Advertisement

IPL 2020: ਸਨਰਾਈਜ਼ਰਜ਼ ਖਿਲਾਫ ਜਿੱਤ ਦੀ ਹੈਟ੍ਰਿਕ ਬਣਾਉਣ ਉਤਰੇਗੀ ਦਿੱਲੀ ਕੈਪਿਟਲਸ, ਜਾਣੋ ਸੰਭਾਵਿਤ ਪਲੇਇੰਗ ਇਲੈਵਨ

ਆਈਪੀਐਲ ਦੇ 13 ਵੇਂ ਸੰਸਕਰਣ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਅੱਜ ਸ਼ੇਖ ਜ਼ਾਏਜ਼ ਸਟੇਡੀਅਮ ਵਿਚ ਦਿੱਲੀ ਕੈਪਿਟਲਸ ਨਾਲ ਹੋਵੇਗਾ. ਦਿੱਲੀ ਨੇ ਆਪਣੇ ਪਿਛਲੇ ਦੋਵੇਂ ਮੈਚ ਜਿੱਤੇ ਹਨ ਅਤੇ ਹੈਦਰਾਬਾਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ. ਦਿੱਲੀ ਲਈ ਹੁਣ ਤੱਕ

Advertisement
IPL 2020: ਸਨਰਾਈਜ਼ਰਜ਼ ਖਿਲਾਫ ਜਿੱਤ ਦੀ ਹੈਟ੍ਰਿਕ ਬਣਾਉਣ ਉਤਰੇਗੀ ਦਿੱਲੀ ਕੈਪਿਟਲਸ, ਜਾਣੋ ਸੰਭਾਵਿਤ ਪਲੇਇੰਗ ਇਲੈਵਨ Ima
IPL 2020: ਸਨਰਾਈਜ਼ਰਜ਼ ਖਿਲਾਫ ਜਿੱਤ ਦੀ ਹੈਟ੍ਰਿਕ ਬਣਾਉਣ ਉਤਰੇਗੀ ਦਿੱਲੀ ਕੈਪਿਟਲਸ, ਜਾਣੋ ਸੰਭਾਵਿਤ ਪਲੇਇੰਗ ਇਲੈਵਨ Ima (Cricketnmore)
Shubham Yadav
By Shubham Yadav
Sep 29, 2020 • 10:57 AM

ਆਈਪੀਐਲ ਦੇ 13 ਵੇਂ ਸੰਸਕਰਣ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਅੱਜ ਸ਼ੇਖ ਜ਼ਾਏਜ਼ ਸਟੇਡੀਅਮ ਵਿਚ ਦਿੱਲੀ ਕੈਪਿਟਲਸ ਨਾਲ ਹੋਵੇਗਾ. ਦਿੱਲੀ ਨੇ ਆਪਣੇ ਪਿਛਲੇ ਦੋਵੇਂ ਮੈਚ ਜਿੱਤੇ ਹਨ ਅਤੇ ਹੈਦਰਾਬਾਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ. ਦਿੱਲੀ ਲਈ ਹੁਣ ਤੱਕ ਦੇ ਦੋ ਮੈਚ ਲਗਭਗ ਵਧੀਆ ਰਹੇ ਹਨ. ਪਹਿਲੇ ਮੈਚ ਵਿੱਚ ਕਿਸਮਤ ਵੀ ਉਹਨਾਂ ਦੇ ਨਾਲ ਸੀ, ਇਸ ਲਈ ਉਹ ਕਿੰਗਜ਼ ਇਲੈਵਨ ਪੰਜਾਬ ਖਿਲਾਫ ਸੁਪਰ ਓਵਰ ਵਿੱਚ ਜਿੱਣ ਵਿਚ ਕਾਮਯਾਬ ਰਹੇ.  ਦੂਜੇ ਮੈਚ ਵਿੱਚ ਉਹਨਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ. ਪੁਆਇੰਟ ਟੇਬਲ ਵਿਚ ਦਿੱਲੀ ਦੀ ਟੀਮ ਪਹਿਲੇ ਨੰਬਰ 'ਤੇ ਹੈ.

Shubham Yadav
By Shubham Yadav
September 29, 2020 • 10:57 AM

ਯੰਗ ਪ੍ਰਿਥਵੀ ਸ਼ਾੱ ਨੇ ਚੇਨਈ ਦੇ ਖਿਲਾਫ ਆਪਣੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ. ਸ਼ਾੱ ਨੇ ਚੇਨਈ ਖਿਲਾਫ ਅਰਧ ਸੈਂਕੜਾ ਲਗਾਇਆ ਸੀ. ਸ਼ਿਖਰ ਧਵਨ, ਰਿਸ਼ਭ ਪੰਤ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਵੀ ਚੰਗੀ ਪਾਰੀਆਂ ਖੇਡੀ. ਜਿਸ ਤਰ੍ਹਾਂ ਦਿੱਲੀ ਦਾ ਬੱਲੇਬਾਜ਼ੀ ਕ੍ਰਮ ਹੈ, ਉਸਨੂੰ ਦੇਖਦੇ ਹੋਏ ਇਹ ਟੀਮ ਕੋਈ ਵੀ ਸਕੋਰ ਬਣਆ ਸਕਦੀ ਹੈ ਅਤੇ ਇਹ ਸੰਭਵ ਹੈ ਕਿ ਹੈਦਰਾਬਾਦ ਦੇ ਖਿਲਾਫ ਦਿੱਲੀ ਦੇ ਸਕੋਰ ਬੋਰਡ 'ਤੇ ਵੱਡਾ ਸਕੋਰ ਵੇਖਿਆ ਜਾਵੇ.

Trending

ਸ਼ਾੱ ਨੇ ਪਿਛਲੇ ਮੈਚ ਵਿਚ 43 ਗੇਂਦਾਂ ਵਿਚ 64 ਦੌੜਾਂ ਬਣਾਈਆਂ ਸਨ. ਧਵਨ, ਅਈਅਰ ਅਤੇ ਪੰਤ ਨੇ ਵੀ ਦੌੜਾਂ ਬਣਾਈਆਂ ਸਨ ਪਰ ਉਸ ਅੰਦਾਜ਼ ਵਿਚ ਨਹੀਂ ਜਿਸ ਲਈ ਉਹ ਜਾਣੇ ਜਾਂਦੇ ਹਨ. ਇਸ ਮੈਚ ਵਿਚ, ਦਿੱਲੀ ਚਾਹੇਗੀ ਕਿ ਇਹ ਤਿੰਨੋਂ ਬੱਲੇਬਾਜ਼ ਖ਼ਾਸਕਰ ਪੰਤ ਆਪਣੀ ਪੁਰਾਣੀ ਲੈਅ ਵਿਚ ਵਾਪਸ ਪਰਤਣ.

ਦਿੱਲੀ ਗੇਂਦਬਾਜ਼ੀ ਪੱਖ ਤੋਂ ਬਹੁਤ ਮਜ਼ਬੂਤ ​​ਲੱਗ ਰਹੀ ਹੈ. ਕਾਗੀਸੋ ਰਬਾਡਾ, ਐਨਰਿਕ ਨੌਰਟਜੇ ਨੇ ਵੀ ਪਿਛਲੇ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ. ਅਕਸ਼ਰ ਪਟੇਲ ਅਤੇ ਅਮਿਤ ਮਿਸ਼ਰਾ ਵੀ ਪ੍ਰਭਾਵਸ਼ਾਲੀ ਸਨ. ਰਵੀਚੰਦਰਨ ਅਸ਼ਵਿਨ ਫਿਟ ਹਨ ਪਰ ਉਹਨਾਂ ਲਈ ਇਸ ਮੈਚ ਵਿਚ ਖੇਡਣਾ ਮੁਸ਼ਕਲ ਹੈ. ਆਖਰੀ ਮੈਚ ਵਿੱਚ ਕਪਤਾਨ ਅਈਅਰ ਨੇ ਕਿਹਾ ਕਿ ਉਹ ਅਸ਼ਵਿਨ ਨੂੰ ਦੋ-ਤਿੰਨ ਮੈਚਾਂ ਵਿੱਚ ਆਰਾਮ ਦੇਣਾ ਚਾਹੁੰਦੇ ਹਨ ਤਾਂ ਜੋ ਉਹਨਾਂ ਦੀ ਸੱਟ ਪੂਰੀ ਤਰ੍ਹਾਂ ਠੀਕ ਹੋ ਸਕੇ.

ਜੇਕਰ ਹੈਦਰਾਬਾਦ ਇਸ ਮੈਚ ਨੂੰ ਜਿੱਤਣਾ ਚਾਹੁੰਦੀ ਹੈ, ਤਾਂ ਉਨ੍ਹਾਂ ਨੂੰ ਆਪਣੇ ਬੱਲੇਬਾਜ਼ੀ ਕ੍ਰਮ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਪਏਗਾ. ਜੌਨੀ ਬੇਅਰਸਟੋ, ਡੇਵਿਡ ਵਾਰਨਰ ਅਤੇ ਕੁਝ ਹੱਦ ਤਕ ਮਨੀਸ਼ ਪਾਂਡੇ ਤੋਂ ਬਾਅਦ, ਟੀਮ ਕੋਲ ਅਜਿਹਾ ਬੱਲੇਬਾਜ਼ ਨਹੀਂ ਹੈ ਜੋ ਟੀ -20 ਫਾਰਮੈਟ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇੰਨੀ ਤੇਜ਼ੀ ਨਾਲ ਦੌੜਾਂ ਬਣਾ ਸਕੇ.

ਹੈਦਰਾਬਾਦ ਨੂੰ ਦੋਵੇਂ ਮੈਚਾਂ ਵਿਚ ਇਕੋ ਘਾਟਾ ਹੋਇਆ ਹੈ. ਜੇ ਵਾਰਨਰ ਬੇਅਰਸਟੋ ਦੀ ਜੋੜ੍ਹੀ ਜਲਦੀ ਆਉਟ ਹੋ ਜਾਂਦੀ ਹੈ ਤਾਂ ਟੀਮ ਵੱਡਾ ਸਕੋਰ ਬਣਾਉਣ ਵਿਚ ਅਸਫਲ ਰਹਿੰਦੀ ਹੈ, ਇਸ ਲਈ ਦੇਖਇਾ ਜਾਵੇ ਤਾਂ ਇਹਨਾਂ ਦੋਵਾਂ ਤੇ ਟੀਮ ਬਹੁਤ ਨਿਰਭਰ ਹੈ.

ਜਿੱਥੋਂ ਤਕ ਗੇਂਦਬਾਜ਼ੀ ਦਾ ਸਵਾਲ ਹੈ, ਹੈਦਰਾਬਾਦ ਕੋਲ ਵਧੀਆ ਗੇਂਦਬਾਜ਼ ਹਨ. ਇਸ ਟੀਮ ਕੋਲ ਘੱਟ ਸਕੋਰ ਦਾ ਬਚਾਵ ਕਰਨ ਦੀ ਯੋਗਤਾ ਵੀ ਹੈ. ਭੁਵਨੇਸ਼ਵਰ ਕੁਮਾਰ ਤੇਜ਼ ਗੇਂਦਬਾਜ਼ੀ ਆਕ੍ਰਮਣ ਦੇ ਮੁੱਖ ਧਿਰ ਹਨ. ਸੰਦੀਪ ਸ਼ਰਮਾ ਉਨ੍ਹਾਂ ਦਾ ਵਧੀਆ ਸਾਥ ਨਿਭਾ ਸਕਦੇ ਹਨ.

ਸਪਿਨ ਵਿੱਚ, ਟੀਮ ਵਿੱਚ ਰਾਸ਼ਿਦ ਖਾਨ ਵਰਗਾ ਸਪਿਨਰ ਹੈ ਅਤੇ ਜੇਕਰ ਟੀਮ ਵਿੱਚ ਤਬਦੀਲੀ ਨਹੀਂ ਕੀਤੀ ਜਾਂਦੀ ਤਾਂ ਮੁਹੰਮਦ ਨਬੀ ਵੀ ਗੇਂਦ ਨਾਲ ਅਹਿਮ ਭੂਮਿਕਾ ਨਿਭਾ ਸਕਦੇ ਹਨ. ਹੈਦਰਾਬਾਦ ਨੂੰ ਵੀ ਆਪਣੀ ਪਲੇਇੰਗ ਇਲੈਵਨ ਨੂੰ ਲੈ ਕੇ ਕੰਮ ਕਰਨਾ ਪਏਗਾ.

ਟੀਮਾਂ (ਸੰਭਾਵਿਤ ਪਲੇਇੰਗ ਇਲੈਵਨ):

ਦਿੱਲੀ ਕੈਪਿਟਲਸ: ਸ਼੍ਰੇਅਸ ਅਈਅਰ (ਕਪਤਾਨ), ਪ੍ਰਿਥਵੀ ਸ਼ਾੱ, ਰਿਸ਼ਭ ਪੰਤ (ਵਿਕਟਕੀਪਰ), ਸ਼ਿਖਰ ਧਵਨ, ਸ਼ਿਮਰਨ ਹੇਟਮੇਅਰ / ਐਲੇਕਸ ਕੈਰੀ, ਅਕਸ਼ਰ ਪਟੇਲ, ਮਾਰਕਸ ਸਟੋਇਨੀਸ, ਅਮਿਤ ਮਿਸ਼ਰਾ, ਅਵੇਸ਼ ਖਾਨ, ਕਾਗੀਸੋ ਰਬਾਡਾ, ਐਨਰਿਕ ਨੌਰਟਜੇ

ਸਨਰਾਈਜ਼ਰਸ ਹੈਦਰਾਬਾਦ: ਡੇਵਿਡ ਵਾਰਨਰ (ਕਪਤਾਨ), ਅਭਿਸ਼ੇਕ ਸ਼ਰਮਾ, ਭੁਵਨੇਸ਼ਵਰ ਕੁਮਾਰ, ਜੌਨੀ ਬੇਅਰਸਟੋ, ਮਨੀਸ਼ ਪਾਂਡੇ, ਮੁਹੰਮਦ ਨਬੀ / ਕੇਨ ਵਿਲੀਅਮਸਨ, ਰਾਸ਼ਿਦ ਖਾਨ, ਸੰਦੀਪ ਸ਼ਰਮਾ, ਵਿਜੇ ਸ਼ੰਕਰ, ਰਿਧੀਮਾਨ ਸਾਹਾ, ਪ੍ਰੀਅਮ ਗਰਗ,

Advertisement

Advertisement