Advertisement

CPL 2020: ਡਵੇਨ ਬ੍ਰਾਵੋ ਇਤਿਹਾਸ ਰਚਣ ਦੇ ਕਗਾਰ 'ਤੇ, ਦੁਨੀਆ ਦਾ ਕੋਈ ਵੀ ਗੇਂਦਬਾਜ਼ ਨਹੀਂ ਬਣਾ ਪਾਇਆ ਇਹ ਰਿਕਾਰਡ

ਕੈਰੇਬੀਅਨ ਪ੍ਰੀਮੀਅਰ ਲੀਗ 2020 (ਸੀਪੀਐਲ 2020) ਦਾ ਪਹਿਲਾ ਮੈਚ ਤਾਰੂਬਾ ਦੀ ਬ੍ਰਾਇਨ ਲਾਰਾ ਕ੍ਰਿਕਟ

Advertisement
Dwayne Bravo
Dwayne Bravo (Twitter)
Saurabh Sharma
By Saurabh Sharma
Aug 18, 2020 • 12:33 PM

ਕੈਰੇਬੀਅਨ ਪ੍ਰੀਮੀਅਰ ਲੀਗ 2020 (ਸੀਪੀਐਲ 2020) ਦਾ ਪਹਿਲਾ ਮੈਚ ਤਾਰੂਬਾ ਦੀ ਬ੍ਰਾਇਨ ਲਾਰਾ ਕ੍ਰਿਕਟ ਅਕੈਡਮੀ ਵਿੱਚ ਮੰਗਲਵਾਰ (18 ਅਗਸਤ) ਨੂੰ ਤਿੰਨ ਵਾਰ ਦੀ ਚੈਂਪੀਅਨ ਟ੍ਰਿਨਬਾਗੋ ਨਾਈਟ ਰਾਈਡਰਜ਼ ਅਤੇ ਪਿਛਲੇ ਸੀਜ਼ਨ ਦੇ ਉਪ ਜੇਤੂ ਗੁਯਾਨਾ  ਐਮਾਜ਼ਾਨ ਵਾਰੀਅਰਜ਼ ਵਿਚਕਾਰ ਖੇਡਿਆ ਜਾਵੇਗਾ। ਨਾਈਟ ਰਾਈਡਰਜ਼ ਦੇ ਸਟਾਰ ਖਿਡਾਰੀ ਡਵੇਨ ਬ੍ਰਾਵੋ ਕੋਲ ਇਸ ਮੈਚ ਵਿੱਚ 3 ਵੱਡੇ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ, ਆਓ ਇੱਕ ਨਜ਼ਰ ਮਾਰਦੇ ਹਾਂ ਉਹ 3 ਰਿਕਾੱਰਡ ਕਿਹੜੇ ਹਨ.

Saurabh Sharma
By Saurabh Sharma
August 18, 2020 • 12:33 PM

1. ਦੁਨਿਆ ਦੀ ਕਈ ਟੀ -20 ਲੀਗਾਂ ਵਿਚ ਖੇਡ ਚੁੱਕੇ ਡਵੇਨ ਬ੍ਰਾਵੋ ਨੇ ਹੁਣ ਤਕ ਇਸ ਫਾਰਮੈਟ ਵਿਚ 497 ਵਿਕਟਾਂ ਲਈਆਂ ਹਨ. ਜੇ ਬ੍ਰਾਵੋ ਇਸ ਮੈਚ ਵਿਚ 3 ਵਿਕਟਾਂ ਲੈਂਦੇ ਹਨ, ਤਾਂ ਉਹ ਟੀ -20 ਕ੍ਰਿਕਟ ਵਿਚ 500 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਜਾਣਗੇ।

Trending

2. ਬ੍ਰਾਵੋ ਨੇ ਸੀਪੀਐਲ ਵਿਚ ਖੇਡੇ ਗਏ 69 ਮੈਚਾਂ ਵਿਚ ਸਭ ਤੋਂ ਵੱਧ 97 ਵਿਕਟਾਂ ਲਈਆਂ ਹਨ. ਜੇ ਉਹਨਾਂ ਨੇ ਇਸ ਮੈਚ ਵਿਚ ਤਿੰਨ ਵਿਕਟਾਂ ਲੈ ਲਈਆਂ ਤੇ ਉਹ ਸੀਪੀਐਲ ਦੇ ਇਤਿਹਾਸ ਵਿਚ 100 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਜਾਣਗੇ.

3. ਬ੍ਰਾਵੋ ਕੋਲ ਬੱਲੇਬਾਜ਼ੀ ਵਿਚ ਵੀ ਕਮਾਲ ਕਰਨ ਦਾ ਮੌਕਾ ਹੋਵੇਗਾ. ਬ੍ਰਾਵੋ ਜਿਵੇਂ ਹੀ ਸੀਪੀਐਲ ਵਿਚ 52 ਦੌੜਾਂ ਬਣਾ ਲੈਣਗੇ, ਉਹ ਟ੍ਰਿਨਬਾਗੋ ਨਾਈਟ ਰਾਈਡਰਜ਼ ਲਈ 1000 ਦੌੜਾਂ ਪੂਰੀਆਂ ਕਰਨ ਵਾਲੇ ਤੀਜੇ ਖਿਡਾਰੀ ਬਣ ਜਾਣਗੇ. ਬ੍ਰਾਵੋ ਤੋਂ ਪਹਿਲਾਂ ਕੋਲਿਨ ਮੁਨਰੋ ਅਤੇ ਉਹਨਾਂ ਦੇ ਭਰਾ ਡੈਰੇਨ ਬ੍ਰਾਵੋ ਨਾਈਟ ਰਾਈਡਰਜ਼ ਲਈ ਇਹ ਕਾਰਨਾਮਾ ਕਰ ਚੁੱਕੇ ਹਨ.

ਦੱਸ ਦੇਈਏ ਕਿ ਨਾਈਟ ਰਾਈਡਰਜ਼ ਅਤੇ ਐਮਾਜ਼ਾਨ ਵਾਰੀਅਰਜ਼ ਵਿਚਾਲੇ ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਕ੍ਰਿਕਟ ਪ੍ਰੇਮੀ ਸਟਾਰ ਸਪੋਰਟਸ 1, ਸਟਾਰ ਸਪੋਰਟਸ 2 ਅਤੇ ਹੌਟ ਸਟਾਰ 'ਤੇ ਇਸ ਦਾ ਸਿੱਧਾ ਪ੍ਰਸਾਰਣ ਦੇਖ ਸਕਦੇ ਹਨ.

Advertisement

Advertisement