
ਸ਼ੁੱਕਰਵਾਰ (24 ਸਤੰਬਰ) ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡੇ ਗਏ ਮੈਚ ਦੌਰਾਨ ਸੁਨੀਲ ਗਾਵਸਕਰ ਨੇ ਕੁਮੈਂਟਰੀ ਦੌਰਾਨ ਕੁਝ ਇੱਦਾਂ ਦਾ ਕਹਿ ਦਿੱਤਾ, ਜਿਸ ‘ਤੇ ਹੁਣ ਇਕ ਵੱਡਾ ਵਿਵਾਦ ਖੜਾ ਹੋ ਗਿਆ ਹੈ. ਦਰਅਸਲ, ਕੱਲ੍ਹ ਦੇ ਮੈਚ ਵਿੱਚ, ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਫੀਲਡਿੰਗ ਦੌਰਾਨ ਕੇਐਲ ਰਾਹੁਲ ਦੇ ਦੋ ਕੈਚ ਛੱਡ ਦਿੱਤੇ ਸੀ ਅਤੇ ਬਾਅਦ ਵਿੱਚ ਬੱਲੇਬਾਜ਼ੀ ਵਿੱਚ ਵੀ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ 5 ਗੇਂਦਾਂ ਵਿੱਚ ਸਿਰਫ ਇੱਕ ਦੌੜ ਬਣਾ ਕੇ ਆਉਟ ਹੋ ਗਏ.
ਕੁਮੈਂਟਰੀ ਦੇ ਦੌਰਾਨ ਗਾਵਸਕਰ ਨੇ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਬਾਰੇ ਇੱਕ ਕਮੈਂਟ ਕਰ ਦਿੱਤਾ, ਜਿਸਦਾ ਹੁਣ ਗਲਤ ਅਰਥ ਕੱਢਿਆ ਜਾ ਰਿਹਾ ਹੈ. ਗਾਵਸਕਰ ਨੇ ਵਿਰਾਟ 'ਤੇ ਕਮੈਂਟ ਕਰਦਿਆਂ ਕਿਹਾ ਕਿ ਲੱਗਦਾ ਹੈ ਕਿ ਉਹਨਾਂ ਨੇ ਅਨੁਸ਼ਕਾ ਸ਼ਰਮਾ ਦੀਆਂ ਗੇਂਦਾਂ' ਤੇ ਹੀ ਲੌਕਡਾਉਨ 'ਚ ਅਭਿਆਸ ਕੀਤਾ ਸੀ’.
ਅਨੁਸ਼ਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਗਾਵਸਕਰ ਦੇ ਬਿਆਨ' ਤੇ ਸਖਤ ਇਤਰਾਜ਼ ਜਤਾਇਆ ਅਤੇ ਉਹਨਾਂ ਨੂੰ ਢੁੱਕਵਾਂ ਜਵਾਬ ਦਿੱਤਾ.