
ਨਜੀਬਉੱਲਾ ਜ਼ਦਰਾਨ (33*) ਅਤੇ ਰੋਸਟਨ ਚੇਜ਼ (27*) ਨੇ ਮਹੱਤਵਪੂਰਨ ਯੋਗਦਾਨ ਅਤੇ ਮੁਹੰਮਦ ਨਬੀ ਦੀਆਂ 5 ਵਿਕਟਾਂ ਦੇ ਸਹਿਯੋਗ ਨਾਲ ਸੈਂਟ ਲੂਸੀਆ ਜ਼ੌਕਸ ਨੇ ਸੈਂਟ ਕਿੱਟਸ ਐਂਡ ਨੇਵਿਸ ਪੈਟ੍ਰਿਉਟਸ ਨੂੰ 6 ਵਿਕਟਾਂ ਨਾਲ ਹਰਾ ਦਿਤਾ। ਸੈਂਟ ਲੂਸੀਆ ਨੂੰ ਮੈਚ ਜਿੱਤਣ ਲਈ 111 ਦੌੜ੍ਹਾਂ ਦਾ ਟੀਚਾ ਮਿਲੀਆ ਸੀ ਅਤੇ ਟੀਮ ਨੇ ਇਹ ਟੀਚਾ 15 ਵੇਂ ਓਵਰ ਵਿਚ ਹੀ ਹਾਸਿਲ ਕਰ ਲਿਆ.
ਸੇਂਟ ਲੂਸੀਆ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਚੰਗੀ ਸ਼ੁਰੂਆਤ ਕੀਤੀ, ਰਹਿਕੀਮ ਕੋਰਨਵਾਲ ਅਤੇ ਆਂਦਰੇ ਫਲੈਚਰ ਨੇ ਸ਼ੁਰੂਆਤੀ ਵਿਕਟ ਲਈ 30 ਦੌੜ੍ਹਾਂ ਦੀ ਸਾਂਝੇਦਾਰੀ ਕੀਤੀ. ਕੋਰਨਵਾਲ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਤਿੰਨ ਛੱਕਿਆਂ ਅਤੇ ਦੋ ਚੌਕੇ ਲਗਾ ਕੇ ਸੈਂਟ ਕਿੱਟਸ ਨੂੰ ਸ਼ੁਰੂ ਵਿਚ ਹੀ ਮੈਚ ਵਿਚੋਂ ਬਾਹਰ ਕਰ ਦਿੱਤਾ. ਲੇਕਿਨ, ਲੈੱਗ ਸਪਿਨਰ ਇਮਰਾਨ ਖਾਨ ਨੇ, ਕੋਰਨਵਾਲ ਅਤੇ ਮਾਰਕ ਡੇਯਲ ਨੂੰ ਲਗਾਤਾਰ ਗੇਂਦਾਂ ਤੇ ਆਉਟ ਕਰਕੇ ਸੇਂਟ ਲੂਸੀਆ ਨੂੰ ਦੋਹਰੇ ਝਟਕੇ ਦੇ ਦਿੱਤੇ. ਉਸਤੋਂ ਬਾਅਦ ਇਮਰਾਨ ਨੇ 52/3' ਦੇ ਸਕੋਰ ਤੇ ਫਲੇਚਰ ਨੂੰ ਵੀ ਆਉਟ ਕਰ ਦਿੱਤਾ।
ਫਿਰ ਚੇਜ਼ ਅਤੇ ਨਜੀਬਉੱਲਾ ਨੇ ਚੌਥੇ ਵਿਕਟ ਲਈ 47 ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਅੱਗੇ ਤੋਰਿਆ. ਚੇਜ਼ ਨੇ ਕੁਝ ਚੌਕੇ ਲਗਾਏ ਜਦਕਿ ਨਜੀਬੁੱਲਾ ਨੇ ਚਾਰ ਚੌਕੇ ਅਤੇ ਇਕ ਛੱਕਾ ਜੜਿਆ। ਜਦੋਂ ਸਕੋਰ 99/3 ਤੱਕ ਪਹੁੰਚਿਆ, ਨਜੀਬੁੱਲਾ ਨੂੰ ਬੇਨ ਡੰਕ ਨੇ ਪਵੇਲਿਅਨ ਭੇਜ ਦਿੱਤਾ, ਪਰੰਤੂ ਨਜੀਬੁੱਲਾ ਦੇ ਆਉਟ ਹੋਣ ਦਾ ਮੈਚ ਦੇ ਨਤੀਜੇ ਤੇ ਕੋਈ ਫਰਕ ਨਹੀਂ ਪਿਆ. ਜੈਵਲ ਗਲੇਨ ਨੇ ਚੇਜ਼ ਦੇ ਨਾਲ ਮਿਲਕੇ ਬਾਕੀ ਬਚੀ ਹੋਈ ਦੌੜ੍ਹਾਂ ਬਣਾ ਲਈਆਂ ਅਤੇ ਸੇਂਟ ਲੂਸੀਆਨੇ ਇਕ ਹੋਰ ਜਿੱਤ ਆਪਣੀ ਝੋਲੀ ਵਿਚ ਪਾ ਲਈ।