
Cricket Image for ਆਸਟਰੇਲੀਆ ਦੀ ਮਹਿਲਾ ਟੀਮ ਨੇ 18 ਸਾਲਾ ਪੁਰਾਨਾ ਵਿਸ਼ਵ ਰਿਕਾਰਡ ਤੋੜਿਆ, ਰਿਕੀ ਪੋਂਟਿੰਗ ਦੀ ਵਿਸ਼ਵ (Image Source: Google)
ਮੈਗ ਲੈਨਿੰਗ ਦੀ ਅਗਵਾਈ ਵਾਲੀ ਆਸਟਰੇਲੀਆਈ ਮਹਿਲਾ ਟੀਮ ਨੇ ਪਹਿਲੇ ਵਨਡੇ ਮੈਚ ਵਿਚ ਨਿਉਜ਼ੀਲੈਂਡ ਨੂੰ ਹਰਾ ਕੇ ਵੱਡਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਸ ਜਿੱਤ ਦੇ ਨਾਲ, ਆਸਟਰੇਲੀਆਈ ਮਹਿਲਾ ਟੀਮ ਨੇ ਅੰਤਰਰਾਸ਼ਟਰੀ ਵਨ ਡੇ ਮੈਚਾਂ ਵਿੱਚ ਲਗਾਤਾਰ ਆਪਣੀ 22 ਵੀਂ ਜਿੱਤ ਪ੍ਰਾਪਤ ਕੀਤੀ, ਜੋ ਇੱਕ ਵਿਸ਼ਵ ਰਿਕਾਰਡ ਹੈ।
ਇਸ ਤੋੰ ਪਹਿਲਾਂ ਰਿਕੀ ਪੋਂਟਿੰਗ ਦੀ ਅਗਵਾਈ ਵਾਲੀ ਆਸਟਰੇਲੀਆਈ ਪੁਰਸ਼ ਟੀਮ ਵੱਲੋਂ ਲਗਾਤਾਰ 21 ਵਨਡੇ ਮੈਚ ਜਿੱਤਣ ਦਾ ਰਿਕਾਰਡ ਦਰਜ ਕੀਤਾ ਗਿਆ ਸੀ ਪਰ ਹੁਣ ਮੈਗ ਲੈਨਿੰਗ ਦੀ ਅਗਵਾਈ ਵਾਲੀ ਮਹਿਲਾ ਆਸਟਰੇਲੀਆਈ ਟੀਮ ਨੇ ਇਸ ਰਿਕਾਰਡ ਨੂੰ ਤੋੜ੍ਹਦਿਆੰ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਰਿੱਕੀ ਪੋਂਟਿੰਗ ਦੀ ਆਸਟਰੇਲੀਆਈ ਟੀਮ ਨੇ 2003 ਦੌਰਾਨ ਲਗਾਤਾਰ 21 ਵਨਡੇ ਮੈਚ ਜਿੱਤੇ ਸਨ, ਜੋ ਕਿ ਕੋਈ ਟੀਮ 18 ਸਾਲਾਂ ਤੱਕ ਨਹੀਂ ਕਰ ਸਕੀ। ਪੌਂਟਿੰਗ ਦੀ ਟੀਮ ਨੇ 2003 ਵਨਡੇ ਵਿਸ਼ਵ ਕੱਪ ਦੌਰਾਨ 21 ਜਿੱਤਾਂ ਵਿਚੋਂ 11 ਜਿੱਤੀਆਂ ਸਨ।