 
                                                    ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਆਈਸੀਸੀ ਅੰਡਰ-19 ਵਿਸ਼ਵ ਕੱਪ 2022 ਦਾ ਫਾਈਨਲ ਮੈਚ ਇਸ ਤਰ੍ਹਾਂ ਖਤਮ ਹੋਇਆ, ਜਿਸ ਨੇ 2011 ਦੇ ਵਿਸ਼ਵ ਕੱਪ ਫਾਈਨਲ ਦੀ ਯਾਦ ਦਿਵਾ ਦਿੱਤੀ। ਵਿਕਟਕੀਪਰ ਬੱਲੇਬਾਜ਼ ਦਿਨੇਸ਼ ਬਾਨਾ ਨੇ ਛੱਕਾ ਲਗਾ ਕੇ ਇਹ ਮੈਚ ਟੀਮ ਇੰਡਿਆ ਦੀ ਝੋਲੀ ਵਿਚ ਪਾ ਦਿੱਤਾ।
ਇਹ ਛੱਕਾ ਬਾਨਾ ਨੇ ਉਸੇ ਲਾਂਗ ਆਨ ਖੇਤਰ ਵੱਲ ਮਾਰਿਆ ਸੀ ਜਿੱਥੇ ਸਾਬਕਾ ਵਿਕਟ-ਕੀਪਰ ਬੱਲੇਬਾਜ਼ ਐਮਐਸ ਧੋਨੀ ਨੇ 2011 ਵਿਸ਼ਵ ਕੱਪ ਫਾਈਨਲ ਵਿੱਚ ਮਾਰਿਆ ਸੀ ਅਤੇ ਭਾਰਤ ਨੂੰ ਵਿਸ਼ਵ ਕੱਪ ਜਿੱਤਣ ਵਿੱਚ ਮਦਦ ਕੀਤੀ ਸੀ। ਬਾਨਾ ਨੇ 5 ਗੇਂਦਾਂ 'ਚ 13 ਦੌੜਾਂ ਬਣਾਈਆਂ, ਜਦੋਂ ਉਹ ਬੱਲੇਬਾਜ਼ੀ ਕਰਨ ਆਇਆ ਤਾਂ ਭਾਰਤ ਨੂੰ ਜਿੱਤ ਲਈ 22 ਗੇਂਦਾਂ 'ਚ 14 ਦੌੜਾਂ ਦੀ ਲੋੜ ਸੀ।
ਉਸ ਨੇ ਪਹਿਲੀਆਂ ਤਿੰਨ ਗੇਂਦਾਂ 'ਤੇ ਸਿਰਫ਼ ਇੱਕ ਦੌੜ ਬਣਾਈ ਅਤੇ ਫਿਰ ਜੇਮਸ ਸੇਲਜ਼ ਖ਼ਿਲਾਫ਼ 48ਵੇਂ ਓਵਰ ਵਿੱਚ ਲਗਾਤਾਰ ਦੋ ਗੇਂਦਾਂ 'ਤੇ ਦੋ ਛੱਕੇ ਲਗਾ ਭਾਰਤ ਨੂੰ ਜਿੱਤ ਦਿਵਾਈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਨਾ ਨੇ ਆਸਟ੍ਰੇਲੀਆ ਖਿਲਾਫ ਸੈਮੀਫਾਈਨਲ ਮੈਚ 'ਚ 4 ਗੇਂਦਾਂ 'ਚ 20 ਦੌੜਾਂ ਬਣਾਈਆਂ ਸਨ।
Winning moment
— Crayys (@Crayonicsque_) February 5, 2022
Congratulations team India #U19CWC #U19CWC2022 #dineshbana pic.twitter.com/bJGaGSNWsi
 
                         
                         
                                                 
                         
                         
                         
                        