
IPL 2020: ਦਿੱਲੀ ਕੈਪਿਟਲਸ ਨੂੰ ਵੱਡਾ ਝਟਕਾ, ਇਸ਼ਾਂਤ ਸ਼ਰਮਾ ਜ਼ਖਮੀ ਹੋ ਕੇ ਪਹਿਲੇ ਮੈਚ ਤੋਂ ਬਾਹਰ Images (Google Search)
ਦਿੱਲੀ ਕੈਪਿਟਲਸ ਦੀ ਟੀਮ IPL 2020 ਦਾ ਆਪਣਾ ਪਹਿਲਾ ਮੈਚ ਐਤਵਾਰ (20 ਸਤੰਬਰ) ਨੂੰ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡੇਗੀ. ਇਸ ਮੈਚ ਤੋਂ ਪਹਿਲਾਂ ਦਿੱਲੀ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਦਿੱਗਜ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਟ੍ਰੇਨਿੰਗ ਦੌਰਾਨ ਜ਼ਖਮੀ ਹੋ ਗਏ ਹਨ ਅਤੇ ਪੰਜਾਬ ਦੇ ਖਿਲਾਫ ਮੈਚ ਤੋਂ ਬਾਹਰ ਹੋ ਗਏ ਹਨ।
ਹਾਲਾਂਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਇਸ ਬਾਰੇ ਦਿੱਲੀ ਕੈਪਿਟਲਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਕ੍ਰਿਕਬਜ਼ ਦੀ ਖ਼ਬਰ ਅਨੁਸਾਰ ਸ਼ਨੀਵਾਰ ਨੂੰ ਦੁਬਈ ਵਿੱਚ ਅਭਿਆਸ ਸੈਸ਼ਨ ਦੌਰਾਨ ਇਸ਼ਾਂਤ ਦੀ ਪਿੱਠ ਵਿੱਚ ਸੱਟ ਲੱਗੀ ਸੀ।