
ਕੋਲਕਾਤਾ ਨਾਈਟ ਰਾਈਡਰਜ਼ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਖੇਡਣ ਵਾਲੇ ਆਸਟਰੇਲੀਆ ਦੇ ਸਾਬਕਾ ਗੇਂਦਬਾਜ਼ ਬ੍ਰੈਡ ਹੋਗ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਆਂਦਰੇ ਰਸੇਲ ਅਤੇ ਕਪਤਾਨ ਦਿਨੇਸ਼ ਕਾਰਤਿਕ ਦੇ ਵਿੱਚ ਸਬੰਧ ਸੀਜ਼ਨ ਵਿੱਚ ਫਰੈਂਚਾਇਜ਼ੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪਿਛਲੇ ਸਾਲ ਦੋਵਾਂ ਵਿਚਾਲੇ ਮਨਮੁਟਾਅ ਦੀਆਂ ਖਬਰਾਂ ਆਈਆਂ ਸਨ ਜਦੋਂ ਰਸਲ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਟੀਮ ਦੇ ਕੁਝ ਫੈਸਲਿਆਂ 'ਤੇ ਸਵਾਲ ਚੁੱਕੇ ਸੀ.
ਇਸ ਸਾਲ ਦੇ ਸ਼ੁਰੂ ਵਿਚ ਕੁਝ ਇੰਟਰਵਿਉ ਦੌਰਾਨ, ਕਾਰਤਿਕ ਨੇ ਕਿਹਾ ਸੀ ਕਿ ਦੋਵਾਂ ਨੇ ਪੁਰਾਣੀਆਂ ਚੀਜ਼ਾਂ ਬਾਰੇ ਗੱਲ ਕਰ ਕੇ ਠੀਕ ਕਰ ਲਈਆਂ ਹਨ. ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਂਟੋਰ ਡੇਵਿਡ ਹਸੀ ਨੇ ਗੱਲਬਾਤ ਦੌਰਾਨ ਦੋਵਾਂ ਵਿਚਾਲੇ ਝਗੜੇ ਦੀਆਂ ਅਫਵਾਹਾਂ ਤੋਂ ਇਨਕਾਰ ਕੀਤਾ ਹੈ।
ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇਕ ਇੰਟਰਵਿਉ ਵਿਚ ਡੇਵਿਡ ਹਸੀ ਨੇ ਕਿਹਾ, “ਉਨ੍ਹਾਂ ਵਿਚਾਲੇ ਕੋਈ ਮਨਮੁਟਾਅ ਨਹੀਂ ਹੈ ਅਤੇ ਕੁਝ ਹੋਰ ਵੀ ਨਹੀਂ ਹੈ। ਦਰਅਸਲ, ਮੇਰੇ ਖਿਆਲ ਵਿਚ ਦੋਨਾਂ ਵਿਚ ਭਰਾਵਾਂ ਵਾਲਾ ਪਿਆਰ ਹੈ ਅਤੇ ਉਹ ਇਕ ਦੂਜੇ ਦੇ ਬਹੁਤ ਨੇੜ੍ਹੇ ਹਨ ਜੋ ਇਕ ਟੀਮ ਵਜੋਂ ਸਾਡੇ ਲਈ ਸ਼ਾਨਦਾਰ ਹੈ.”