
ਰਿਆਨ ਹੈਰਿਸ, ਜਿਹਨਾਂ ਨੂੰ ਆਈਪੀਐਲ ਦੇ ਆਗਾਮੀ ਸੀਜ਼ਨ ਲਈ ਦਿੱਲੀ ਕੈਪੀਟਲਜ਼ ਦਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ, ਆਖਰਕਾਰ ਉਹ ਆਪਣੇ ਕਮਰੇ ਤੋਂ ਬਾਹਰ ਨਿਕਲੇ ਅਤੇ ਬੁੱਧਵਾਰ ਨੂੰ ਟੀਮ ਦੇ ਨਾਲ ਆਪਣੇ ਪਹਿਲੇ ਨੈੱਟ ਸੈਸ਼ਨ ਵਿੱਚ ਹਿੱਸਾ ਲਿਆ. ਸਾਬਕਾ ਆਸਟਰੇਲੀਆਈ ਖਿਡਾਰੀ ਨੇ ਕਿਹਾ ਕਿ ਉਸਨੇ ਟੀਮ ਬਾਰੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਸੁਣੀਆਂ ਹਨ ਅਤੇ ਉਹ ਵਧੀਆ ਗੇਂਦਬਾਜ਼ੀ ਅਟੈਕ ਨਾਲ ਗੇਂਦਬਾਜ਼ੀ ਕਰਨ ਲਈ ਤਿਆਰ ਹਨ।
ਉਹਨਾਂ ਨੇ ਕਿਹਾ, "ਮੈਂ ਦਿੱਲੀ ਕੈਪਿਟਲਸ ਬਾਰੇ ਵਧੀਆ ਗੱਲਾਂ ਸੁਣੀਆਂ ਹਨ। ਮੈਂ ਪਿਛਲੇ ਕੁਝ ਸਾਲਾਂ ਵਿੱਚ ਜਿਸ ਤਰ੍ਹਾਂ ਦੀ ਕ੍ਰਿਕਟ ਦਿੱਲੀ ਨੇ ਖੇਡੀ ਹੈ, ਉਸ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਮੈਂ ਆਈਪੀਐਲ ਵਿੱਚ ਇੱਕ ਖਿਡਾਰੀ ਅਤੇ ਪੰਜਾਬ ਦੇ ਕੋਚ ਵਜੋਂ ਕਾਫ਼ੀ ਸਮਾਂ ਬਤੀਤ ਕੀਤਾ ਹੈ। ਮੈਂ ਦਿੱਲੀ ਕੈਪਿਟਲਸ ਵਰਗੀ ਵੱਡੀ ਫ੍ਰੈਂਚਾਇਜ਼ੀ ਦਾ ਹਿੱਸਾ ਬਣਕੇ ਬਹੁਤ ਖੁਸ਼ ਹਾਂ। ਕੁਝ ਖਿਡਾਰੀ ਹਨ ਜਿਨ੍ਹਾਂ ਦੇ ਨਾਲ ਤੇ ਵਿਰੁੱਧ ਮੈਂ ਖੇਡਿਆ ਹਾਂ. ਕੁਝ ਮਸ਼ਹੂਰ ਚਿਹਰਿਆਂ ਹਨ, ਜਿਹਨਾਂ ਨੂੰ ਵੇਖਣਾ ਚੰਗੀ ਗੱਲ ਹੈ" .
ਤੁਹਾਨੂੰ ਦੱਸ ਦੇਈਏ ਕਿ ਹੈਰੀਸ ਛੇ ਦਿਨ ਬਾਅਦ ਬੁੱਧਵਾਰ ਨੂੰ ਆਪਣੇ ਕਮਰੇ ਤੋਂ ਬਾਹਰ ਨਿਕਲੇ ਹਨ।