AUS vs IND: ਆਸਟਰੇਲੀਆ ਨੂੰ ਲੱਗਾ ਡਬਲ ਝਟਕਾ, ਡੇਵਿਡ ਵਾਰਨਰ, ਸੀਨ ਐਬਟ ਭਾਰਤ ਖਿਲਾਫ ਦੂਜੇ ਟੈਸਟ ਵਿਚੋਂ ਬਾਹਰ
ਡੇਵਿਡ ਵਾਰਨਰ ਅਤੇ ਸੀਨ ਐਬੋਟ ਨੂੰ ਭਾਰਤ ਖਿਲਾਫ ਹੋਣ ਵਾਲੇ ਬਾਕਸਿੰਗ ਡੇਅ ਟੈਸਟ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਬੁੱਧਵਾਰ (23 ਦਸੰਬਰ) ਨੂੰ ਇਹ ਜਾਣਕਾਰੀ ਦਿੱਤੀ। ਦੋਵੇਂ ਤੀਜੇ ਟੈਸਟ ਤੋਂ ਪਹਿਲਾਂ ਟੀਮ ਵਿਚ ਸ਼ਾਮਲ ਹੋਣਗੇ। ਵਾਰਨਰ ਭਾਰਤ...
ਡੇਵਿਡ ਵਾਰਨਰ ਅਤੇ ਸੀਨ ਐਬੋਟ ਨੂੰ ਭਾਰਤ ਖਿਲਾਫ ਹੋਣ ਵਾਲੇ ਬਾਕਸਿੰਗ ਡੇਅ ਟੈਸਟ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਬੁੱਧਵਾਰ (23 ਦਸੰਬਰ) ਨੂੰ ਇਹ ਜਾਣਕਾਰੀ ਦਿੱਤੀ। ਦੋਵੇਂ ਤੀਜੇ ਟੈਸਟ ਤੋਂ ਪਹਿਲਾਂ ਟੀਮ ਵਿਚ ਸ਼ਾਮਲ ਹੋਣਗੇ।
ਵਾਰਨਰ ਭਾਰਤ ਖ਼ਿਲਾਫ਼ ਦੂਸਰੇ ਵਨਡੇ ਮੈਚ ਦੌਰਾਨ ਜ਼ਖਮੀ ਹੋ ਗਏ ਸੀ, ਜਦਕਿ ਐਬਟ ਭਾਰਤ ਖ਼ਿਲਾਫ਼ ਅਭਿਆਸ ਮੈਚ ਵਿੱਚ ਜ਼ਖਮੀ ਹੋ ਗਏ ਸੀ। ਦੋਵੇਂ ਅਜੇ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਨਹੀਂ ਉਭਰ ਸਕੇ ਹਨ।
Trending
ਕ੍ਰਿਕਟ ਆਸਟਰੇਲੀਆ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਵਾਰਨਰ ਅਤੇ ਐਬੋਟ ਸੱਟ ਤੋਂ ਉਭਰਨ ਲਈ ਟੀਮ ਦੇ ਬਾਇਓ-ਸੁਰੱਖਿਅਤ ਬੱਬਲ ਤੋਂ ਬਾਹਰ ਸਿਡਨੀ ਵਿੱਚ ਸਨ। ਹਾਲਾਂਕਿ ਉਹ ਨਿਉ ਸਾਉਥ ਵੇਲਜ਼ ਦੇ ਹਾਟਸਪੋਟ ਏਰੀਆ ਵਿੱਚ ਨਹੀਂ ਸਨ। ਕ੍ਰਿਕਟ ਆਸਟਰੇਲੀਆ ਦੇ ਬਾਇਓ ਸੁਰੱਖਿਆ ਪ੍ਰੋਟੋਕੋਲ ਦੇ ਅਨੁਸਾਰ, ਉਹ ਬਾਕਸਿੰਗ ਡੇਅ ਟੈਸਟ ਮੈਚ ਹੋਣ ਤੱਕ ਟੀਮ ਵਿੱਚ ਸ਼ਾਮਲ ਨਹੀਂ ਹੋ ਸਕਣਗੇ।
ਸਿਡਨੀ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਤੋਂ ਬਾਅਦ ਦੋਵਾਂ ਖਿਡਾਰੀਆਂ ਨੂੰ ਮੈਲਬੌਰਨ ਭੇਜ ਦਿੱਤਾ ਗਿਆ ਹੈ। ਸਿਡਨੀ ਵਿਚ ਵੱਧ ਰਹੇ ਕੇਸਾਂ ਕਾਰਨ ਇਥੇ ਹੋਣ ਵਾਲਾ ਤੀਜਾ ਟੈਸਟ ਮੁਸ਼ਕਲਾਂ ਵਿਚ ਪੈ ਗਿਆ ਹੈ। ਜੇ ਕ੍ਰਿਕਟ ਆਸਟਰੇਲੀਆ ਸਿਡਨੀ ਵਿਚ ਤੀਜਾ ਟੇਸਟ ਨਹੀਂ ਕਰਾਉੰਦੀ, ਤਾਂ ਲਗਾਤਾਰ ਦੋ ਟੈਸਟ ਮੈਚ ਮੈਲਬਰਨ ਵਿਚ ਦੇਖੇ ਜਾ ਸਕਦੇ ਹਨ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ 26 ਦਸੰਬਰ ਤੋਂ ਮੈਲਬੌਰਨ ਵਿਚ ਖੇਡਿਆ ਜਾਣਾ ਹੈ।