
IPL 2020: ਅਮਿਤ ਮਿਸ਼ਰਾ ਨੇ ਰਚਿਆ ਇਤਿਹਾਸ, ਟੀ -20 ਵਿਚ ਭਾਰਤ ਲਈ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਬਣੇ Images (Image Credit: BCCI)
ਮੰਗਲਵਾਰ ਨੂੰ ਅਬੂ ਧਾਬੀ ਵਿੱਚ ਖੇਡੇ ਗਏ ਆਈਪੀਐਲ ਦੇ 13 ਵੇਂ ਸੀਜ਼ਨ ਦੇ ਮੁਕਾਬਲੇ ਵਿੱਚ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ ਦਿੱਲੀ ਕੈਪੀਟਲਜ਼ ਨੂੰ 15 ਦੌੜਾਂ ਨਾਲ ਹਰਾਕੇ ਇਸ ਟੂਰਨਾਮੇਂਟ ਵਿਚ ਆਪਣੀ ਪਹਿਲੀ ਜਿੱਤ ਹਾਸਲ ਕਰ ਲਈ. ਸ਼੍ਰੇਅਸ ਅਈਅਰ ਦੀ ਕਪਤਾਨੀ ਵਿਚ ਤਿੰਨ ਮੈਚਾਂ ਵਿਚ ਇਹ ਦਿੱਲੀ ਦੀ ਪਹਿਲੀ ਹਾਰ ਸੀ.
ਬੇਸ਼ਕ ਦਿੱਲੀ ਇਹ ਮੈਚ ਹਾਰ ਗਈ, ਪਰ ਟੀਮ ਦੇ ਲੈੱਗ ਸਪਿੰਨਰ ਅਮਿਤ ਮਿਸ਼ਰਾ ਨੇ ਇਕ ਖਾਸ ਰਿਕਾਰਡ ਆਪਣੇ ਨਾਮ ਕਰ ਲਿਆ ਹੈ. ਮਿਸ਼ਰਾ ਨੇ ਆਪਣੇ ਚਾਰ ਓਵਰਾਂ ਵਿਚ 35 ਦੌੜਾਂ ਦੇ ਕੇ 2 ਵਿਕਟਾਂ ਲਈਆਂ. ਇਸਦੇ ਨਾਲ ਹੀ ਉਹ ਟੀ -20 ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਬਣ ਗਏ ਹਨ.
ਇਸ ਮੈਚ ਤੋਂ ਬਾਅਦ ਮਿਸ਼ਰਾ ਦੇ 231 ਮੈਚਾਂ ਦੀ 230 ਪਾਰੀਆਂ ਵਿਚ 255 ਵਿਕਟਾਂ ਹੋ ਗਈਆੰ ਹਨ. ਉਹਨਾਂ ਤੋਂ ਇਲਾਵਾ ਪੀਯੂਸ਼ ਚਾਵਲਾ ਨੇ 240 ਮੈਚਾਂ ਦੀਆਂ 239 ਪਾਰੀਆਂ ਵਿਚ 255 ਵਿਕਟਾਂ ਲਈਆਂ ਹਨ. ਇਸ ਸੂਚੀ ਵਿਚ ਰਵੀਚੰਦਰਨ ਅਸ਼ਵਿਨ 237 ਵਿਕਟਾਂ ਨਾਲ ਤੀਜੇ ਨੰਬਰ 'ਤੇ ਹਨ.