ਆਸਟ੍ਰੇਲੀਆ ਦੇ ਕਪਤਾਨ ਐਰੋਨ ਫਿੰਚ ਨੇ ਕਿਹਾ, ਤਾਕਤਵਰ ਇੰਗਲੈਂਡ ਦੇ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਦੇਣਾ ਹੋਵੇਗਾ ਬੈਸਟ
ਆਸਟ੍ਰੇਲੀਆਈ ਟੀਮ ਦੇ ਕਪਤਾਨ ਐਰੋਨ ਫਿੰਚ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਇੰ
ਆਸਟ੍ਰੇਲੀਆਈ ਟੀਮ ਦੇ ਕਪਤਾਨ ਐਰੋਨ ਫਿੰਚ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਲੜੀ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਦੇਣਾ ਹੋਵੇਗਾ। ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਵਨਡੇ ਸ਼ੁੱਕਰਵਾਰ ਨੂੰ ਓਲਡ ਟ੍ਰੈਫੋਰਡ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਫਿੰਚ ਨੇ ਕਿਹਾ, "ਉਹ ਅਤੀਤ ਵਿੱਚ ਸਾਡੇ ਉੱਤੇ ਹਾਵੀ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅਤੇ ਇਹ ਠੀਕ ਹੈ। ਅਸੀਂ ਪਿੱਛੇ ਮੁੜ ਕੇ ਨਹੀਂ ਵੇਖ ਰਹੇ। ਅੱਗੇ ਦੇਖ ਰਹੇ ਹਾਂ।"
Trending
ਉਨ੍ਹਾਂ ਕਿਹਾ, “ਇਹ ਇਕ ਚੰਗੀ ਚੁਣੌਤੀ ਹੈ ਅਤੇ ਇੰਗਲੈਂਡ ਖ਼ਿਲਾਫ਼ ਖੇਡਣਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਹਰ ਗੇਂਦ ਨਾਲ ਮੁਕਾਬਲਾ ਕਰਦੇ ਹੋ। ਕੁਝ ਵੀ ਹੋ ਸਕਦਾ ਹੈ ਅਤੇ ਤੁਹਾਨੂੰ ਇਸ ਲਈ ਤਿਆਰ ਰਹਿਣਾ ਪਏਗਾ।”
ਫਿੰਚ ਨੇ ਵਿਸ਼ਵ ਚੈਂਪੀਅਨ ਇੰਗਲੈਂਡ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਇੰਗਲੈਂਡ ਦੇ ਖਿਲਾਫ ਤਿਆਰ ਰਹਿਣਾ ਚਾਹੀਦਾ ਹੈ।
ਉਹਨਾਂ ਨੇ ਕਿਹਾ, "ਜਦੋਂ ਵੀ ਤੁਸੀਂ ਇੰਗਲੈਂਡ ਖਿਲਾਫ ਖੇਡਦੇ ਹੋ, ਤੁਸੀਂ 90 ਪ੍ਰਤੀਸ਼ਤ ਨਹੀਂ ਹੋ ਸਕਦੇ। ਤੁਹਾਨੂੰ ਉਨ੍ਹਾਂ ਨੂੰ ਹਰਾਉਣ ਲਈ ਆਪਣਾ ਸੌ ਪ੍ਰਤੀਸ਼ਤ ਦੇਣਾ ਪਵੇਗਾ। ਅਸੀਂ ਇਸ ਚੁਣੌਤੀ ਲਈ ਤਿਆਰ ਹਾਂ।"
ਫਿੰਚ ਨੇ ਕਿਹਾ, “ਇਹ ਇੱਕ ਅਜਿਹੀ ਟੀਮ ਹੈ ਜਿਸ ਕੋਲ ਬੱਲੇ ਅਤੇ ਗੇਂਦ ਦੋਵੇਂ ਪੱਖ ਬਹੁਤ ਮਜਬੂਤ ਹਨ। ਉਹਨਾਂ ਕੋਲ ਤਜਰਬਾ ਹੈ ਅਤੇ ਉਹ ਤੁਹਾਡੇ ਸਾਹਮਣੇ ਆਉਂਦੇ ਰਹਿੰਦੇ ਹਨ। 20 ਓਵਰਾਂ ਵਿੱਚ, 50 ਓਵਰਾਂ ਦੇ ਮੈਚ ਵਿੱਚ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ ਜਦੋਂ ਤੁਸੀਂ ਥੋੜ੍ਹਾ ਆਰਾਮ ਨਾਲ ਰਹਿ ਸਕੋ। ਕਿਉਂਕਿ ਉਨ੍ਹਾਂ ਦੀ ਟੀਮ ਵਿਚ ਕਈ ਇਸ ਤਰ੍ਹਾਂ ਦੇ ਖਿਡਾਰੀ ਹਨ ਜੋ ਮੈਚ ਤੁਹਾਡੇ ਤੋਂ ਦੂਰ ਲੈ ਜਾ ਸਕਦੇ ਹਨ. ”