IPL 2021: ਚੇਨਈ ਸੁਪਰ ਕਿੰਗਜ਼ ਨੇ ਰੋਮਾਂਚਕ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 4 ਵਿਕਟਾਂ ਨਾਲ ਹਰਾਇਆ, ਨੌਵੀਂ ਵਾਰ ਫਾਈਨਲ ਵਿਚ ਪਹੁੰਚੀ ਮਾਹੀ ਦੀ ਟੀਮ
ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੇ ਰਿਤੁਰਾਜ ਗਾਇਕਵਾੜ (70) ਅਤੇ ਰੌਬਿਨ ਉਥੱਪਾ (63) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਇੱਥੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਆਈਪੀਐਲ 2021 ਦੇ ਪਹਿਲੇ ਕੁਆਲੀਫਾਇਰ ਵਿੱਚ ਦਿੱਲੀ ਕੈਪੀਟਲਜ਼ ਨੂੰ ਚਾਰ ਵਿਕਟਾਂ ਨਾਲ...
ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੇ ਰਿਤੁਰਾਜ ਗਾਇਕਵਾੜ (70) ਅਤੇ ਰੌਬਿਨ ਉਥੱਪਾ (63) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਇੱਥੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਆਈਪੀਐਲ 2021 ਦੇ ਪਹਿਲੇ ਕੁਆਲੀਫਾਇਰ ਵਿੱਚ ਦਿੱਲੀ ਕੈਪੀਟਲਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਇਸ ਨਾਲ ਚੇਨਈ ਨੇ ਧੋਨੀ ਦੀ ਕਪਤਾਨੀ ਹੇਠ ਨੌਵੀਂ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ।
CSK ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੇ 20 ਓਵਰਾਂ ਵਿੱਚ 5 ਵਿਕਟਾਂ 'ਤੇ 172 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ, ਸੀਏਕੇ ਨੇ 19.4 ਓਵਰਾਂ ਵਿੱਚ ਛੇ ਵਿਕਟਾਂ 'ਤੇ 173 ਦੌੜਾਂ ਬਣਾਈਆਂ। ਦਿੱਲੀ ਲਈ ਟੌਮ ਕੈਰਨ ਨੇ ਤਿੰਨ ਵਿਕਟਾਂ ਲਈਆਂ ਜਦੋਂ ਕਿ ਐਨਰਿਕ ਨੋਰਖਿਆ ਅਤੇ ਅਵੇਸ਼ ਖਾਨ ਨੇ ਇੱਕ -ਇੱਕ ਵਿਕਟ ਲਈ।
Trending
ਟੀਚੇ ਦਾ ਪਿੱਛਾ ਕਰਨ ਵਾਲੀ ਉਤਰੀ ਸੀਐਸਕੇ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਫਾਫ ਡੂ ਪਲੇਸਿਸ ਇੱਕ ਦੌੜ ਬਣਾਉਣ ਦੇ ਬਾਅਦ ਆਉਟ ਹੋ ਗਏ। ਨੋਰਖਿਆ ਨੇ ਡੂ ਪਲੇਸਿਸ ਦੀ ਵਿਕਟ ਲਈ। ਇਸ ਤੋਂ ਬਾਅਦ ਉਥੱਪਾ ਅਤੇ ਗਾਇਕਵਾੜ ਨੇ ਤੀਜੀ ਵਿਕਟ ਲਈ 77 ਗੇਂਦਾਂ ਵਿੱਚ 110 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਉਥੱਪਾ ਨੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਇਸ ਸਾਂਝੇਦਾਰੀ ਨੂੰ ਕੈਰਨ ਨੇ ਉਥੱਪਾ ਨੂੰ ਆਉਟ ਕਰਕੇ ਤੋੜ ਦਿੱਤਾ।
ਉਥੱਪਾ ਨੇ 44 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸੀਐਸਕੇ ਦੀਆਂ ਦੋ ਵਿਕਟਾਂ ਲਗਾਤਾਰ ਡਿੱਗਦੀਆਂ ਗਈਆਂ। ਸ਼ਾਰਦੁਲ ਠਾਕੁਰ ਖਾਤਾ ਖੋਲ੍ਹੇ ਬਿਨਾਂ ਹੀ ਆਉਟ ਹੋ ਗਿਆ ਜਦੋਂ ਕਿ ਅੰਬਾਤੀ ਰਾਇਡੂ (1) ਬਣਾ ਕੇ ਆਉਟ ਹੋਇਆ।
ਗਾਇਕਵਾੜ ਨੇ 50 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੋਇਨ ਵੀ ਜ਼ਿਆਦਾ ਦੇਰ ਤਕ ਟਿਕ ਨਾ ਸਕਿਆ ਅਤੇ 16 ਦੌੜਾਂ ਬਣਾ ਕੇ ਆਉਟ ਹੋ ਗਿਆ। ਸੀਐਸਕੇ ਨੂੰ ਆਖਰੀ ਓਵਰ ਵਿੱਚ 13 ਦੌੜਾਂ ਬਣਾਉਣੀਆਂ ਸੀ ਅਤੇ ਕਪਤਾਨ ਧੋਨੀ ਨੇ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ। ਧੋਨੀ ਨੇ ਛੇ ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਨਾਬਾਦ 18 ਦੌੜਾਂ ਬਣਾਈਆਂ, ਜਦੋਂ ਕਿ ਰਵਿੰਦਰ ਜਡੇਜਾ ਖਾਤਾ ਖੋਲ੍ਹੇ ਬਿਨਾਂ ਅਜੇਤੂ ਰਹੇ।