
ਆਸਟ੍ਰੇਲੀਆ 'ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ 'ਚ ਹੁਣ ਤੱਕ ਕਈ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ। ਇਸੇ ਕੜੀ 'ਚ ਪਰਥ ਦੇ ਓਪਟਸ ਸਟੇਡੀਅਮ 'ਚ ਖੇਡੇ ਗਏ ਸੁਪਰ 12 ਮੈਚ 'ਚ ਜ਼ਿੰਬਾਬਵੇ ਨੇ ਪਾਕਿਸਤਾਨ ਨੂੰ ਸਿਰਫ 1 ਦੌੜਾਂ ਨਾਲ ਹਰਾਇਆ। ਪਾਕਿਸਤਾਨ ਦੀ ਇਸ ਹਾਰ ਨਾਲ ਉਸ ਦੀਆਂ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ 'ਤੇ ਵੀ ਪਾਣੀ ਫਿਰ ਗਿਆ ਹੈ। ਇਸ ਮੈਚ ਨੂੰ ਜਿੱਤਣ ਲਈ ਪਾਕਿਸਤਾਨ ਨੂੰ 131 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਪਾਕਿਸਤਾਨ ਦੀ ਟੀਮ 129 ਦੌੜਾਂ ਹੀ ਬਣਾ ਸਕੀ ਅਤੇ 1 ਦੌੜ ਨਾਲ ਮੈਚ ਹਾਰ ਗਈ।
ਆਲਰਾਊਂਡਰ ਸਿਕੰਦਰ ਰਜ਼ਾ ਇਸ ਮੈਚ 'ਚ ਵੀ ਜ਼ਿੰਬਾਬਵੇ ਲਈ ਹੀਰੋ ਬਣ ਕੇ ਉਭਰਿਆ ਅਤੇ ਇਸ ਮੈਚ 'ਚ ਉਸ ਦੇ ਹਰਫਨਮੌਲਾ ਪ੍ਰਦਰਸ਼ਨ ਲਈ ਉਸ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਆਪਣੇ ਪ੍ਰਦਰਸ਼ਨ ਦੇ ਨਾਲ-ਨਾਲ ਰਜ਼ਾ ਪ੍ਰੈਸ ਕਾਨਫਰੰਸ ਵਿੱਚ ਵੀ ਮੇਲਾ ਲੁੱਟਦੇ ਨਜ਼ਰ ਆਏ। ਜਦੋਂ 36 ਸਾਲਾ ਰਜ਼ਾ ਨੂੰ ਇਕ ਰਿਪੋਰਟਰ ਨੇ ਪੁੱਛਿਆ ਕਿ ਉਸ ਨੂੰ ਅਤੇ ਟੀਮ ਨੂੰ ਕਦੋਂ ਪਤਾ ਸੀ ਕਿ ਉਹ ਮੈਚ ਜਿੱਤਣਗੇ। ਤਾਂ ਰਜ਼ਾ ਨੇ ਅਜਿਹਾ ਜਵਾਬ ਦਿੱਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਪੱਤਰਕਾਰ ਦੇ ਸਵਾਲ ਦੇ ਜਵਾਬ 'ਚ ਰਜ਼ਾ ਨੇ ਕਿਹਾ, 'ਪਹਿਲੀ ਗੇਂਦ ਸੁੱਟਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਟੀਮ ਮੈਚ ਜਿੱਤੇਗੀ।' ਉਨ੍ਹਾਂ ਦੇ ਬਿਆਨ ਦੀ ਇਕ ਕਲਿੱਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਵੀ ਰਜ਼ਾ ਦੇ ਜਵਾਬ ਦੀ ਤਾਰੀਫ ਕਰ ਰਹੇ ਹਨ।
Sikandar Raza alpha mentality pic.twitter.com/5C6fwCvn1I
— (@anubhav__tweets) October 27, 2022