
ਆਸਟਰੇਲੀਆ ਖ਼ਿਲਾਫ਼ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਵਿੱਚ ਭਾਰਤ ਨੇ ਮੈਲਬਰਨ ਕ੍ਰਿਕਟ ਮੈਦਾਨ (ਐਮਸੀਜੀ) ’ਤੇ ਆਪਣੀ ਪਕੜ ਹੋਰ ਪੱਕੀ ਕਰ ਲਈ ਹੈ ਅਤੇ ਹੁਣ ਟੀਮ ਇੰਡੀਆ ਕਾਫ਼ੀ ਮਜ਼ਬੂਤ ਸਥਿਤੀ ਵਿੱਚ ਹੈ। ਆਸਟਰੇਲੀਆ ਨੇ ਕਿਸੇ ਤਰ੍ਹਾਂ ਭਾਰਤ ਵੱਲੋਂ ਲਈ ਗਈ 131 ਦੌੜਾਂ ਦੀ ਬੜ੍ਹਤ ਪਾਰ ਕਰ ਲਈ ਹੈ ਅਤੇ ਤੀਜੇ ਦਿਨ ਸੋਮਵਾਰ ਦੀ ਖੇਡ ਦੇ ਅੰਤ ਤੱਕ, ਉਹ ਛੇ ਵਿਕਟਾਂ ’ਤੇ 133 ਨਾਲ ਹਾਰ ਟਾਲਣ ਵਿਚ ਸਫਲ ਰਹੀ ਹੈ।
ਕੰਗਾਰੂ ਟੀਮ ਨੇ ਦੋ ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਹਾਲਾਂਕਿ, ਆਸਟਰੇਲੀਆਈ ਟੀਮ ਜਿਸ ਸਥਿਤੀ ਵਿਚ ਹੈ, ਉਸ ਨੂੰ ਦੇਖਦੇ ਹੋਏ, ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਉਹ ਭਾਰਤ ਦੇ ਸਾਹਮਣੇ ਕੋਈ ਮਜ਼ਬੂਤ ਟੀਚਾ ਨਿਰਧਾਰਤ ਕਰ ਸਕੇਗੀ।
ਆਸਟ੍ਰੇਲੀਆ ਦੀ ਟੀਮ ਪਹਿਲੀ ਪਾਰੀ ਵਿਚ 195 ਦੌੜਾਂ 'ਤੇ ਆਲ ਆਉਟ ਹੋ ਗਈ ਸੀ, ਫਿਰ ਭਾਰਪਤ ਨੇ ਆਪਣੀ ਪਹਿਲੀ ਪਾਰੀ ਵਿਚ 326 ਦੌੜਾਂ ਬਣਾ ਕੇ ਲੀਡ ਲੈ ਲਈ ਸੀ। ਆਸਟਰੇਲੀਆ ਦਾ ਸਕੋਰ ਦੂਜੀ ਪਾਰੀ ਵਿੱਚ ਇੱਕ ਸਮੇਂ ਛੇ ਵਿਕਟਾਂ ਦੇ 99 ਸੀ ਅਜਿਹਾ ਲੱਗਦਾ ਸੀ ਕਿ ਉਹ ਪਾਰੀ ਦੇ ਅੰਤਰ ਨਾਲ ਹਾਰ ਸਕਦੀ ਹੈ, ਪਰ ਆਲਰਾਉਂਡਰ ਕੈਮਰੁਨ ਗ੍ਰੀਨ ਅਤੇ ਪੈਟ ਕਮਿੰਸ ਨੇ ਉਹਨਾਂ ਨੂੰ ਬਚਾ ਲਿਆ।