਾਰੋਹ ਹੋਵੇਗਾ ਭਾਵੇਂ ਉਹ ਸਹਿਮਤ ਹੋਣ ਜਾਂ ਨਾ ਹੋਣ ਉਹਨਾਂ ਦਾ ਸਨਮਾਨ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ. "
ਤੁਹਾਨੂੰ ਦੱਸ ਦੇਈਏ ਕਿ ਸਾਬਕਾ ਕ੍ਰਿਕਟਰ ਮਦਨ ਲਾਲ ਨੇ ਵੀ ਧੋਨੀ ਲਈ ਵਿਦਾਈ ਮੈਚ ਕਰਵਾਉਣ ਦਾ ਸਮਰਥਨ ਕੀਤਾ ਹੈ।
ਮਦਨ ਲਾਲ ਨੇ ਆਈਏਐਨਐਸ ਨੂੰ ਕਿਹਾ, ”ਮੈਨੂੰ ਸੱਚੀ ਬਹੁਤ ਖੁਸ਼ੀ ਹੋਵੇਗੀ ਜੇਕਰ ਬੀਸੀਸੀਆਈ ਧੋਨੀ ਲਈ ਵਿਦਾਈ ਮੈਚ ਆਯੋਜਿਤ ਕਰਦਾ ਹੈ. ਉਹ ਇਕ ਮਹਾਨ ਖਿਡਾਰੀ ਹੈ ਅਤੇ ਤੁਸੀਂ ਉਸ ਨੂੰ ਇਸ ਤਰ੍ਹਾਂ ਨਹੀਂ ਜਾਣ ਦੇ ਸਕਦੇ। ਉਸਦੇ ਪ੍ਰਸ਼ੰਸਕ ਉਸ ਨੂੰ ਦੁਬਾਰਾ ਐਕਸ਼ਨ ਵਿਚ ਦੇਖਣਾ ਚਾਹੁਣਗੇ।"
39 ਸਾਲਾਂ ਦੇ ਧੋਨੀ ਨੇ 2004 ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਯੂ ਕਰਨ ਤੋਂ ਬਾਅਦ 350 ਵਨਡੇ, 90 ਟੈਸਟ ਅਤੇ 98 ਟੀ -20 ਮੈਚ ਖੇਡੇ ਸਨ। ਭਾਰਤ ਨੇ ਧੋਨੀ ਦੀ ਕਪਤਾਨੀ ਵਿਚ 2007 ਵਿਚ ਪਹਿਲਾ ਟੀ -20 ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ 2011 ਵਿਚ 50 ਓਵਰਾਂ ਦਾ ਵਰਲਡ ਕੱਪ ਅਤੇ 2013 ਵਿਚ ਚੈਂਪੀਅਨਜ਼ ਟਰਾਫੀ ਵੀ ਟੀਮ ਇੰਡੀਆ ਨੇ ਮਾਹੀ ਦੀ ਕਪਤਾਨੀ ਵਿਚ ਹੀ ਜਿੱਤੇ ਸਨ. ਭਾਰਤ ਨੇ ਧੋਨੀ ਦੀ ਕਪਤਾਨੀ ਵਿਚ 2010 ਅਤੇ 2016 ਦੇ ਏਸ਼ੀਆ ਕੱਪ ਵੀ ਜਿੱਤੇ ਸਨ।