IPL 2021: ਚੇਨਈ ਸੁਪਰ ਕਿੰਗਜ਼ ਨੇ ਕੇਕੇਆਰ ਨੂੰ ਹਰਾ ਕੇ ਚੌਥੀ ਵਾਰ ਜਿੱਤਿਆ ਖਿਤਾਬ
ਸਲਾਮੀ ਬੱਲੇਬਾਜ਼ ਫਾਫ ਡੂ ਪਲੇਸਿਸ (86) ਦੀ ਸ਼ਾਨਦਾਰ ਪਾਰੀ ਦੇ ਬਾਅਦ, ਸ਼ਾਰਦੁਲ ਠਾਕੁਰ (3/38) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਆਧਾਰ 'ਤੇ, ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਖੇਡੇ ਗਏ ਆਈਪੀਐਲ 2021 ਦੇ ਫਾਈਨਲ ਮੈਚ ਵਿੱਚ...
ਸਲਾਮੀ ਬੱਲੇਬਾਜ਼ ਫਾਫ ਡੂ ਪਲੇਸਿਸ (86) ਦੀ ਸ਼ਾਨਦਾਰ ਪਾਰੀ ਦੇ ਬਾਅਦ, ਸ਼ਾਰਦੁਲ ਠਾਕੁਰ (3/38) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਆਧਾਰ 'ਤੇ, ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਖੇਡੇ ਗਏ ਆਈਪੀਐਲ 2021 ਦੇ ਫਾਈਨਲ ਮੈਚ ਵਿੱਚ ਕੋਲਕਾਤਾ ਨਾਈਟ ਨੂੰ 27 ਦੌੜਾਂ ਨਾਲ ਹਰਾਉਣ ਤੋਂ ਬਾਅਦ ਚੌਥੀ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ।
ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ, ਸੀਐਸਕੇ ਨੇ ਡੂ ਪਲੇਸਿਸ ਦੇ ਸੱਤ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 20 ਓਵਰਾਂ ਵਿੱਚ 192 ਦੌੜਾਂ ਦਾ ਵੱਡਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਕੇਕੇਆਰ 20 ਓਵਰਾਂ ਵਿੱਚ ਨੌਂ ਵਿਕਟਾਂ ’ਤੇ 165 ਦੌੜਾਂ ਹੀ ਬਣਾ ਸਕੀ।
Trending
ਕੇਕੇਆਰ ਲਈ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 43 ਗੇਂਦਾਂ ਵਿੱਚ ਛੇ ਚੌਕਿਆਂ ਦੀ ਮਦਦ ਨਾਲ 51 ਦੌੜਾਂ ਅਤੇ ਵੈਂਕਟੇਸ਼ ਅਈਅਰ ਨੇ 32 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਸ਼ਾਰਦੁਲ ਤੋਂ ਇਲਾਵਾ ਰਵਿੰਦਰ ਜਡੇਜਾ ਅਤੇ ਜੋਸ਼ ਹੇਜ਼ਲਵੁੱਡ ਨੇ ਦੋ -ਦੋ ਵਿਕਟਾਂ ਲਈਆਂ ਜਦੋਂ ਕਿ ਦੀਪਕ ਚਾਹਰ ਅਤੇ ਡਵੇਨ ਬ੍ਰਾਵੋ ਨੇ ਸੀਐਸਕੇ ਲਈ ਇੱਕ -ਇੱਕ ਵਿਕਟ ਹਾਸਲ ਕੀਤੀ।
ਸ਼ੁਬਮਨ ਅਤੇ ਵੈਂਕਟੇਸ਼ ਦੇ ਇਲਾਵਾ ਕੇਕੇਆਰ ਦੀ ਪਾਰੀ ਵਿੱਚ ਕੋਈ ਹੋਰ ਬੱਲੇਬਾਜ਼ ਕਰਿਸ਼ਮਾ ਨਹੀਂ ਕਰ ਸਕਿਆ ਅਤੇ ਨਿਤੀਸ਼ ਰਾਣਾ (0), ਸੁਨੀਲ ਨਰਾਇਣ (2), ਦਿਨੇਸ਼ ਕਾਰਤਿਕ (9), ਸਾਕਿਬ ਅਲ ਹਸਨ (0), ਰਾਹੁਲ ਤ੍ਰਿਪਾਠੀ (2), ਕਪਤਾਨ ਇਯੋਨ ਮੌਰਗਨ (4) ਅਤੇ ਸ਼ਿਵਮ ਮਾਵੀ 20 ਦੌੜਾਂ ਬਣਾ ਕੇ ਆਉਟ ਹੋਏ ਜਦਕਿ ਲੌਕੀ ਫਰਗੂਸਨ 18 ਦੌੜਾਂ ਬਣਾ ਕੇ ਅਜੇਤੂ ਰਹੇ।