X close
X close
Indibet

IPL 2021 - ਦਿੱਲੀ ਕੈਪਿਟਲਸ ਬਨਾਮ ਪੰਜਾਬ ਕਿੰਗਜ਼, Blitzpools ਫੈਂਟੇਸੀ XI ਟਿਪਸ

Shubham Sharma
By Shubham Sharma
April 18, 2021 • 15:59 PM View: 126

ਆਈਪੀਐਲ 2021 ਦੇ 11 ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਨਾਲ ਦਿੱਲੀ ਕੈਪਿਟਲਸ ਨਾਲ ਹੋਣ ਜਾ ਰਿਹਾ ਹੈ। ਦੋਵਾਂ ਟੀਮਾਂ ਨੂੰ ਉਹਨਾਂ ਦੇ ਆਖਰੀ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਇਹ ਮੈਚ ਕਾਫੀ ਅਹਿਮ ਹੋਣ ਵਾਲਾ ਹੈ।

ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪਿਟਲਸ, 11ਵੇਂ ਮੈਚ ਦਾ ਵੇਰਵਾ

Trending


ਤਾਰੀਖ - 18 ਅਪ੍ਰੈਲ, 2021
ਸਮਾਂ - ਸ਼ਾਮ 7:30 ਵਜੇ
ਸਥਾਨ - ਵਾਨਖੇੜੇ ਸਟੇਡੀਅਮ, ਮੁੰਬਈ

ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪਿਟਲਸ, 11 ਵਾਂ ਮੈਚ- ਮੈਚ ਪ੍ਰੀਵਿਯੂ

ਪੰਜਾਬ ਕਿੰਗਜ਼

ਪੰਜਾਬ ਕਿੰਗਜ਼ ਆਪਣੇ ਪਿਛਲੇ ਮੈਚ ਵਿਚ ਚੇਨਈ ਸੁਪਰ ਕਿੰਗਜ਼ ਤੋਂ 6 ਵਿਕਟਾਂ ਨਾਲ ਹਾਰ ਗਈ ਸੀ। ਟੀਮ ਦੇ ਉੱਪਰਲੇ ਕ੍ਰਮ ਦੇ ਬੱਲੇਬਾਜ਼ ਸਹੀ ਢੰਗ ਨਾਲ ਨਹੀਂ ਖੇਡ ਸਕੇ ਅਤੇ ਕੇਐਲ ਰਾਹੁਲ ਤੋਂ ਲੈ ਕੇ ਕ੍ਰਿਸ ਗੇਲ ਤਕ ਹਰ ਕਿਸੇ ਨੂੰ ਪਾਵਰਪਲੇਅ ਵਿਚ ਮੁਸ਼ਕਲ ਆਈ। ਨਿਕੋਲਸ ਪੂਰਨ ਇਕ ਵਾਰ ਫਿਰ ਫਲਾਪ ਰਿਹਾ। ਚੇਨਈ ਖਿਲਾਫ ਸਭ ਤੋਂ ਵੱਧ ਦੌੜਾਂ ਨੌਜਵਾਨ ਬੱਲੇਬਾਜ਼ ਸ਼ਾਹਰੁਖ ਖਾਨ ਨੇ ਬਣਾਈਆਂ। ਉਸਨੇ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਪਿਛਲੇ ਮੈਚ ਵਿਚ ਦੀਪਕ ਹੁੱਡਾ ਵੀ ਫਲਾਪ ਰਹੇ ਸੀ।

ਦਿੱਲੀ ਕੈਪਿਟਲਸ

ਦਿੱਲੀ ਕੈਪਿਟਲਸ ਦੀ ਟੀਮ ਨੇ ਆਪਣਾ ਦੂਜਾ ਮੈਚ ਰਾਜਸਥਾਨ ਰਾਇਲਜ਼ ਖਿਲਾਫ 3 ਵਿਕਟਾਂ ਤੋਂ ਗੁਆ ਦਿੱਤਾ ਸੀ। ਕਪਤਾਨ ਰਿਸ਼ਭ ਪੰਤ ਨੂੰ ਛੱਡ ਕੇ, ਲਗਭਗ ਸਾਰਿਆਂ ਨੇ ਉਸ ਮੈਚ ਵਿਚ ਖੜਾਬ ਬੱਲੇਬਾਜ਼ੀ ਕੀਤੀ ਸੀ। ਇਸ ਲਈ ਇਹ ਜ਼ਰੂਰੀ ਹੋਵੇਗਾ ਕਿ ਇਸ ਮੈਚ ਵਿਚ ਦਿੱਲੀ ਦੀ ਟੀਮ ਇਕਜੁੱਟ ਹੋ ਕੇ ਪ੍ਰਦਰਸ਼ਨ ਕਰੇ।

ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪਿਟਲਸ, 11 ਵਾਂ ਮੈਚ - ਸੰਭਾਵਤ ਪਲੇਇੰਗ ਇਲੈਵਨ

ਪੰਜਾਬ ਕਿੰਗਜ਼ - ਕੇ ਐਲ ਰਾਹੁਲ (ਵਿਕਟਕੀਪਰ ਅਤੇ ਕਪਤਾਨ), ਮਯੰਕ ਅਗਰਵਾਲ, ਕ੍ਰਿਸ ਗੇਲ, ਨਿਕੋਲਸ ਪੂਰਨ, ਸ਼ਾਹਰੁਖ ਖਾਨ, ਦੀਪਕ ਹੁੱਡਾ, ਜ਼ਾਈ ਰਿਚਰਡਸਨ, ਰਿਲੇ ਮੈਰਿਡਿਥ, ਮੁਰੂਗਨ ਅਸ਼ਵਿਨ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ।

ਦਿੱਲੀ ਕੈਪਿਟਲਸ - ਪ੍ਰਿਥਵੀ ਸ਼ਾ, ਸ਼ਿਖਰ ਧਵਨ, ਅਜਿੰਕਿਆ ਰਹਾਣੇ, ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਮਾਰਕਸ ਸਟੋਇਨੀਸ, ਲਲਿਤ ਯਾਦਵ, ਕ੍ਰਿਸ ਵੋਕਸ, ਟੌਮ ਕਰੈਨ, ਆਰ ਅਸ਼ਵਿਨ, ਕਾਗਿਸੋ ਰਬਾਡਾ, ਆਵੇਸ਼ ਖਾਨ।

ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪਿਟਲਸ -11 ਵਾਂ ਮੈਚ ਬਲਿਟਜ਼ਪੂਲਜ਼ ਫੈਨਟੈਸੀ ਇਲੈਵਨ

ਵਿਕਟਕੀਪਰ - ਕੇ ਐਲ ਰਾਹੁਲ (ਉਪ ਕਪਤਾਨ), ਰਿਸ਼ਭ ਪੰਤ (ਕਪਤਾਨ)
ਬੱਲੇਬਾਜ਼ - ਸ਼ਿਖਰ ਧਵਨ, ਪ੍ਰਿਥਵੀ ਸ਼ਾ, ਸ਼ਾਹਰੁਖ ਖਾਨ, ਕ੍ਰਿਸ ਗੇਲ
ਆਲਰਾਉਂਡਰ - ਕ੍ਰਿਸ ਵੋਕਸ, ਡੀ ਹੁੱਡਾ
ਗੇਂਦਬਾਜ਼ - ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਕਾਗੀਸੋ ਰਬਾਡਾ