
ਕ੍ਰਿਸ ਗੇਲ, ਇੱਕ ਅਜਿਹਾ ਬੱਲੇਬਾਜ਼ ਜਿਸਨੇ ਆਪਣੀ ਵਿਸਫੋਟਕ ਬੱਲੇਬਾਜ਼ੀ ਕਾਰਨ ਵਿਸ਼ਵ ਭਰ ਦੀ ਟੀ -20 ਲੀਗਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ. ਟੀ-20 ਕ੍ਰਿਕਟ ਵਿਚ ਕਈ ਸਾਰੇ ਰਿਕਾਰਡ ਆਪਣੇ ਨਾਮ ਕਰ ਚੁੱਕੇ ਗੇਲ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿਚ ਕ੍ਰਿਕਟ ਦੇ ਇਸ ਛੋਟੇ ਫਾਰਮੈਟ ਵਿਚ 1000 ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਸਕਦੇ ਹਨ।
ਜੀ ਹਾਂ, ਐਤਵਾਰ (20 ਸਤੰਬਰ) ਨੂੰ ਦਿਲੀ ਕੈਪਿਟਲਸ ਦੇ ਖਿਲਾਫ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਈਪੀਐਲ 2020 ਦੇ ਅਭਿਆਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ. ਇਸ ਮੈਚ ਵਿਚ ਸਭ ਦੀਆਂ ਨਜ਼ਰਾਂ ਵਿਸਫੋਟਕ ਸਲਾਮੀ ਬਲੇਬਾਜ਼ ਕ੍ਰਿਸ ਗੇਲ ਤੇ ਰਹਿਣਗੀਆਂ ਕਿਉਂਕਿ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਜੇ ਗੇਲ ਦਾ ਬੱਲਾ ਚਲਦਾ ਹੈ ਤਾਂ ਵਿਰੋਧੀ ਟੀਮ ਦੀ ਖੈਰ ਨਹੀਂ ਹੁੰਦੀ.
ਜੇਕਰ ਇਸ ਆਈਪੀਐਲ ਦੀ ਗੱਲ ਕਰੀਏ ਤਾਂ ਗੇਲ ਕੋਲ ਇਸ ਆਈਪੀਐਲ ਦੌਰਾਨ ਇੱਕ ਖਾਸ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ. ਗੇਲ ਹੁਣ ਤੱਕ ਟੀ -20 ਕ੍ਰਿਕਟ ਵਿਚ 978 ਛੱਕੇ ਲਗਾ ਚੁੱਕੇ ਹਨ ਅਤੇ ਜੇ ਉਹ ਇਸ ਆਈਪੀਐਲ ਸੀਜ਼ਨ ਵਿਚ 22 ਛੱਕੇ ਹੋਰ ਲਗਾਉਂਦੇ ਹਨ ਤਾਂ ਉਹ ਟੀ-20 ਕ੍ਰਿਕਟ ਵਿਚ 1000 ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਜਾਣਗੇ.