
ਆਸਟ੍ਰੇਲੀਆਈ ਕ੍ਰਿਕਟ ਟੀਮ 24 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਕਰਨ ਲਈ ਤਿਆਰ ਹੈ। ਆਸਟ੍ਰੇਲੀਆਈ ਟੀਮ ਪਾਕਿਸਤਾਨ ਪਹੁੰਚ ਗਈ ਹੈ ਪਰ ਉਸ ਦੇ ਸਪਿਨ ਗੇਂਦਬਾਜ਼ੀ ਕੋਚ ਸ਼੍ਰੀਧਰਨ ਸ਼੍ਰੀਰਾਮ ਵੀਜ਼ਾ ਨਾ ਮਿਲਣ ਕਾਰਨ ਪਾਕਿਸਤਾਨ ਨਹੀਂ ਗਏ ਹਨ। ਅਜਿਹੇ 'ਚ ਕੰਗਾਰੂ ਟੀਮ ਨੇ ਅਜਿਹਾ ਕਦਮ ਚੁੱਕਿਆ ਹੈ ਜੋ ਪਾਕਿਸਤਾਨ ਨੂੰ ਆਪਣੇ ਜਾਲ 'ਚ ਫਸਾ ਸਕਦਾ ਹੈ।
ਕ੍ਰਿਕਟ ਆਸਟ੍ਰੇਲੀਆ ਨੇ ਸ਼੍ਰੀਰਾਮ ਦੀ ਜਗ੍ਹਾ ਪਾਕਿਸਤਾਨ 'ਚ ਜਨਮੇ ਫਵਾਦ ਅਹਿਮਦ ਨੂੰ ਟੀਮ ਦਾ ਸਪਿਨ ਸਲਾਹਕਾਰ ਨਿਯੁਕਤ ਕੀਤਾ ਹੈ ਅਤੇ ਮਜ਼ੇਦਾਰ ਗੱਲ ਇਹ ਹੈ ਕਿ ਅਹਿਮਦ ਫਿਲਹਾਲ ਪਾਕਿਸਤਾਨ 'ਚ PSL ਦੇ ਸੱਤਵੇਂ ਸੀਜ਼ਨ 'ਚ ਲਾਹੌਰ ਕਲੰਦਰਸ ਲਈ ਖੇਡ ਰਹੇ ਸਨ।
ਫਵਾਦ ਅਹਿਮਦ ਨੇ ਆਸਟ੍ਰੇਲੀਆ ਲਈ ਤਿੰਨ ਵਨਡੇ ਅਤੇ ਦੋ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਦੇ ਨਾਲ ਹੀ ਉਸ ਨੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 31.11 ਦੀ ਔਸਤ ਨਾਲ 205 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੌਰੇ 'ਤੇ ਅਹਿਮਦ ਦੀ ਭੂਮਿਕਾ ਵੀ ਅਹਿਮ ਹੋਣ ਵਾਲੀ ਹੈ ਕਿਉਂਕਿ 18 ਮੈਂਬਰੀ ਆਸਟ੍ਰੇਲੀਆ ਟੀਮ 'ਚ ਪਹਿਲਾਂ ਹੀ ਤਿੰਨ ਸਪਿਨਰਾਂ ਦੇ ਤੌਰ 'ਤੇ ਨਾਥਨ ਲਿਓਨ, ਐਸ਼ਟਨ ਐਗਰ ਅਤੇ ਮਿਸ਼ੇਲ ਸਵੇਪਸਨ ਮੌਜੂਦ ਹਨ।