
St Lucia Zouks (CPL Via Getty Images)
ਸੇਂਟ ਲੂਸੀਆ ਜੌਕਸ ਨੇ ਸ਼ਨੀਵਾਰ ਨੂੰ ਤਾਰੌਬਾ ਵਿਖੇ ਬ੍ਰਾਇਨ ਲਾਰਾ ਕ੍ਰਿਕਟ ਅਕੈਡਮੀ ਵਿਚ ਖੇਡੇ ਗਏ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) 2020 ਦੇ ਸੱਤਵੇਂ ਮੈਚ ਵਿੱਚ ਸੈਂਟ ਕਿੱਟਸ ਅਤੇ ਨੇਵਿਸ ਪੈਟ੍ਰਿਉਟਸ ਨੂੰ 10 ਦੌੜ੍ਹਾਂ ਨਾਲ ਹਰਾ ਦਿੱਤਾ, ਮੁਹੰਮਦ ਨਬੀ ਦੇ ਸ਼ਾਨਦਾਰ ਆੱਲਰਾਉਂਡ ਪ੍ਰਦਰਸ਼ਨ, ਸਕਾਟ ਕੁਗੇਲਿਨ ਅਤੇ ਰੋਸਟਨ ਚੇਜ਼ ਦੀ ਵਧੀਆ ਗੈਂਦਬਾਜ਼ੀ ਨੇ ਇਸ ਜਿਤ ਵਿਚ ਅਹਿਮ ਭੂਮਿਕਾ ਨਿਭਾਈ. ਸੇਂਟ ਲੂਸੀਆ ਦੀਆਂ 172 ਦੌੜਾਂ ਦੇ ਜਵਾਬ ਵਿਚ ਸੇਂਟ ਕਿਟਸ ਦੀ ਟੀਮ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ ਸਿਰਫ 162 ਦੌੜਾਂ ਹੀ ਬਣਾ ਸਕੀ। ਨਬੀ ਨੂੰ 35 ਦੌੜਾਂ ਦੀ ਨਾਬਾਦ ਪਾਰੀ ਅਤੇ ਵਿਕਟ ਲੈਣ ਲਈ ਮੈਨ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ।
ਸੇਂਟ ਲੂਸੀਆ ਦੀ ਤਿੰਨ ਮੈਚਾਂ ਵਿਚ ਇਹ ਲਗਾਤਾਰ ਦੂਜੀ ਜਿੱਤ ਹੈ, ਜਦੋਂ ਕਿ ਸੇਂਟ ਕਿਟਸ ਦੀ ਲਗਾਤਾਰ ਤੀਜੀ ਹਾਰ ਹੈ।
ਸੇਂਟ ਲੂਸੀਆ ਜੌਕਸ ਦੀ ਪਾਰੀ