Advertisement
Advertisement
Advertisement

IND vs SL: ਰਾਹੁਲ ਦ੍ਰਾਵਿੜ ਨੇ ਦੀਪਕ ਚਾਹਰ ਨੂੰ ਦਿੱਤਾ ਸੀ ਇੱਕ ਸੀਕ੍ਰੇਟ ਮੈਸੇਜ, ਗੇਂਦਬਾਜ਼ ਨੇ ਖ਼ੁਦ ਕੀਤਾ ਖੁਲਾਸਾ

IND vs SL ਦੂਜਾ ਵਨਡੇ: ਟੀਮ ਇੰਡੀਆ ਨੇ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਦੂਜਾ ਵਨਡੇ ਮੈਚ 3 ਵਿਕਟਾਂ ਨਾਲ ਜਿੱਤ ਕੇ ਸੀਰੀਜ਼ ਵੀ ਆਪਣੇ ਨਾਮ ਕਰ ਲਈ ਹੈ। ਇਸ ਮੈਚ ਵਿੱਚ ਟੀਮ ਇੰਡੀਆ ਦੇ ਖਿਡਾਰੀ ਦੀਪਕ

Shubham Yadav
By Shubham Yadav July 21, 2021 • 17:40 PM
Cricket Image for IND vs SL: ਰਾਹੁਲ ਦ੍ਰਾਵਿੜ ਨੇ ਦੀਪਕ ਚਾਹਰ ਨੂੰ ਦਿੱਤਾ ਸੀ ਇੱਕ ਸੀਕ੍ਰੇਟ ਮੈਸੇਜ, ਗੇਂਦਬਾਜ਼ ਨੇ
Cricket Image for IND vs SL: ਰਾਹੁਲ ਦ੍ਰਾਵਿੜ ਨੇ ਦੀਪਕ ਚਾਹਰ ਨੂੰ ਦਿੱਤਾ ਸੀ ਇੱਕ ਸੀਕ੍ਰੇਟ ਮੈਸੇਜ, ਗੇਂਦਬਾਜ਼ ਨੇ (Image Source: Google)
Advertisement

IND vs SL ਦੂਜਾ ਵਨਡੇ: ਟੀਮ ਇੰਡੀਆ ਨੇ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਦੂਜਾ ਵਨਡੇ ਮੈਚ 3 ਵਿਕਟਾਂ ਨਾਲ ਜਿੱਤ ਕੇ ਸੀਰੀਜ਼ ਵੀ ਆਪਣੇ ਨਾਮ ਕਰ ਲਈ ਹੈ। ਇਸ ਮੈਚ ਵਿੱਚ ਟੀਮ ਇੰਡੀਆ ਦੇ ਖਿਡਾਰੀ ਦੀਪਕ ਚਾਹਰ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਸਭ ਨੂੰ ਪ੍ਰਭਾਵਤ ਕੀਤਾ। ਦੀਪਕ ਚਾਹਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 69 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਦਿਵਾ ਦਿੱਤੀ।

ਇਸ ਜਿੱਤ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀਆਂ ਦੇ ਨਾਲ-ਨਾਲ ਕੋਚ ਰਾਹੁਲ ਦ੍ਰਵਿੜ ਦੀ ਵੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਇਸ ਮੈਚ ਦੇ ਦੌਰਾਨ ਦੀਪਕ ਚਾਹਰ ਤੇਜ਼ੀ ਨਾਲ ਬੱਲੇਬਾਜ਼ੀ ਕਰ ਰਿਹਾ ਸੀ। ਅਜਿਹੀ ਸਥਿਤੀ ਵਿੱਚ ਰਾਹੁਲ ਦ੍ਰਾਵਿੜ ਡਗਆਉਟ ਵਿੱਚ ਆ ਗਏ ਅਤੇ ਦੀਪਕ ਦੇ ਛੋਟੇ ਭਰਾ ਰਾਹੁਲ ਚਾਹਰ ਨੂੰ ਇੱਕ ਗੁਪਤ ਸੰਦੇਸ਼ ਦਿੱਤਾ। 

Trending


ਮੈਚ ਤੋਂ ਬਾਅਦ ਇਸ ਗੁਪਤ ਸੰਦੇਸ਼ ਦਾ ਜ਼ਿਕਰ ਕਰਦਿਆਂ ਦੀਪਕ ਚਾਹਰ ਨੇ ਕਿਹਾ, 'ਰਾਹੁਲ ਦ੍ਰਾਵਿੜ ਸਰ ਨੇ ਮੈਨੂੰ ਹਰ ਇਕ ਗੇਂਦ ਖੇਡਣ ਲਈ ਕਿਹਾ। ਰਾਹੁਲ ਸਰ ਨੂੰ ਮੇਰੇ ਉੱਤੇ ਪੂਰਾ ਵਿਸ਼ਵਾਸ ਸੀ। ਉਨ੍ਹਾਂ ਨੇ ਹਮੇਸ਼ਾ ਮੇਰੇ ਤੇ ਵਿਸ਼ਵਾਸ ਕੀਤਾ ਹੈ। ਇਹ ਮੇਰੇ ਲਈ ਗੇਮ ਚੇਂਜਰ ਸੀ।' ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਸੋਸ਼ਲ ਮੀਡਿਆ ਤੇ ਫੈਂਸ ਰਾਹੁਲ ਦ੍ਰਵਿੜ ਦੀ ਤਾਰੀਫ ਕਰ ਰਹੇ ਹਨ। ਕਈ ਫੈਂਸ ਦਾ ਕਹਿਣਾ ਹੈ ਕਿ ਰਾਹੁਲ ਨੂੰ ਟੀਮ ਇੰਡੀਆ ਦਾ ਪਰਮਾਨੇਂਟ ਕੋਚ ਬਣਾ ਦੇਣਾ ਚਾਹੀਦਾ ਹੈ। ਆਉ ਦੇਖਦੇ ਹਾਂ ਕਿ ਯੂਜ਼ਰਸ ਕਿਵੇਂ ਟੀਮ ਇੰਡੀਆ ਅਤੇ ਰਾਹੁਲ ਦ੍ਰਵਿੜ ਦੀ ਤਾਰੀਫ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀਲੰਕਾ ਨੇ 50 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਵਿਚ 275 ਦੌੜਾਂ ਬਣਾਈਆਂ ਸੀ। ਚਮਿਕਾ ਕਰੁਣਾਰਤਨੇ ਨੇ ਸ਼੍ਰੀਲੰਕਾ ਲਈ 33 ਗੇਂਦਾਂ ਵਿੱਚ ਨਾਬਾਦ 44 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਅਵੀਸ਼ਕਾ ਫਰਨਾਂਡੋ ਨੇ 50 ਅਤੇ ਚੈਰੀਥ ਅਸਲਾਂਕਾ ਨੇ 65 ਦੌੜਾਂ ਬਣਾਈਆਂ ਜਿਸ ਨਾਲ ਸ਼੍ਰੀਲੰਕਾ ਇਕ ਸਨਮਾਨਯੋਗ ਸਕੋਰ 'ਤੇ ਪਹੁੰਚ ਸਕੀ ਸੀ। ਪਰ ਅੰਤ ਵਿਚ ਦੀਪਕ ਚਾਹਰ ਅਤੇ ਭੁਵਨੇਸ਼ਵਰ ਕੁਮਾਰ ਦੀ ਸਮਝਦਾਰੀ ਭਰੀ ਬੱਲੇਬਾਜ਼ੀ ਦੇ ਚਲਦੇ ਭਾਰਤ ਸੀਰੀਜ਼ ਜਿੱਤਣ ਵਿਚ ਸਫਲ ਰਿਹਾ।


Cricket Scorecard

Advertisement