
ਰਾੱਯਲ ਚੈਲੇਂਜਰਜ਼ ਬੈਂਗਲੌਰ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਰਾੱਯਲ ਚੈਲੇਂਜਰਜ਼ ਬੈਂਗਲੌਰ (ਆਰਸੀਬੀ) ਨੂੰ ਅੰਤਿਮ ਓਵਰਾਂ ਦੀ ਗੇਂਦਬਾਜ਼ੀ ਦੇ ਕਾਰਨ ਸਭ ਤੋਂ ਵੱਧ ਮੈਚ ਹਾਰਨੇ ਪਏ ਹਨ। ਉਨ੍ਹਾਂ ਕਿਹਾ ਕਿ ਆਖਰੀ ਓਵਰਾਂ ਵਿਚ ਢਿੱਲੀ ਗੇਂਦਬਾਜ਼ੀ ਕਾਰਨ ਵਿਰੋਧੀ ਟੀਮਾਂ ਬਹੁਤ ਸਾਰੀਆਂ ਦੌੜਾਂ ਬਣਾ ਜਾਂਦੀਆਂ ਹਨ, ਜਿਸ ਕਾਰਨ ਮੈਚ ਸਾਡੇ ਹੱਥੋਂ ਬਾਹਰ ਹੋ ਜਾਂਦਾ ਹੈ।
ਕ੍ਰਿਕਟ ਕਮੇਂਟੇਟਰ ਆਕਾਸ਼ ਚੋਪੜਾ ਨਾਲ ਗੱਲਬਾਤ ਦੌਰਾਨ ਚਹਲ ਨੇ ਪਿਛਲੇ ਕੁਝ ਸਾਲਾਂ ਵਿੱਚ ਆਰਸੀਬੀ ਦੇ ਖਰਾਬ ਪ੍ਰਦਰਸ਼ਨ ਉੱਤੇ ਚਿੰਤਾਵਾਂ ਜ਼ਾਹਰ ਕੀਤੀਆਂ।
ਜਦੋਂ ਆਕਾਸ਼ ਨੇ ਉਸ ਨੂੰ ਪੁੱਛਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਏਬੀ ਡੀਵਿਲੀਅਰਜ਼, ਵਿਰਾਟ ਕੋਹਲੀ ਅਤੇ ਖੁਦ ਦੇ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਆਰਸੀਬੀ ਦਾ ਪ੍ਰਦਰਸ਼ਨ ਕਿਉਂ ਖਰਾਬ ਰਿਹਾ ਸੀ? ਇਸ ਸਵਾਲ ਦੇ ਜਵਾਬ ਵਿਚ ਚਾਹਲ ਨੇ ਕਿਹਾ ਕਿ, "ਮੈਂ 6 ਸਾਲਾਂ ਤੋਂ ਆਰਸੀਬੀ ਲਈ ਖੇਡ ਰਿਹਾ ਹਾਂ ਅਤੇ ਕਿਤੇ ਨਾ ਕਿਤੇ ਇਨ੍ਹਾਂ ਸਾਲਾਂ ਵਿੱਚ ਆਰਸੀਬੀ ਦੀ ਡੈਥ ਗੇਂਦਬਾਜ਼ੀ ਇੱਕ ਮੁਸ਼ਕਲ ਰਹੀ ਹੈ. ਜਦੋਂ ਮਾਈਕਲ ਸਟਾਰਕ ਇੱਕ ਸਾਲ ਸਾਡੇ ਨਾਲ ਸੀ, ਅਸੀਂ ਆਖਰੀ ਓਵਰ ਵਿੱਚ ਚੰਗੀ ਗੇਂਦਬਾਜ਼ੀ ਕੀਤੀ ਸੀ। ”