ਆਸਟ੍ਰੇਲੀਆ ਨੇ ਇੰਗਲੈਂਡ ਦੇ ਸੁਪਨਿਆਂ ਤੇ ਫੇਰਿਆ ਪਾਣੀ, ਪਹਿਲਾ ਟੈਸਟ 9 ਵਿਕਟਾਂ ਨਾਲ ਜਿੱਤਿਆ
ਏਸ਼ੇਜ਼ ਦੇ ਪਹਿਲੇ ਟੈਸਟ 'ਚ ਆਸਟ੍ਰੇਲੀਆਈ ਟੀਮ ਦੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਦੀ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਮੈਚ ਜਿੱਤ ਲਿਆ। ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਨ ਉਤਰੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ...
ਏਸ਼ੇਜ਼ ਦੇ ਪਹਿਲੇ ਟੈਸਟ 'ਚ ਆਸਟ੍ਰੇਲੀਆਈ ਟੀਮ ਦੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਦੀ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਮੈਚ ਜਿੱਤ ਲਿਆ। ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਨ ਉਤਰੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ 50.1 ਓਵਰਾਂ 'ਚ 147 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਜਿਸ ਵਿੱਚ ਆਸਟਰੇਲੀਆਈ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਪੰਜ ਵਿਕਟਾਂ ਲਈਆਂ।
ਆਸਟ੍ਰੇਲੀਆ ਦੀ ਪਹਿਲੀ ਪਾਰੀ ਵਿਚ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਸ਼ਾਨਦਾਰ ਤਰੀਕੇ ਨਾਲ ਸਾਹਮਣਾ ਕਰਦੇ ਹੋਏ 148 ਗੇਂਦਾਂ 'ਚ ਚਾਰ ਛੱਕਿਆਂ ਅਤੇ 14 ਚੌਕਿਆਂ ਦੀ ਮਦਦ ਨਾਲ 152 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਦੋ ਛੱਕਿਆਂ ਅਤੇ 11 ਚੌਕਿਆਂ ਦੀ ਮਦਦ ਨਾਲ 94 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
Trending
ਮਾਰਨਸ ਲਾਬੂਸ਼ੇਨ ਨੇ ਦੋ ਛੱਕਿਆਂ ਅਤੇ ਛੇ ਚੌਕਿਆਂ ਦੀ ਮਦਦ ਨਾਲ 74 ਦੌੜਾਂ ਬਣਾਈਆਂ ਅਤੇ ਹੋਰ ਬੱਲੇਬਾਜ਼ਾਂ ਦੀ ਮਦਦ ਨਾਲ ਟੀਮ ਨੇ 104.3 ਓਵਰਾਂ 'ਚ ਦਸ ਵਿਕਟਾਂ ਦੇ ਨੁਕਸਾਨ 'ਤੇ 425 ਦੌੜਾਂ ਬਣਾਈਆਂ। ਇੰਗਲੈਂਡ ਨੇ ਦੂਜੀ ਪਾਰੀ ਵਿੱਚ 103 ਓਵਰਾਂ ਵਿੱਚ ਦਸ ਵਿਕਟਾਂ ਦੇ ਨੁਕਸਾਨ ’ਤੇ 297 ਦੌੜਾਂ ਬਣਾਈਆਂ। ਜਿਸ 'ਚ ਡੇਵਿਡ ਮਲਾਨ ਅਤੇ ਜੋ ਰੂਟ ਦੀ ਬੱਲੇਬਾਜ਼ੀ ਨੇ ਟੀਮ ਲਈ ਵੱਧ ਦੌੜਾਂ ਜੋੜੀਆਂ ਪਰ ਉਹ ਜ਼ਿਆਦਾ ਦੇਰ ਨਹੀਂ ਚੱਲ ਸਕੇ ਅਤੇ ਮਲਾਨ (82) ਅਤੇ ਜੋ ਰੂਟ (89) ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਤੋਂ ਬਾਅਦ ਸਾਰੇ ਬੱਲੇਬਾਜ਼ ਜਲਦੀ ਹੀ ਆਊਟ ਹੋ ਗਏ, ਜਿਸ ਨਾਲ ਵਿਰੋਧੀ ਟੀਮ ਜਿੱਤ ਲਈ 20 ਦੌੜਾਂ ਦਾ ਟੀਚਾ ਹੀ ਦੇ ਸਕੀ। ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ ਨੇ ਇਕ ਵਿਕਟ ਦੇ ਨੁਕਸਾਨ 'ਤੇ 20 ਦੌੜਾਂ ਬਣਾ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਅਤੇ ਇੰਗਲੈਂਡ ਖਿਲਾਫ ਜਿੱਤ ਦਰਜ ਕੀਤੀ।