
ਪਹਿਲੇ ਮੈਚ ਵਿਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਮੰਗਲਵਾਰ ਖੇਡੇ ਗਏ ਆਈਪੀਐਲ ਦੇ 13 ਵੇਂ ਸੀਜ਼ਨ ਦੇ ਆਪਣੇ ਦੂਜੇ ਮੈਚ ਵਿਚ ਰਾਜਸਥਾਨ ਰਾਇਲਜ਼ ਦੇ ਹੱਥੋਂ 16 ਦੌੜ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ. ਇਸ ਮੈਚ ਵਿਚ ਰਾਜਸਥਾਨ ਦੇ ਬੱਲੇਬਾਜ਼ ਅਤੇ ਗੇਂਦਾਬਾਜ਼ ਦੋਵਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਤਿੰਨ ਵਾਰ ਦੀ ਵਿਜੇਤਾ ਸੀਐਸਕੇ ਲਈ ਇਸ ਮੈਚ ਵਿਚ ਕੁਝ ਵੀ ਵਧੀਆ ਨਹੀਂ ਰਿਹਾ. ਰਾਜਸਥਾਨ ਨੇ ਪਹਿਲਾਂ ਬਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ ਸੱਤ ਵਿਕਟ ਖੋ ਕੇ 216 ਦੌੜ੍ਹਾਂ ਬਣਾਈਆਂ. ਟੀਚੇ ਦਾ ਪਿੱਛਾ ਕਰਦੇ ਹੋਏ ਸੀਐਸਕੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 200 ਦੌੜਾਂ ਹੀ ਬਣਾ ਸਕੀ.
ਆਈਪੀਐਲ ਵਿੱਚ 2010 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਾਜਸਥਾਨ ਰਾਇਲਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਮਾਤ ਦਿੱਤੀ ਹੈ।
ਰਾਜਸਥਾਨ ਦੇ ਮਜ਼ਬੂਤ ਸਕੋਰ ਦੀ ਬੁਨਿਆਦ ਸੰਜੂ ਸੈਮਸਨ 32 ਗੇਂਦਾਂ ਤੇ 74 ਦੌੜਾਂ, ਸਟੀਵ ਸਮਿਥ 47 ਗੇਂਦਾਂ, 69 ਦੌੜਾਂ ਨੇ ਰੱਖੀ. ਜੋਫਰਾ ਆਰਚਰ ਨੇ ਅੱਠ ਗੇਂਦਾਂ ਵਿਚ ਚਾਰ ਛੱਕੇ ਮਾਰਦੇ ਹੋਏ 27 ਦੌੜਾਂ ਬਣਾਈਆਂ। ਆਰਚਰ ਨੇ ਆਖਰੀ ਓਵਰ ਵਿਚ ਚਾਰ ਛੱਕੇ ਮਾਰੇ ਅਤੇ ਰਾਜਸਥਾਨ ਨੇ ਇਸ ਓਵਰ ਵਿਚ ਕੁੱਲ 30 ਦੌੜਾਂ ਬਣਾਈਆਂ ਜਿਸ ਨਾਲ ਉਹ ਚੇਨਈ ਦੇ ਸਾਹਮਣੇ 217 ਦੌੜਾਂ ਦਾ ਸਕੋਰ ਬਣਾ ਸਕੇ.