IND VS AUS: ਆਸਟ੍ਰੇਲੀਆ ਨੇ ਖੇਡੀ ਵੱਡੀ ਚਾਲ, ਟੈਸਟ ਮੈਚਾਂ ਵਿਚ ਤਬਾਹੀ ਮਚਾਉਣ ਵਾਲੇ ਇਸ ਖਿਡਾਰੀ ਨੂੰ ਕੀਤਾ ਟੀ -20 ਵਿਚ ਸ਼ਾਮਲ
ਆਸਟਰੇਲੀਆ ਦੇ ਸੇਲੇਕਟਰਾਂ ਨੇ ਭਾਰਤ ਖਿਲਾਫ ਤਿੰਨ ਟੀ -20 ਸੀਰੀਜ਼ ਦੇ ਆਖਰੀ ਦੋ ਮੈਚਾਂ ਲਈ ਨਾਥਨ ਲਿਓਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਗ੍ਰੀਨ ਨੂੰ ਭਾਰਤ-ਏ ਨਾਲ ਖੇਡੇ ਗਏ ਅਭਿਆਸ ਮੈਚ ਲਈ ਆਸਟਰੇਲੀਆ-ਏ ਟੀਮ ਵਿੱਚ ਸ਼ਾਮਲ ਹੋਣ ਲਈ ਰਾਸ਼ਟਰੀ ਟੀਮ ਤੋਂ
ਆਸਟਰੇਲੀਆ ਦੇ ਸੇਲੇਕਟਰਾਂ ਨੇ ਭਾਰਤ ਖਿਲਾਫ ਤਿੰਨ ਟੀ -20 ਸੀਰੀਜ਼ ਦੇ ਆਖਰੀ ਦੋ ਮੈਚਾਂ ਲਈ ਨਾਥਨ ਲਿਓਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਗ੍ਰੀਨ ਨੂੰ ਭਾਰਤ-ਏ ਨਾਲ ਖੇਡੇ ਗਏ ਅਭਿਆਸ ਮੈਚ ਲਈ ਆਸਟਰੇਲੀਆ-ਏ ਟੀਮ ਵਿੱਚ ਸ਼ਾਮਲ ਹੋਣ ਲਈ ਰਾਸ਼ਟਰੀ ਟੀਮ ਤੋਂ ਰਿਲੀਜ ਕਰ ਦਿੱਤਾ ਗਿਆ ਹੈ।
ਟੀ -20 ਟੀਮ ਵਿਚ ਲਿਉਨ ਦਾ ਸ਼ਾਮਲ ਹੋਣਾ ਇਕ ਹੈਰਾਨੀਜਨਕ ਫੈਸਲਾ ਹੈ ਕਿਉਂਕਿ ਉਹਨਾਂ ਨੂੰ ਟੀ -20 ਮਾਹਰ ਨਹੀਂ ਮੰਨਿਆ ਜਾਂਦਾ ਹੈ। ਉਹਨਾਂ ਨੇ ਇਸ ਫਾਰਮੈਟ ਵਿੱਚ ਸਿਰਫ ਦੋ ਮੈਚ ਖੇਡੇ ਹਨ। ਉਹਨਾਂ ਨੇ ਆਪਣਾ ਆਖਰੀ ਟੀ 20 ਮੈਚ 2018 ਵਿੱਚ ਖੇਡਿਆ ਸੀ। ਆਸਟਰੇਲੀਆ ਸ਼ੁੱਕਰਵਾਰ ਨੂੰ ਖੇਡੇ ਗਏ ਪਹਿਲੇ ਟੀ -20 ਮੈਚ ਵਿਚ 11 ਦੌੜਾਂ ਨਾਲ ਹਾਰ ਗਿਆ ਸੀ।
Trending
ਇਸ ਮੈਚ ਵਿੱਚ ਦੋ ਲੈੱਗ ਸਪਿੰਨਰ ਐਡਮ ਜ਼ੈਂਪਾ ਅਤੇ ਮਿਸ਼ੇਲ ਸਵੈਪਸਨ ਖੇਡੇ ਸੀ। ਟੀਮ ਇਸ ਸਮੇਂ ਖਿਡਾਰੀਆਂ ਦੀ ਫਿਟਨੈਸ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ। ਕਪਤਾਨ ਐਰੋਨ ਫਿੰਚ ਨੂੰ ਪਹਿਲੇ ਮੈਚ ਵਿੱਚ ਕਮਰ ਦੀ ਸੱਟ ਲੱਗੀ ਸੀ ਅਤੇ ਉਸਦੀ ਸਕੈਨ ਰਿਪੋਰਟ ਆਉਣੀ ਬਾਕੀ ਹੈ। ਭਾਰਤ ਆਪਣਾ ਦੂਜਾ ਟੀ -20 ਮੈਚ ਐਤਵਾਰ ਨੂੰ ਸਿਡਨੀ ਕ੍ਰਿਕਟ ਮੈਦਾਨ ਵਿੱਚ ਖੇਡੇਗਾ।
ਦੱਸ ਦੇਈਏ ਕਿ ਆਸਟਰੇਲੀਆਈ ਸੇਲੇਕਟਰਾਂ ਨੇ ਭਾਰਤ-ਏ ਖਿਲਾਫ ਅਭਿਆਸ ਮੈਚ ਲਈ ਆਸਟਰੇਲੀਆ-ਏ ਦੀ 13 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਹ ਤਿੰਨ ਰੋਜ਼ਾ ਮੈਚ ਐਤਵਾਰ ਨੂੰ ਓਵਲ ਮੈਦਾਨ ਵਿੱਚ ਸ਼ੁਰੂ ਹੋਵੇਗਾ। ਇਸ ਟੀਮ ਵਿਚ ਆਸਟਰੇਲੀਆ ਦੀ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਅਤੇ ਸਲਾਮੀ ਬੱਲੇਬਾਜ਼ ਜੋਈ ਬਰਨਸ ਵੀ ਸ਼ਾਮਲ ਹਨ।