Advertisement

IPL 2020: ਚੇਨਈ ਸੁਪਰ ਕਿੰਗਜ਼ ਸੁਰੇਸ਼ ਰੈਨਾ ਦੀ ਜਗ੍ਹਾ, ਵਿਸ਼ਵ ਦੇ ਨੰਬਰ-1 ਟੀ-20 ਬੱਲੇਬਾਜ਼ ਨੂੰ ਕਰ ਸਕਦੀ ਹੈ ਸ਼ਾਮਲ

ਧੋਨੀ ਦੀ ਕਪਤਾਨੀ ਵਿਚ ਚੇਨਈ ਸੁਪਰ ਕਿੰਗਜ਼ ਆਈਪੀਐਲ 2020 ਵਿਚ ਆਪਣਾ ਪਹਿਲਾ ਮੈਚ ਡਿਫੈਂਡਿੰਗ ਚ

Shubham Yadav
By Shubham Yadav September 11, 2020 • 15:27 PM
IPL 2020:  ਚੇਨਈ ਸੁਪਰ ਕਿੰਗਜ਼ ਸੁਰੇਸ਼ ਰੈਨਾ ਦੀ ਜਗ੍ਹਾ, ਵਿਸ਼ਵ ਦੇ ਨੰਬਰ-1 ਟੀ-20 ਬੱਲੇਬਾਜ਼ ਨੂੰ ਕਰ ਸਕਦੀ ਹੈ ਸ਼ਾਮਲ
IPL 2020: ਚੇਨਈ ਸੁਪਰ ਕਿੰਗਜ਼ ਸੁਰੇਸ਼ ਰੈਨਾ ਦੀ ਜਗ੍ਹਾ, ਵਿਸ਼ਵ ਦੇ ਨੰਬਰ-1 ਟੀ-20 ਬੱਲੇਬਾਜ਼ ਨੂੰ ਕਰ ਸਕਦੀ ਹੈ ਸ਼ਾਮਲ (BCCI)
Advertisement

ਧੋਨੀ ਦੀ ਕਪਤਾਨੀ ਵਿਚ ਚੇਨਈ ਸੁਪਰ ਕਿੰਗਜ਼ ਆਈਪੀਐਲ 2020 ਵਿਚ ਆਪਣਾ ਪਹਿਲਾ ਮੈਚ ਡਿਫੈਂਡਿੰਗ ਚੈਂਪੀਅਨ ਮੁੰਬਈ ਇੰਡੀਅਨਜ਼ ਵਿਰੁੱਧ 19 ਸਤੰਬਰ ਨੂੰ ਖੇਡੇਗੀ. ਟੂਰਨਾਮੈਂਟ ਦੀ ਸ਼ੁਰੂਆਤ ਵਿਚ ਬਹੁਤ ਘੱਟ ਸਮਾਂ ਬਚਿਆ ਹੈ ਪਰ ਟੀਮ ਨੇ ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਜੋ ਕਿ ਇਸ ਸੀਜ਼ਨ ਤੋਂ ਬਾਹਰ ਹੋ ਗਏ ਹਨ, ਦੀ ਜਗ੍ਹਾ ਕਿਹੜਾ ਖਿਡਾਰੀ ਟੀਮ ਵਿਚ ਸ਼ਾਮਲ ਹੋਵੇਗਾ ਇਹ ਐਲਾਨ ਨਹੀਂ ਕੀਤਾ ਹੈ।

ਰਿਪੋਰਟਾਂ ਦੇ ਅਨੁਸਾਰ ਚੇਨਈ ਸੁਪਰ ਕਿੰਗਜ਼ ਦੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਦੀ ਗੈਰਹਾਜ਼ਰੀ ਵਿੱਚ ਚੇਨਈ ਪ੍ਰਬੰਧਨ ਇੰਗਲੈਂਡ ਦੇ ਖੱਬੇ ਹੱਥ ਦੇ ਵਿਸਫੋਟਕ ਬੱਲੇਬਾਜ਼ ਡੇਵਿਡ ਮਲਾਨ ਨੂੰ ਟੀਮ ਵਿੱਚ ਸ਼ਾਮਲ ਕਰਨ ‘ਤੇ ਵਿਚਾਰ ਕਰ ਰਿਹਾ ਹੈ।

Trending


ਮਲਾਨ ਟੀ -20 ਕ੍ਰਿਕਟ ਵਿੱਚ ਮਾਹਰ ਬੱਲੇਬਾਜ਼ ਮੰਨੇ ਜਾਂਦੇ ਹਨ ਅਤੇ ਇਸ ਸਮੇਂ ਆਈਸੀਸੀ ਦੀ ਟੀ 20 ਅੰਤਰਰਾਸ਼ਟਰੀ ਬੱਲੇਬਾਜ਼ੀ ਰੈਂਕਿੰਗ ਵਿੱਚ ਪਹਿਲੇ ਸਥਾਨ ਤੇ ਹੈ।

ਚੇਨਈ ਸੁਪਰ ਕਿੰਗਜ਼ ਦੇ ਇਕ ਸੂਤਰ ਨੇ ਇਨਸਾਈਡਸਪੋਰਟ ਨੂੰ ਦੱਸਿਆ ਕਿ, "ਅਜੇ ਉਹਨਾਂ ਦੇ ਨਾਮ ਤੇ ਵਿਚਾਰ ਚਲ ਰਿਹਾ ਹੈ। ਹਾਲੇ ਕਿਸੇ ਵੀ ਚੀਜ਼ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਮਲਾਨ ਇਕ ਬੇਮਿਸਾਲ ਟੀ -20 ਬੱਲੇਬਾਜ਼ ਹੈ। ਉਹ ਰੈਨਾ ਦੀ ਤਰ੍ਹਾਂ ਹੀ ਖੱਬੇ ਹੱਥ ਦੇ ਬੱਲੇਬਾਜ਼ ਹਨ। ਪਰ ਟੀਮ ਪ੍ਰਬੰਧਨ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਅਸੀਂ ਰੈਨਾ ਦੀ ਥਾਂ ਕਿਸੇ ਨੂੰ ਲੈਣਾ ਚਾਹੁੰਦੇ ਹਾਂ ਜਾਂ ਨਹੀਂ। ”

ਮਲਾਨ ਟੀ -20 ਦਾ ਜ਼ਬਰਦਸਤ ਖਿਡਾਰੀ ਹੈ ਅਤੇ ਉਹ ਇੰਗਲੈਂਡ ਲਈ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹਨ। ਉਹ ਚੇਨਈ ਸੁਪਰ ਕਿੰਗਜ਼ ਦੀ ਟੀਮ ਲਈ ਇਕ ਵਧੀਆ ਵਿਕਲਪ ਸਾਬਤ ਹੋ ਸਕਦੇ ਹਨ. ਇੱਥੋਂ ਤਕ ਕਿ ਉਹ ਓਪਨਰ ਵਜੋਂ ਵੀ ਬੱਲੇਬਾਜ਼ੀ ਕਰ ਸਕਦੇ ਹਨ ਅਤੇ ਪਾਵਰ ਪਲੇਅ ਵਿੱਚ ਤੇਜ਼ੀ ਨਾਲ ਦੌੜ੍ਹਾਂ ਬਣਾ ਸਕਦੇ ਹਨ.

ਮਲਾਨ ਨੇ ਸਾਲ 2017 ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਅੰਤਰਰਾਸ਼ਟਰੀ ਟੀ -20 ਵਿਚ ਆਪਣੀ ਸ਼ੁਰੂਆਤ ਕਰਦਿਆਂ 44 ਗੇਂਦਾਂ ਵਿਚ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।


Cricket Scorecard

Advertisement