ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਨਜੀਬ ਤਰਕਾਈ ਦੀ 29 ਸਾਲ ਦੀ ਉਮਰ ਵਿੱਚ ਮੌਤ, ਕਾਰ ਹਾਦਸੇ ਵਿੱਚ ਹੋਏ ਸੀ ਜ਼ਖਮੀ
ਅਫਗਾਨਿਸਤਾਨ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਨਜੀਬ ਤਰਕਾਈ ਦਾ 29 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ. ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਮੰਗਲਵਾਰ (6 ਅਕਤੂਬਰ) ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਇਕ ਪੋਸਟ ਦੇ ਜ਼ਰੀਏ ਇਹ ਜਾਣਕਾਰੀ...
ਅਫਗਾਨਿਸਤਾਨ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਨਜੀਬ ਤਰਕਾਈ ਦਾ 29 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ. ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਮੰਗਲਵਾਰ (6 ਅਕਤੂਬਰ) ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਇਕ ਪੋਸਟ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ.
ਏਸੀਬੀ ਨੇ ਟਵੀਟ ਕੀਤਾ, "ਏਸੀਬੀ ਅਤੇ ਕ੍ਰਿਕਟ ਨੂੰ ਪਿਆਰ ਕਰਨ ਵਾਲਾ ਦੇਸ਼ ਅਫਗਾਨਿਸਤਾਨ ਆਪਣੇ ਆਕ੍ਰਾਮਕ ਬੱਲੇਬਾਜ਼ ਅਤੇ ਬਹੁਤ ਚੰਗੇ ਆਦਮੀ ਨਜੀਬ ਤਰਕਾਈ ਦੇ ਦੇਹਾਂਤ 'ਤੇ ਸੋਗ ਕਰ ਰਿਹਾ ਹੈ, ਨਜੀਬ ਨੇ ਇੱਕ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ ਦਿੱਤੀ ਅਤੇ ਸਾਨੂੰ ਸਾਰਿਆਂ ਨੂੰ ਸਦਮੇ ਵਿੱਚ ਛੱਡ ਦਿੱਤਾ."
Trending
ਨਜੀਬ ਨੇ ਅਫਗਾਨਿਸਤਾਨ ਲਈ 1 ਵਨਡੇ ਅਤੇ 12 ਟੀ -20 ਕੌਮਾਂਤਰੀ ਮੈਚ ਖੇਡ ਸੀ. ਉਹਨਾਂ ਨੇ ਸਾਲ 2014 ਵਿਚ ਬੰਗਲਾਦੇਸ਼ ਖ਼ਿਲਾਫ਼ ਟੀ -20 ਨਾਲ ਅੰਤਰਰਾਸ਼ਟਰੀ ਕਰਿਅਰ ਨਾਲ ਸ਼ੁਰੂਆਤ ਕੀਤੀ ਸੀ. ਉਹਨਾਂ ਨੇ ਆਪਣੇ ਕਰੀਅਰ ਦਾ ਇਕਲੌਤਾ ਵਨਡੇ ਮੈਚ 2017 ਵਿੱਚ ਆਇਰਲੈਂਡ ਦੇ ਖਿਲਾਫ ਗ੍ਰੇਟਰ ਨੋਇਡਾ, ਭਾਰਤ ਵਿੱਚ ਖੇਡਿਆ ਸੀ.
ACB and Afghanistan Cricket Loving Nation mourns the heart breaking & grievous loss of its aggressive opening batsman & a very fine human being Najeeb Tarakai (29) who lost his life to tragic traffic accident leaving us all shocked!
May Allah Shower His Mercy on him pic.twitter.com/Ne1EWtymnO— Afghanistan Cricket Board (@ACBofficials) October 6, 2020ਦੱਸ ਦਈਏ ਕਿ ਨਜੀਬ 2 ਅਕਤੂਬਰ ਨੂੰ ਅਫਗਾਨਿਸਤਾਨ ਦੇ ਪੂਰਬੀ ਨੰਗਰਾਰ ਦੇ ਇਕ ਬਾਜ਼ਾਰ ਵਿਚੋਂ ਕੁਝ ਸਾਮਾਨ ਲੈ ਕੇ ਸੜਕ ਪਾਰ ਕਰ ਰਹੇ ਸੀ. ਇਸ ਦੌਰਾਨ ਉਹਨਾਂ ਨੂੰ ਇੱਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ. ਜਿਸ ਤੋਂ ਬਾਅਦ ਉਹਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ. ਇਸ ਹਾਦਸੇ ਤੋਂ ਬਾਅਦ ਨਜੀਬ ਕੋਮਾ ਵਿੱਚ ਚਲੇ ਗਏ ਸੀ.