IPL 2020: ਏਬੀ ਡੀਵਿਲੀਅਰਜ਼ ਨੇ ਰਚਿਆ ਇਤਿਹਾਸ, RCB ਲਈ 200 ਛੱਕੇ ਲਗਾਉਣ ਵਾਲੇ ਦੂਜੇ ਖਿਡਾਰੀ ਬਣੇ
ਰਾਇਲ ਚੈਲੇਂਜਰਜ਼ ਬੰਗਲੌਰ ਨੇ ਸੋਮਵਾਰ (21 ਸਤੰਬਰ) ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2020 ਦੇ ਆਪਣੇ ਪਹਿਲੇ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾ ਕੇ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ. 2016 ਤੋਂ ਬਾਅਦ ਇਹ...
ਰਾਇਲ ਚੈਲੇਂਜਰਜ਼ ਬੰਗਲੌਰ ਨੇ ਸੋਮਵਾਰ (21 ਸਤੰਬਰ) ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2020 ਦੇ ਆਪਣੇ ਪਹਿਲੇ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾ ਕੇ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ. 2016 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਜਦੋਂ ਆਰਸੀਬੀ ਨੇ ਆਪਣੇ ਸੀਜ਼ਨ ਦਾ ਪਹਿਲਾ ਮੈਚ ਜਿੱਤਿਆ. ਟੀਮ ਦੇ ਸਟਾਰ ਬੱਲੇਬਾਜ਼ ਏਬੀ ਡੀਵਿਲੀਅਰਜ਼ ਨੇ ਇਸ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਇਕ ਖਾਸ ਰਿਕਾਰਡ ਵੀ ਆਪਣੇ ਨਾਂ ਕੀਤਾ.
ਡੀਵਿਲੀਅਰਜ਼ ਨੇ ਮੈਚ ਦੌਰਾਨ ਆਰਸੀਬੀ ਲਈ 30 ਗੇਂਦਾਂ ਵਿੱਚ 51 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਪਾਰੀ ਦੌਰਾਨ ਡੀਵਿਲੀਅਰਜ਼ ਨੇ 2 ਛੱਕੇ ਵੀ ਜੜੇ. ਇਨ੍ਹਾਂ ਦੋ ਛੱਕਿਆਂ ਦੀ ਮਦਦ ਨਾਲ ਉਹਨਾਂ ਨੇ ਆਈਪੀਐਲ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ 200 ਛੱਕੇ ਵੀ ਪੂਰੇ ਕਰ ਲਏ. ਉਹ ਇਸ ਟੀਮ ਲਈ 200 ਛੱਕੇ ਲਗਾਉਣ ਵਾਲੇ ਦੂਸਰੇ ਬੱਲੇਬਾਜ਼ ਬਣ ਗਏ.
Trending
ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਇਸ ਟੀਮ ਲਈ 200 ਛੱਕੇ ਲਗਾ ਚੁੱਕੇ ਹਨ. ਇਸ ਤੋਂ ਇਲਾਵਾ ਡੀਵਿਲੀਅਰਸ ਆਰਸੀਬੀ ਦੇ ਲਈ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ ਵਿਚ ਦੂਸਰੇ ਨੰਬਰ 'ਤੇ ਹਨ. ਕ੍ਰਿਸ ਗੇਲ 239 ਛੱਕਿਆਂ ਦੇ ਨਾਲ ਪਹਿਲੇ ਸਥਾਨ 'ਤੇ ਹੈ.
ਡੀਵਿਲੀਅਰਜ਼ ਆਈਪੀਐਲ ਵਿੱਚ ਵੀ ਸਭ ਤੋਂ ਵੱਧ ਛੱਕਿਆਂ ਦੇ ਮਾਮਲੇ ਵਿਚ ਦੂਜੇ ਨੰਬਰ ਉੱਤੇ ਹਨ. ਉਹਨਾਂ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ 214 ਛੱਕੇ ਲਗਾਏ ਹਨ. ਇਸ ਸੂਚੀ ਵਿਚ ਕ੍ਰਿਸ ਗੇਲ 323 ਛੱਕਿਆਂ ਦੇ ਨਾਲ ਪਹਿਲੇ ਨੰਬਰ 'ਤੇ ਹੈ.