IPL 2020: ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਦੂਜੀ ਕੋਰੋਨਾ ਟੈਸਟ ਦੀ ਰਿਪੋਰਟ ਆਈ ਨੈਗੇਟਿਵ, ਹੁਣ ਸ਼ੁਰੂ ਹੋਵੇਗੀ ਟ੍ਰੇਨਿੰਗ
ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖੁਸ਼ਕਬਰੀ ਹੈ. ਹਾਲ ਵਿਖੇ ਕੀਤੇ ਗਏ ਕੋਵਿਡ -
ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖੁਸ਼ਕਬਰੀ ਹੈ. ਹਾਲ ਵਿਖੇ ਕੀਤੇ ਗਏ ਕੋਵਿਡ -19 (ਕੋਰੋਨਾ) ਟੈਸਟ ਵਿਚ ਸਾਰੇ ਖਿਡਾਰੀਆਂ ਦੀ ਰਿਪੋਰਟ ਨੈਗੇਟਿਵ ਹੋਣ ਤੋਂ ਬਾਅਦ ਆਈਪੀਐਲ ਦੀ ਫਰੈਂਚਾਇਜ਼ੀ ਹੁਣ ਸ਼ੁੱਕਰਵਾਰ ਤੋਂ ਆਪਣੀ ਟ੍ਰੇਨਿੰਗ ਦੁਬਾਰਾ ਸ਼ੁਰੂ ਕਰੇਗੀ। ਇਸ ਮਾਮਲੇ ਤੋਂ ਜਾਣੂ ਸੂਤਰਾਂ ਨੇ ਆਈਏਐਨਐਸ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਰੇ ਖਿਡਾਰੀਆਂ ਅਤੇ ਸਹਾਇਕ ਸਟਾਫ ਨੂੰ ਵੀਰਵਾਰ ਨੂੰ ਤੀਜੇ ਗੇੜ ਲਈ ਟੈਸਟ ਕੀਤਾ ਗਿਆ, ਜਿਸ ਵਿਚ ਸਾਰੀਆਂ ਰਿਪੋਰਟਾਂ ਨਕਾਰਾਤਮਕ ਰਹੀਆਂ ਅਤੇ ਉਹ ਹੁਣ ਸ਼ੁੱਕਰਵਾਰ ਸ਼ਾਮ ਤੋਂ ਆਪਣੀ ਟ੍ਰੇਨਿੰਗ ਦੁਬਾਰਾ ਸ਼ੁਰੂ ਕਰ ਸਕਦੇ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਹਫਤੇ ਹੀ ਚੇਨਈ ਸੁਪਰ ਕਿੰਗਜ਼ ਦੇ ਦੋ ਖਿਡਾਰੀ ਅਤੇ 11 ਹੋਰ ਮੈਂਬਰ ਕੋਰੋਨਾ ਪਾੱਜ਼ੀਟਿਵ ਪਾਏ ਗਏ ਸੀ, ਜਿਸ ਕਾਰਨ ਟੀਮ ਨੂੰ ਆਪਣੇ ਆਪ ਨੂੰ ਕਵਾਰੰਟੀਨ ਕਰਨਾ ਪਿਆ ਸੀ. ਖਿਡਾਰੀ 14 ਦਿਨਾਂ ਦੇ ਕਵਾਰੰਟੀਨ ਅਵਧੀ ਨੂੰ ਪੂਰਾ ਕਰਨ ਤੋਂ ਬਾਅਦ ਦੁਬਾਰਾ ਟੈਸਟ ਕਰਾਉਣਗੇ. ਮੈਦਾਨ ਵਿਚ ਟ੍ਰੇਨਿੰਗ ਸ਼ੁਰੂ ਕਰਨ ਲਈ ਵਾਪਸ ਆਉਣ ਤੋਂ ਪਹਿਲਾਂ ਉਹਨਾਂ ਨੂੰ ਦੋ ਵਾਰ ਕੋਵਿਡ -19 ਟੈਸਟ ਵਿਚ ਨੈਗੇਟਿਵ ਆਉਣ ਦੀ ਜ਼ਰੂਰਤ ਹੈ.
Trending
ਤਿੰਨ ਵਾਰ ਦੀ ਚੈਂਪੀਅਨ ਸੀਐਸਕੇ ਸਭ ਤੋਂ ਆਖਰ ਵਿਚ ਟ੍ਰੇਨਿੰਗ ਸ਼ੁਰੂ ਕਰੇਗੀ, ਤੇ ਦੂਜੇ ਪਾਸੇ ਬਾਕੀ ਸਾਰੀਆਂ ਟੀਮਾਂ ਇਸ ਹਫਤੇ ਦੇ ਸ਼ੁਰੂ ਤੋਂ ਹੀ ਮੈਦਾਨ 'ਤੇ ਪਸੀਨਾ ਵਹਾ ਰਹੀਆਂ ਹਨ.
ਸਾਬਕਾ ਚੈਂਪੀਅਨ ਨੂੰ ਪਹਿਲਾਂ ਹੀ ਸੁਰੇਸ਼ ਰੈਨਾ ਦੇ ਤੌਰ 'ਤੇ ਵੱਡਾ ਝਟਕਾ ਲੱਗ ਚੁੱਕਾ ਹੈ, ਰੈਨਾ ਨੇ ਨਿੱਜੀ ਕਾਰਨਾਂ ਕਰਕੇ ਟੂਰਨਾਮੈਂਟ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ.
ਆਈਪੀਐਲ ਦਾ 13 ਵਾਂ ਸੀਜ਼ਨ ਯੂਏਈ ਵਿੱਚ 19 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਇਸਦਾ ਫਾਈਨਲ 10 ਨਵੰਬਰ ਨੂੰ ਖੇਡਿਆ ਜਾਵੇਗਾ।