Advertisement

ਅਕਾਸ਼ ਚੋਪੜਾ ਨੇ ਚੁਣੀ ਸਨਰਾਈਜ਼ਰਸ ਹੈਦਰਾਬਾਦ ਦੀ ਪਲੇਇੰਗ ਇਲੈਵਨ, ਵਿਰਾਟ ਨੂੰ ਦਿੱਤੀ ਟੀਮ ਵਿਚ ਜਗ੍ਹਾ

ਸਾਬਕਾ ਭਾਰਤੀ ਬੱਲੇਬਾਜ਼ ਅਤੇ ਕੁਮੈਂਟੇਟਰ ਅਕਾਸ਼ ਚੋਪੜਾ ਨੇ ਆਪਣੇ ਫੇਸਬੁੱਕ 'ਤੇ ਇਕ ਵੀਡੀ

Advertisement
ਅਕਾਸ਼ ਚੋਪੜਾ ਨੇ ਚੁਣੀ ਸਨਰਾਈਜ਼ਰਸ ਹੈਦਰਾਬਾਦ ਦੀ ਪਲੇਇੰਗ ਇਲੈਵਨ, ਵਿਰਾਟ ਨੂੰ ਦਿੱਤੀ ਟੀਮ ਵਿਚ ਜਗ੍ਹਾ Images
ਅਕਾਸ਼ ਚੋਪੜਾ ਨੇ ਚੁਣੀ ਸਨਰਾਈਜ਼ਰਸ ਹੈਦਰਾਬਾਦ ਦੀ ਪਲੇਇੰਗ ਇਲੈਵਨ, ਵਿਰਾਟ ਨੂੰ ਦਿੱਤੀ ਟੀਮ ਵਿਚ ਜਗ੍ਹਾ Images (Twitter)
Shubham Yadav
By Shubham Yadav
Sep 09, 2020 • 01:07 PM

ਸਾਬਕਾ ਭਾਰਤੀ ਬੱਲੇਬਾਜ਼ ਅਤੇ ਕੁਮੈਂਟੇਟਰ ਅਕਾਸ਼ ਚੋਪੜਾ ਨੇ ਆਪਣੇ ਫੇਸਬੁੱਕ 'ਤੇ ਇਕ ਵੀਡੀਓ ਦੇ ਜ਼ਰੀਏ ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਸਨਰਾਈਜ਼ਰਸ ਹੈਦਰਾਬਾਦ ਦੀ ਆਪਣੀ ਮਨਪਸੰਦ ਪਲੇਇੰਗ ਇਲੈਵਨ ਦੀ ਚੋਣ ਕੀਤੀ ਹੈ। ਅਕਾਸ਼ ਨੇ ਇਸ ਟੀਮ ਵਿਚ ਆਸਟਰੇਲੀਆ ਦੇ ਖੱਬੇ ਹੱਥ ਦੇ ਬੱਲੇਬਾਜ਼ ਡੇਵਿਡ ਵਾਰਨਰ ਅਤੇ ਇੰਗਲੈਂਡ ਦੇ ਵਿਸਫੋਟਕ ਬੱਲੇਬਾਜ਼ ਜੋਨੀ ਬੇਅਰਸਟੋ ਨੂੰ ਸਲਾਮੀ ਬੱਲੇਬਾਜ਼ਾਂ ਵਜੋਂ ਸ਼ਾਮਲ ਕੀਤਾ ਹੈ। ਤੀਜੇ ਨੰਬਰ ਤੇ ਭਾਰਤ ਦੇ ਮਨੀਸ਼ ਪਾਂਡੇ ਹਨ। ਆਕਾਸ਼ ਨੇ ਚੌਥੇ ਨੰਬਰ 'ਤੇ ਯੁਵਾ ਆਲਰਾਉਂਡਰ ਵਿਜੇ ਸ਼ੰਕਰ ਨੂੰ ਜਗ੍ਹਾ ਦਿੱਤੀ ਹੈ।

Shubham Yadav
By Shubham Yadav
September 09, 2020 • 01:07 PM

ਅਕਾਸ਼ ਦੀ ਇਸ ਸੂਚੀ ਵਿਚ ਝਾਰਖੰਡ ਦੇ ਸ਼ਾਨਦਾਰ ਬੱਲੇਬਾਜ਼ ਵਿਰਾਟ ਸਿੰਘ ਨੇ ਪੰਜਵੇਂ ਸਥਾਨ 'ਤੇ ਆਪਣੀ ਜਗ੍ਹਾ ਬਣਾਈ ਹੈ। ਛੇਵੇਂ ਅਤੇ ਸੱਤਵੇਂ ਨੰਬਰ ਉੱਤੇ ਅਫਗਾਨਿਸਤਾਨ ਦੇ ਦੋ ਸਰਬੋਤਮ ਆਲਰਾਉਂਡਰ ਮੁਹੰਮਦ ਨਬੀ ਅਤੇ ਰਾਸ਼ਿਦ ਖਾਨ ਹਨ।

Trending

ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਖੱਬੇ ਹੱਥ ਦੇ ਜ਼ਬਰਦਸਤ ਸਪਿਨਰ ਸ਼ਾਹਬਾਜ਼ ਨਦੀਮ ਨੂੰ ਵੀ ਇਸ ਟੀਮ ਚ ਚੁਣਿਆ ਗਿਆ ਹੈ। ਇਸ ਪਲੇਇੰਗ ਇਲੈਵਨ ਵਿੱਚ ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ ਨੂੰ ਤੇਜ਼ ਗੇਂਦਬਾਜ਼ਾਂ ਵਜੋਂ ਰੱਖਿਆ ਗਿਆ ਹੈ। ਅਕਾਸ਼ ਚੋਪੜਾ ਨੇ ਇਸ ਟੀਮ ਵਿਚ 11 ਵੇਂ ਨੰਬਰ 'ਤੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਅਤੇ ਸੰਦੀਪ ਸ਼ਰਮਾ ਵਿਚੋਂ ਕਿਸੇ ਇਕ ਨੂੰ ਟੀਮ ਵਿਚ ਚੁਣਨ ਲਈ ਕਿਹਾ ਹੈ।

ਅਕਾਸ਼ ਚੋਪੜਾ ਦੁਆਰਾ ਚੁਣੀ ਗਈ ਪਲੇਇੰਗ ਇਲੈਵਨ -

ਡੇਵਿਡ ਵਾਰਨਰ, ਜੌਨੀ ਬੇਅਰਸਟੋ, ਮਨੀਸ਼ ਪਾਂਡੇ, ਵਿਜੇ ਸ਼ੰਕਰ, ਵਿਰਾਟ ਸਿੰਘ, ਮੁਹੰਮਦ ਨਬੀ, ਰਾਸ਼ਿਦ ਖਾਨ, ਸ਼ਾਹਬਾਜ਼ ਨਦੀਮ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸਿਧਾਰਥ ਕੌਲ / ਸੰਦੀਪ ਸ਼ਰਮਾ

 

Advertisement

TAGS
Advertisement