Advertisement

AUS vs IND: ਸਿਰਾਜ ਤੇ ਕੀਤੀ ਗਈ ਨਸਲੀ ਟਿੱਪਣੀ ਤੇ ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਜ਼ਾਹਿਰ ਕੀਤੀ ਨਾਰਾਜਗੀ

ਆਸਟਰੇਲੀਆਈ ਕ੍ਰਿਕਟ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) ਵਿਚ  ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਭਾਰਤੀ ਖਿਡਾਰੀਆਂ ਖਿਲਾਫ ਨਸਲੀ ਟਿੱਪਣੀਆਂ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ। ਉਹਨਾਂ ਨੇ ਇਹ...

Advertisement
australian coach justin langer dissapointed after racist remarks against mohammed siraj
australian coach justin langer dissapointed after racist remarks against mohammed siraj (Image Credit : Twitter)
Shubham Yadav
By Shubham Yadav
Jan 11, 2021 • 11:54 AM

ਆਸਟਰੇਲੀਆਈ ਕ੍ਰਿਕਟ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) ਵਿਚ  ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਭਾਰਤੀ ਖਿਡਾਰੀਆਂ ਖਿਲਾਫ ਨਸਲੀ ਟਿੱਪਣੀਆਂ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਆਸਟਰੇਲੀਆ ਵਿੱਚ ਅਜਿਹਾ ਹੋ ਰਿਹਾ ਵੇਖ ਕੇ ਬਹੁਤ ਦੁੱਖ ਹੋਇਆ ਹੈ।

Shubham Yadav
By Shubham Yadav
January 11, 2021 • 11:54 AM

ਲੈਂਗਰ ਨੇ ਇਸਦੇ ਨਾਲ ਹੀ ਆਪਣੇ ਕਪਤਾਨ ਟਿਮ ਪੇਨ ਦੀ ਵੀ ਪ੍ਰਸ਼ੰਸਾ ਕੀਤੀ, ਜੋ ਚਾਹ ਦੇ ਸਮੇਂ ਭਾਰਤੀ ਡ੍ਰੈਸਿੰਗ ਰੂਮ ਵਿਚ ਗਏ ਅਤੇ ਭਾਰਤੀ ਟੀਮ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਆਪਣਾ ਸਮਰਥਨ ਦਿੱਤਾ।

Trending

ਭਾਰਤੀ ਟੀਮ ਨੇ ਮੈਚ ਰੈਫਰੀ ਡੇਵਿਡ ਬੂਨ ਨੂੰ ਤੀਜੇ ਦਿਨ ਦਾ ਖੇਡ ਖ਼ਤਮ ਹੋਣ ਤੋਂ ਬਾਅਦ ਨਸਲੀ ਟਿੱਪਣੀਆਂ ਬਾਰੇ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਚੌਥੇ ਦਿਨ ਮੈਚ ਅਧਿਕਾਰੀ ਅਤੇ ਸਟੇਡੀਅਮ ਦੇ ਅਧਿਕਾਰੀ ਕਾਫੀ ਚੌਕਸ ਸਨ।

ਚੌਥੇ ਦਿਨ, ਜਦੋਂ ਮੁਹੰਮਦ ਸਿਰਾਜ ਨੇ ਇਕ ਵਾਰ ਫਿਰ ਇਸ ਮਾਮਲੇ ਬਾਰੇ ਸ਼ਿਕਾਇਤ ਦਰਜ ਕਰਾਈ, ਤਾਂ ਖੇਡ ਰੋਕ ਦਿੱਤਾ ਗਿਆ ਅਤੇ ਸੁਰੱਖਿਆ ਅਧਿਕਾਰੀਆਂ ਨੇ ਛੇ ਲੋਕਾਂ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ।

Advertisement

Read More

Advertisement