Advertisement

ਬੁਰੀ ਖ਼ਬਰ: ਰਿਸ਼ਭ ਪੰਤ ਸਮੇਤ ਪੰਜ ਭਾਰਤੀ ਮੈਂਬਰਾਂ ਨੂੰ 10 ਦਿਨਾਂ ਲਈ ਕੀਤਾ ਗਿਆ ਕਵਾਰੰਟੀਨ

ਭਾਰਤੀ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਕੋਰੋਨਾ ਰਿਪੋਰਟ ਪਾੱਜ਼ੀਟਿਵ ਆਉਣ ਨਾਲ ਭਾਰਤੀ ਖੇਮੇ ਵਿਚ ਖਲਬਲੀ ਮਚ ਗਈ ਹੈ। ਰਿਸ਼ਭ ਪੰਤ ਨੂੰ ਕੁਝ ਦਿਨ ਪਹਿਲਾਂ ਲੰਡਨ ਦੇ ਵੇਂਬਲੀ ਸਟੇਡੀਅਮ ਵਿੱਚ ਇੰਗਲੈਂਡ ਅਤੇ ਜਰਮਨੀ ਦੇ ਵਿੱਚ ਯੂਰੋ ਕੱਪ ਵਿੱਚ ਮੈਚ ਵੇਖਣ

Advertisement
Cricket Image for ਬੁਰੀ ਖ਼ਬਰ: ਰਿਸ਼ਭ ਪੰਤ ਸਮੇਤ ਪੰਜ ਭਾਰਤੀ ਮੈਂਬਰਾਂ ਨੂੰ 10 ਦਿਨਾਂ ਲਈ ਕੀਤਾ ਗਿਆ ਕਵਾਰੰਟੀਨ
Cricket Image for ਬੁਰੀ ਖ਼ਬਰ: ਰਿਸ਼ਭ ਪੰਤ ਸਮੇਤ ਪੰਜ ਭਾਰਤੀ ਮੈਂਬਰਾਂ ਨੂੰ 10 ਦਿਨਾਂ ਲਈ ਕੀਤਾ ਗਿਆ ਕਵਾਰੰਟੀਨ (Image Source: Google)
Shubham Yadav
By Shubham Yadav
Jul 15, 2021 • 07:06 PM

ਭਾਰਤੀ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਕੋਰੋਨਾ ਰਿਪੋਰਟ ਪਾੱਜ਼ੀਟਿਵ ਆਉਣ ਨਾਲ ਭਾਰਤੀ ਖੇਮੇ ਵਿਚ ਖਲਬਲੀ ਮਚ ਗਈ ਹੈ। ਰਿਸ਼ਭ ਪੰਤ ਨੂੰ ਕੁਝ ਦਿਨ ਪਹਿਲਾਂ ਲੰਡਨ ਦੇ ਵੇਂਬਲੀ ਸਟੇਡੀਅਮ ਵਿੱਚ ਇੰਗਲੈਂਡ ਅਤੇ ਜਰਮਨੀ ਦੇ ਵਿੱਚ ਯੂਰੋ ਕੱਪ ਵਿੱਚ ਮੈਚ ਵੇਖਣ ਲਈ ਵੇਖਿਆ ਗਿਆ ਸੀ। ਹੁਣ ਇਸ ਖ਼ਬਰ ਤੋਂ ਬਾਅਦ ਇਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ।

Shubham Yadav
By Shubham Yadav
July 15, 2021 • 07:06 PM

ਪੰਤ ਤੋਂ ਇਲਾਵਾ ਚਾਰ ਹੋਰ ਭਾਰਤੀ ਮੈਂਬਰਾਂ ਨੂੰ 10 ਦਿਨਾਂ ਲਈ ਲੰਡਨ ਵਿੱਚ ਕਵਾਰੰਟੀਨ ਕੀਤਾ ਗਿਆ ਹੈ। ਇਸ ਵਿਚ ਸਪੋਰਟ ਸਟਾਫ ਦਾ ਇਕ ਮੈਂਬਰ ਅਤੇ ਨਾਲ ਹੀ ਕੋਚਿੰਗ ਸਟਾਫ ਦਾ ਇਕ ਸੀਨੀਅਰ ਮੈਂਬਰ, ਇਕ ਸੀਨੀਅਰ ਖਿਡਾਰੀ ਅਤੇ ਇਕ ਰਿਜ਼ਰਵ ਖਿਡਾਰੀ ਸ਼ਾਮਲ ਹੈ। ਫਿਲਹਾਲ ਇਨ੍ਹਾਂ ਵਿੱਚੋਂ ਕਿਸੇ ਵੀ ਖਿਡਾਰੀ ਦਾ ਨਾਮ ਸਾਹਮਣੇ ਨਹੀਂ ਆਇਆ ਹੈ।

Trending

ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਇਹ ਬੁਰੀ ਖ਼ਬਰ ਹੈ ਕਿਉਂਕਿ ਇਹ ਟੀਮ ਇੰਡੀਆ ਦੀਆਂ ਤਿਆਰੀਆਂ ਨੂੰ ਇਕ ਝਟਕਾ ਦੇਵੇਗੀ ਅਤੇ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਇਹਨਾਂ ਮੈਂਬਰਾਂ ਦਾ ਕੋਵਿਡ ਟੈਸਟ ਨੇਗੇਟਿਵ ਆਉਂਧਾ ਹੈ ਜਾਂ ਨਹੀਂ।

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੀ ਰਿਪੋਰਟ ਨੇਗੇਟਿਵ ਆਉਣ ਤੋਂ ਬਾਅਦ ਹੀ ਪੰਤ 20 ਜੁਲਾਈ ਤੋਂ ਡਰਹਮ ਵਿੱਚ ਹੋਣ ਵਾਲੇ ਅਭਿਆਸ ਮੈਚ ਵਿੱਚ ਹਿੱਸਾ ਲੈ ਸਕਣਗੇ। ਸਪੋਰਟਸ ਤੱਕ ਦੇ ਅਨੁਸਾਰ, ਭਾਰਤੀ ਟੀਮ ਦੇ ਦੋ ਖਿਡਾਰੀਆਂ ਦਾ ਕੋਵਿਡ ਟੈਸਟ ਸਕਾਰਾਤਮਕ ਪਾਇਆ ਗਿਆ ਹੈ। ਹਾਲਾਂਕਿ, ਇੱਕ ਖਿਡਾਰੀ ਦਾ ਟੈਸਟ ਵੀ ਬਾਅਦ ਵਿੱਚ ਨਕਾਰਾਤਮਕ ਆਇਆ ਹੈ।

Advertisement

Advertisement