
ਰੁਤੁਰਾਜ ਗਾਇਕਵਾੜ (99) ਅਤੇ ਡੇਵੋਨ ਕੋਨਵੇ (ਅਜੇਤੂ 85) ਅਤੇ ਗੇਂਦਬਾਜ਼ ਮੁਕੇਸ਼ ਚੌਧਰੀ (46 ਦੌੜਾਂ) ਦੀ ਗੇਂਦਬਾਜ਼ੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੇ ਇੱਥੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਸਨਰਾਈਜ਼ਰਜ਼ ਨੂੰ ਹਰਾ ਦਿੱਤਾ। ਚੇਨਈ ਨੇ 20 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 202 ਦੌੜਾਂ ਬਣਾਈਆਂ ਸੀ।
ਚੇਨਈ ਵੱਲੋਂ ਦਿੱਤੇ 203 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਦੀ ਸਲਾਮੀ ਜੋੜੀ ਅਭਿਸ਼ੇਕ ਸ਼ਰਮਾ ਅਤੇ ਕੇਨ ਵਿਲੀਅਮਸਨ ਨੇ ਚੌਕੇ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਗੇਂਦਬਾਜ਼ ਸਿਮਰਜੀਤ ਸਿੰਘ ਪਹਿਲੇ ਦੋ ਓਵਰਾਂ ਵਿੱਚ ਕਾਫੀ ਮਹਿੰਗੇ ਸਾਬਤ ਹੋਏ। ਉਸ ਨੇ ਆਪਣੇ ਦੋ ਓਵਰਾਂ ਵਿੱਚ 24 ਦੌੜਾਂ ਦਿੱਤੀਆਂ। ਦੋਵੇਂ ਬੱਲੇਬਾਜ਼ਾਂ ਨੇ ਆਉਂਦਿਆਂ ਹੀ ਤੇਜ਼ ਬੱਲੇਬਾਜ਼ੀ ਕੀਤੀ ਅਤੇ ਗੇਂਦਬਾਜ਼ਾਂ ਦੇ ਪਸੀਨੇ ਛੁਡਾ ਦਿੱਤੇ। ਸ਼ੁਰੂ ਵਿਚ ਹੈਦਰਾਬਾਦ ਦਾ ਸਕੋਰ ਪੰਜ ਓਵਰਾਂ ਵਿੱਚ ਦੋ ਵਿਕਟਾਂ ’ਤੇ 52 ਦੌੜਾਂ ਸੀ।
ਹਾਲਾਂਕਿ, ਪਾਵਰਪਲੇ ਖਤਮ ਨਹੀਂ ਹੋਇਆ ਸੀ ਅਤੇ ਹੈਦਰਾਬਾਦ ਨੂੰ ਛੇਵੇਂ ਓਵਰ ਵਿੱਚ ਦੋਹਰੇ ਝਟਕੇ ਲੱਗੇ। ਗੇਂਦਬਾਜ਼ ਮੁਕੇਸ਼ ਚੌਧਰੀ ਨੇ ਆਪਣੇ ਦੂਜੇ ਓਵਰ ਦੀ ਪੰਜਵੀਂ ਗੇਂਦ 'ਤੇ ਅਭਿਸ਼ੇਕ ਸ਼ਰਮਾ (39) ਨੂੰ ਪ੍ਰੀਟੋਰੀਅਸ ਦੇ ਹੱਥੋਂ ਕੈਚ ਕਰਵਾਇਆ ਅਤੇ ਫਿਰ ਅਗਲੀ ਗੇਂਦ 'ਤੇ ਰਾਹੁਲ ਤ੍ਰਿਪਾਠੀ (0) ਨੂੰ ਸਿਮਰਜੀਤ ਸਿੰਘ ਨੇ ਕ੍ਰੀਜ਼ 'ਤੇ ਆਉਂਦੇ ਹੀ ਕੈਚ ਦੇ ਕੇ ਪੈਵੇਲੀਅਨ ਭੇਜਿਆ। ਉਸ ਤੋਂ ਬਾਅਦ ਏਡਾਨ ਮਾਰਕਰਮ ਕ੍ਰੀਜ਼ 'ਤੇ ਸਨ। ਪਾਵਰਪਲੇ 'ਚ ਟੀਮ ਦਾ ਸਕੋਰ ਛੇ ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 58 ਦੌੜਾਂ ਸੀ।